ਨਾਗਲ ਨੇ ਫੈਡਰਰ ਦੇ ਖਿਲਾਫ ਦਿਖਾਇਆ ਗਜਬ ਦਾ ਹੌਸਲਾ : ਮਹੇਸ਼ ਭੂਪਤੀ

08/27/2019 4:29:27 PM

ਸਪੋਰਟਸ ਡੈਸਕ— ਭਾਰਤ ਦੇ ਮਹਾਨ ਟੈਨਿਸ ਖਿਡਾਰੀ ਮਹੇਸ਼ ਭੂਪਤੀ ਨੇ ਸਾਲ ਦੇ ਚੌਥੇ ਗਰੈਂਡ ਸਲੈਮ ਯੂ. ਐੱਸ ਓਪਨ ਦੇ ਪਹਿਲੇ ਦੌਰ 'ਚ ਵਰਲਡ ਨੰਬਰ-3 ਰੋਜਰ ਫੈਡਰਰ ਦਾ ਸਾਹਮਣਾ ਕਰਨ ਵਾਲੇ ਸੁਮਿਤ ਨਾਗਲ ਦੀ ਪ੍ਰਸ਼ੰਸਾ ਕੀਤੀ | 22 ਸਾਲ ਦੇ ਨਾਗਲ ਪਹਿਲੀ ਵਾਰ ਕਿਸੇ ਗਰੈਂਡ ਸਲੈਮ 'ਚ ਖੇਡ ਰਹੇ ਸਨ | ਉਨ੍ਹਾਂ ਨੇ ਦਮਦਾਰ ਸ਼ੁਰੂਆਤ ਕਰਦੇ ਹੋਏ ਸੋਮਵਾਰ ਨੂੰ ਪਹਿਲਾ ਸੈਟ ਨੂੰ 6-4 ਨਾਲ ਜਿੱਤਿਆ, ਪਰ ਅਗਲੇ ਤਿੰਨੋਂ ਸੈੱਟ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਏ | PunjabKesariਸਵਿਟਜ਼ਰਲੈਂਡ ਦੇ ਖਿਡਾਰੀ ਨੇ ਮੈਚ ਨੂੰ 4-6,6-1,6-2, 6-4 ਨਾਲ ਆਪਣੇ ਨਾਂ ਕੀਤਾ | ਇਹ ਮੁਕਾਬਲਾ ਦੋ ਘੰਟੇ ਅਤੇ 30 ਮਿੰਟ ਤੱਕ ਚੱਲਿਆ | ਸਾਲ 2003 ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ, ਜਦ ਫੈਡਰਰ ਨੇ ਯੂ. ਐੱਸ. ਓਪਨ ਦੇ ਪਹਿਲੇ ਦੌਰ 'ਚ ਮੈਚ ਦਾ ਪਹਿਲਾ ਸੈੱਟ ਹਾਰਿਆ | ਭੂਪਤੀ ਨੇ ਆਈ. ਏ. ਐੱਨ. ਐੱਸ ਵਲੋਂ ਕਿਹਾ, ਨਾਗਲ ਨੇ ਵਰਲਡ ਦੇ ਮਹਾਨ ਖਿਡਾਰੀ ਖਿਲਾਫ ਗਜਬ ਦਾ ਹੌਸਲਾ ਵਿਖਾਇਆ ਅਤੇ ਟਿਕੇ ਰਹੇ | ਰਾਜਾ ਨੇ ਕਿਹਾ, ਇਸ ਸਾਲ ਨਾਗਲ ਨੇ ਜੋ ਸੁਧਾਰ ਕੀਤਾ ਹੈ, ਉਸ ਤੇ ਉਸਨੂੰ ਅਤੇ ਉਸਦੀ ਕੋਚਿੰਗ ਟੀਮ ਨੂੰ ਮਾਣ ਹੋਣਾ ਚਾਹੀਦਾ ਹੈ |  

ਨਾਗਲ ਵਲੋਂ ਪਹਿਲਾਂ ਸਿਰਫ ਰੋਹਨ ਬੋਪੰਨਾ (2006) ਅਤੇ ਸੋਮਦੇਵ ਦੇਵਵਰਮਨ (2013) ਹੀ ਫੈਡਰਰ ਦਾ ਸਾਹਮਣਾ ਕਰ ਚੁੱਕੇ ਹਨ | ਦੋਨਾਂ ਖਿਡਾਰੀਆਂ ਨੂੰ ਹਾਰ ਝੇਲਨੀ ਪਈ ਸੀ | ਫੇਡਰਰ ਨੇ ਮੈਚ ਤੋਂ ਬਾਅਦ ਕਿਹਾ ਸੀ, ਪਹਿਲਾ ਸੈੱਟ ਮੇਰੇ ਲਈ ਔਖਾ ਰਿਹਾ | ਹਾਲਾਂਕਿ, ਇਸ ਦਾ ਕ੍ਰੈਡਿਟ ਉਸ ਨੂੰ ਜਾਂਦਾ ਹੈ | ਮੈਂ ਮੈਚ 'ਡ ਥੋੜ੍ਹਾ ਹੌਲੀ ਸੀ |


Related News