ਬੰਗਲਾਦੇਸ਼ ਨੂੰ ਤੂਫਾਨੀ ਜਿੱਤ ਦਿਵਾ ਕੇ ਇਸ ਖਿਡਾਰੀ ਨੇ ਕੀਤਾ ਨਾਗਣ ਡਾਂਸ (ਵੀਡੀਓ)

03/11/2018 11:21:21 AM

ਕੋਲੰਬੋ (ਬਿਊਰੋ)— ਖੇਡ ਦੇ ਮੈਦਾਨ ਉੱਤੇ ਜਸ਼ਨ ਮਨਾਉਣ ਦੇ ਅਲੱਗ-ਅਲੱਗ ਤਰੀਕੇ ਲਗਾਤਾਰ ਚਰਚਾ ਵਿਚ ਰਹੇ ਹਨ। ਸ਼੍ਰੀਲੰਕਾ ਵਿਚ ਚੱਲ ਰਹੀ ਟੀ-20 ਟਰਾਈ ਸੀਰੀਜ਼ ਦੌਰਾਨ ਬੰਗਲਾਦੇਸ਼ ਦੇ ਧਮਾਕੇਦਾਰ ਬੱਲੇਬਾਜ਼ ਮੁਸ਼ਫਿਕੁਰ ਰਹੀਮ ਨਾ ਸਿਰਫ ਆਪਣੀ ਮੈਚ ਜਿਤਾਊ ਪਾਰੀ ਦੀ ਵਜ੍ਹਾ ਨਾਲ, ਸਗੋਂ ਨਾਗਣ ਡਾਂਸ ਲਈ ਵੀ ਸੁਰਖੀਆਂ ਵਿਚ ਹਨ।

ਅੰਤਮ ਓਵਰ ਵਿਚ ਬੰਗਲਾਦੇਸ਼ ਨੂੰ ਜਿੱਤ ਲਈ 9 ਦੌੜਾਂ ਦੀ ਜ਼ਰੂਰਤ ਸੀ। ਸਟਰਾਈਕ ਉੱਤੇ ਮੁਸ਼ਫਿਕੁਰ ਮੌਜੂਦ ਸਨ। ਉਨ੍ਹਾਂ ਨੇ ਬਿਨ੍ਹਾਂ ਕਿਸੇ ਪਰੇਸ਼ਾਨੀ  ਦੇ ਇਹ ਦੌੜਾਂ ਬਣਾ ਲਈਆਂ। ਸ਼੍ਰੀਲੰਕਾ ਉੱਤੇ ਇਸ ਇਤਿਹਾਸਕ ਜਿੱਤ ਦੇ ਬਾਅਦ ਰਹੀਮ ਨੇ ਗੇਂਦਬਾਜ਼ ਥਿਸਾਰਾ ਪਰੇਰਾ ਦੇ ਕਰੀਬ ਪਹੁੰਚ ਕੇ ਬਹੁਤ ਹੀ ਅਗ੍ਰੈਸਿਵ ਅੰਦਾਜ਼ ਵਿਚ ਜਸ਼ਨ ਮਨਾਇਆ। ਇੰਨੀ ਹੀ ਨਹੀਂ, ਉਹ ਮੈਦਾਨ ਉੱਤੇ ਹੀ ਨਾਗਣ ਡਾਂਸ ਕਰਨ ਲੱਗੇ। ਸੋਸ਼ਲ ਮੀਡੀਆ ਵਿਚ ਉਨ੍ਹਾਂ ਦਾ ਇਹ ਡਾਂਸ ਵਾਇਰਲ ਹੋ ਚੁੱਕਿਆ ਹੈ।

ਦਰਅਸਲ, ਸ਼ਨੀਵਾਰ ਰਾਤ ਬੰਗਲਾਦੇਸ਼ ਨੇ ਟੀ-20 ਟਰਾਈ ਸੀਰੀਜ਼ ਦਾ ਆਪਣਾ ਦੂਜਾ ਮੈਚ ਮੁਸ਼ਫਿਕੁਰ (ਅਜੇਤੂ 72 ਦੌੜਾਂ) ਅਤੇ ਲਿਟਨ ਦਾਸ (43) ਦੀ ਤੂਫਾਨੀ ਬੱਲੇਬਾਜ਼ੀ ਦੇ ਦਮ ਉੱਤੇ 5 ਵਿਕਟਾਂ ਨਾਲ ਜਿੱਤਿਆ। ਪ੍ਰੇਮਦਾਸਾ ਸਟੇਡੀਅਮ ਵਿਚ ਬੰਗਲਾਦੇਸ਼ ਨੇ 215 ਦੌੜਾਂ ਦਾ ਵੱਡਾ ਟੀਚਾ 2 ਗੇਂਦਾਂ ਬਾਕੀ ਰਹਿੰਦੇ ਹਾਸਲ ਕਰ ਲਿਆ।

ਸਫਲਤਾਪੂਰਵਕ ਟੀਚੇ ਦਾ ਪਿੱਛਾ ਕਰਨ ਦੀ ਗੱਲ ਕਰੀਏ, ਤਾਂ ਬੰਗਲਾਦੇਸ਼ ਨੇ ਆਪਣੀ ਰਿਕਾਰਡ ਜਿੱਤ ਹਾਸਲ ਕੀਤੀ। ਉਂਝ ਟੀ-20 ਕੌਮਾਂਤਰੀ ਵਿਚ ਟੀਚੇ ਦਾ ਪਿੱਛਾ ਕਰਦੇ ਹੋਏ ਇਹ ਚੌਥੀ ਸਭ ਤੋਂ ਵੱਡੀ ਜਿੱਤ ਰਹੀ।


Related News