ਨਡਾਲ ਨੇ ਇਸ ਖਿਡਾਰੀ ਨੂੰ ਦਿੱਤੀ ਚੇਤਾਵਨੀ, ਕਿਹਾ- ਟੀਕਾ ਲਗਾਉਣਾ ਹੀ ਹੋਵੇਗਾ

Saturday, May 09, 2020 - 07:55 PM (IST)

ਨਡਾਲ ਨੇ ਇਸ ਖਿਡਾਰੀ ਨੂੰ ਦਿੱਤੀ ਚੇਤਾਵਨੀ, ਕਿਹਾ- ਟੀਕਾ ਲਗਾਉਣਾ ਹੀ ਹੋਵੇਗਾ

ਨਵੀਂ ਦਿੱਲੀ— ਟੈਨਿਸ ਦੇ ਦਿੱਗਜ ਖਿਡਾਰੀ ਰਾਫੇਲ ਨਡਾਲ ਨੇ ਕਿਹਾ ਕਿ ਜੇੇਕਰ ਇਸ ਖੇਡ ਨੂੰ ਪ੍ਰਬੰਧਨ ਕਰਨ ਵਾਲੀ ਸੰਸਥਾ ਨੇ ਕੋਰੋਨਾ ਵਾਇਰਸ ਦੇ ਟੀਕੇ ਨੂੰ ਖਿਡਾਰੀਆਂ ਦੇ ਲਈ ਜ਼ਰੂਰੀ ਕੀਤਾ ਤਾਂ ਨੋਵਾਕ ਜੋਕੋਵਿਚ ਨੂੰ ਵੀ ਇਸ ਦੀ ਪਾਲਣਾ ਕਰਨੀ ਹੋਵੇਗੀ। ਜੋਕੋਵਿਚ ਨੇ ਹਾਲ ਹੀ ’ਚ ਕਿਹਾ ਕਿ ਯਾਤਰਾ ਦੇ ਲਈ ਲਾਜ਼ਮੀ ਹੋਣ ਦੀ ਸਥਿਤੀ ’ਚ ਵੀ ਉਹ ਕੋਰੋਨਾ ਵਾਇਰਸ ਦਾ ਟੀਕਾ ਨਹੀਂ ਲੈਣਗੇ। ਉਨ੍ਹਾਂ ਨੇ ਹਾਲਾਂਕਿ ਬਾਅਦ ’ਚ ਕਿਹਾ ਕਿ ਉਹ ਆਪਣੀ ਗੱਲਾਂ ’ਤੇ ਫਿਰ ਤੋਂ ਵਿਚਾਰ ਕਰਨ ਦੇ ਲਈ ਤਿਆਰ ਹਨ। ਨਡਾਲ ਨੇ ਸਪੈਨਿਸ਼ ਅਖਬਾਰ ‘ਲਾ ਵੋਜ ਡੀ ਗਲੇਸੀਆ’ ਨੂੰ ਕਿਹਾ ਕਿ ਜੋਕੋਵਿਚ ਸਮੇਤ ਸਾਰੇ ਖਿਡਾਰੀਆਂ ਨੂੰ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ। 

PunjabKesari
ਨਡਾਲ ਨੇ ਕਿਹਾ ਕਿ ਕਿਸੇ ਦੇ ਨਾਲ ਜੋਰ-ਜ਼ਬਰਦਸਤੀ ਨਹੀਂ ਕਰਨੀ ਚਾਹੀਦੀ ਤੇ ਹਰ ਕਿਸੇ ਨੂੰ ਆਪਣੇ ਬਾਰੇ ’ਚ ਫੈਸਲਾ ਕਰਨ ਦਾ ਅਧਿਕਾਰ ਹੈ ਪਰ ਹਰ ਖਿਡਾਰੀ ਨੂੰ ਟੈਨਿਸ ਅਧਿਕਾਰੀਆਂ ਵਲੋਂ ਤੈਅ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ। ਇਹ ਹਰ ਕਿਸੇ ਦੇ ਬਚਾਅ ਦੇ ਲਈ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਜੋਕੋਵਿਚ ਚੋਟੀ ਪੱਧਰ ’ਤੇ ਖੇਡਦੇ ਰਹਿਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਟੀਕਾ ਲਗਾਉਣਾ ਹੋਵੇਗਾ। ਮੇਰੇ ਲਈ ਵੀ ਅਜਿਹਾ ਹੀ ਹੋਵੇਗਾ। ਹਰ ਕਿਸੇ ਨੂੰ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ।


author

Gurdeep Singh

Content Editor

Related News