ਅਲਕਾਰਾਜ ਨੂੰ ਹਰਾ ਕੇ ਸਾਲ ਦੀ 20ਵੀਂ ਜਿੱਤ ਦੇ ਨਾਲ ਫਾਈਨਲ ''ਚ ਪੁੱਜੇ ਨਡਾਲ
Sunday, Mar 20, 2022 - 07:21 PM (IST)
ਇੰਡੀਅਨਸ ਵੇਲਸ- ਰਾਫੇਲ ਨਡਾਲ ਨੇ ਬੀ. ਐੱਨ. ਪੀ. ਪਰਿਬਾਸ ਓਪਨ ਟੈਨਿਸ ਦੇ ਸੈਮੀਫਾਈਨਲ 'ਚ ਭਵਿੱਖ ਦਾ ਸਟਾਰ ਮੰਨੇ ਜਾ ਰਹੇ ਸਪੇਨ ਦੇ ਨਾਬਾਲਗ ਖਿਡਾਰੀ ਕਾਰਲੋਸ ਅਲਕਾਰਾਜ ਨੂੰ ਹਰਾ ਕੇ ਮੌਜੂਦਾ ਸਾਲ ਦੇ ਆਪਣੇ ਜਿੱਤ ਹਾਰ ਦੇ ਰਿਕਾਰਡ ਨੂੰ 20-0 ਕਰ ਲਿਆ ਹੈ। ਰਿਕਾਰਡ 21ਵੇਂ ਗ੍ਰੈਂਡ ਸਲੈਮ ਦੇ ਜੇਤੂ ਨਡਾਲ ਨੇ ਆਪਣੇ ਤੋਂ 17 ਸਾਲ ਛੋਟੇ ਖਿਡਾਰੀ ਨੂੰ 6-4, 4-6, 6-3 ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਪੱਕੀ ਕੀਤੀ।
ਇਹ ਵੀ ਪੜ੍ਹੋ : ਰੋਜਰ ਫੈਡਰਰ ਦੀ ਦਰਿਆਦਿਲੀ, ਯੂਕ੍ਰੇਨ ਦੇ ਬੱਚਿਆਂ ਦੀ ਮਦਦ ਲਈ ਦਾਨ ਕਰਨਗੇ ਕਰੋੜਾਂ ਰੁਪਏ
18 ਸਾਲਾ ਅਲਕਾਰਾਜ ਨੇ ਹਮਵਤਨ ਨਡਾਲ ਨੂੰ ਚੰਗੀ ਟੱਕਰ ਦਿੱਤੀ ਪਰ ਉਹ ਤਿੰਨ ਘੰਟੇ 12 ਮਿੰਟ ਤਕ ਚਲੇ ਮੈਚ 'ਚ ਉਨ੍ਹਾਂ ਦੇ ਤਜਰਬੇ ਦੀ ਚੁਣੌਤੀ ਤੋਂ ਪਾਰ ਨਹੀਂ ਪਾ ਸਕਿਆ। ਨਡਾਲ ਦਾ 20-0 ਦਾ ਜਿੱਤ-ਹਾਰ ਦਾ ਰਿਕਾਰਡ 1990 ਦੇ ਬਾਅਦ ਤੋਂ ਕਿਸੇ ਸੈਸ਼ਨ ਦੀ ਤੀਜੀ ਸਭ ਤੋਂ ਚੰਗੀ ਸ਼ੁਰੂਆਤ ਹੈ। ਉਹ ਫਾਈਨਲ 'ਚ ਟੇਲਰ ਫ੍ਰਿਟਜ਼ ਦਾ ਸਾਹਮਣਾ ਕਰਨਗੇ।
ਇਹ ਵੀ ਪੜ੍ਹੋ : ਨਿਊਜ਼ੀਲੈਂਡ ਦੇ ਗੇਂਦਬਾਜ਼ ਟਿਮ ਸਾਊਦੀ ਨੇ ਕੀਤਾ ਵਿਆਹ, ਤਸਵੀਰ ਸ਼ੇਅਰ ਕਰਕੇ ਦਿੱਤੀ ਜਾਣਕਾਰੀ
20ਵਾਂ ਦਰਜਾ ਪ੍ਰਾਪਤ ਫ੍ਰਿਟਜ਼ 2012 'ਚ ਜਾਨ ਇਸਨਰ ਦੇ ਬਾਅਦ ਫਾਈਨਲ 'ਚ ਪੁੱਜਣ ਵਾਲੇ ਪਹਿਲੇ ਅਮਰੀਕੀ ਖਿਡਾਰੀ ਹਨ। ਉਹ 2001 'ਚ ਆਂਦਰੇ ਅਗਾਸੀ ਦੇ ਬਾਅਦ ਇਸ ਟੂਰਨਾਮੈਂਟ ਨੂੰ ਜਿੱਤਣ ਵਾਲਾ ਦੇਸ਼ ਦਾ ਪਹਿਲਾ ਖਿਡਾਰੀ ਬਣਨਾ ਚਾਹੇਗਾ। ਫ੍ਰਿਟਜ਼ ਨੇ ਸਤਵਾਂ ਦਰਜਾ ਪ੍ਰਾਪਤ ਆਂਦਰੇ ਰੂਬਲੇਵ ਦੇ ਲਗਾਤਾਰ 13 ਮੈਚਾਂ ਦੀ ਜਿੱਤ ਦੇ ਸਿਲਸਿਲੇ ਨੂੰ 7-5, 6-4 ਨਾਲ ਹਰਾ ਕੇ ਖ਼ਤਮ ਕੀਤਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।