ਚੰਗਾ ਪ੍ਰਦਰਸ਼ਨ ਕਰਨ ''ਤੇ ਨਜ਼ਰਾਂ : ਨਡਾਲ

02/28/2018 4:32:11 AM

ਏਕਾਪੁਲਕ— ਸਾਬਕਾ ਨੰਬਰ ਇਕ ਟੈਨਿਸ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਨੇ ਕਿਹਾ ਹੈ ਕਿ ਸੱਟ ਤੋਂ ਵਾਪਸੀ ਕਰਨ ਤੋਂ ਬਾਅਦ ਉਸਦੀਆਂ ਨਜ਼ਰਾਂ ਫਿਰ ਤੋਂ ਨੰਬਰ ਵਨ ਬਣਨ 'ਤੇ ਨਹੀਂ ਸਗੋਂ ਚੰਗਾ ਪ੍ਰਦਰਸ਼ਨ ਕਰਨ 'ਤੇ ਲੱਗੀਆਂ ਹੋਈਆਂ ਹਨ। 31 ਸਾਲਾ ਨਡਾਲ ਪੈਰ ਦੀ ਸੱਟ ਤੋਂ ਬਾਅਦ ਪਹਿਲੀ ਵਾਰ ਕੋਰਟ 'ਤੇ ਉਤਰੇਗਾ ਤੇ ਉਹ ਇਥੇ ਮੰਗਲਵਾਰ ਤੋਂ ਸ਼ੁਰੂ ਹੋਏ ਮੈਕਸੀਕੋ ਓਪਨ 'ਚ ਹਿੱਸਾ ਲਵੇਗਾ। ਨਡਾਲ ਇਸ ਸਾਲ ਜਨਵਰੀ 'ਚ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟ੍ਰੇਲੀਅਨ ਓਪਨ ਦੇ ਕੁਆਰਟਰ ਫਾਈਨਲ ਮੈਚ ਤੋਂ ਹਟ ਗਿਆ ਸੀ।
ਆਸਟ੍ਰੇਲੀਅਨ ਓਪਨ ਤੋਂ ਹਟਣ ਤੋਂ ਬਾਅਦ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੇ ਨਡਾਲ ਤੋਂ ਨੰਬਰ ਵਨ ਦਾ ਸਥਾਨ ਖੋਹ ਲਿਆ ਸੀ ਤੇ ਰੈਂਕਿੰਗ ਵਿਚ ਚੋਟੀ ਦੇ ਸਥਾਨ 'ਤੇ ਪਹੁੰਚਣ ਵਾਲਾ ਦੁਨੀਆ ਦਾ ਸਭ ਤੋਂ ਵੱਡੀ ਉਮਰ ਦਾ ਖਿਡਾਰੀ ਬਣ ਗਿਆ ਸੀ।
ਮੈਕਸੀਕੋ ਓਪਨ 'ਚ ਚੋਟੀ ਦਾ ਦਰਜਾ ਪ੍ਰਾਪਤ ਨਡਾਲ ਨੇ ਫੇਸਿਆਨੋ ਲੋਪੇਜ਼ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨੀ ਹੈ। ਨਡਾਲ ਨੇ ਕਿਹਾ, ''ਮੈਂ ਇਸ ਟੂਰਨਾਮੈਂਟ ਵਿਚ ਖੇਡ ਰਿਹਾ ਹਾਂ ਕਿਉਂਕਿ ਮੈਨੂੰ ਇਹ ਪਸੰਦ ਹੈ, ਸਗੋਂ ਇਸ ਲਈ ਨਹੀਂ ਕਿ ਮੈਂ ਫਿਰ ਤੋਂ ਚੋਟੀ ਦਾ ਸਥਾਨ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ।''


Related News