ਨਾਡਾ ਨੇ 25 ਖਿਡਾਰੀਆਂ ਨੂੰ ਭੇਜਿਆ ਨੋਟਿਸ, ਜਾਣੋਂ ਵਜ੍ਹਾ

06/11/2020 1:04:39 PM

ਨਵੀਂ ਦਿੱਲੀ– ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੇ ਕੋਵਿਡ-19 ਮਹਾਮਾਰੀ ਕਾਰਨ ਲੱਗੇ ਦੇਸ਼-ਵਿਆਪੀ ਲਾਕਡਾਊਨ ਦੌਰਾਨ ਆਪਣੇ ਰਾਸ਼ਟਰੀ ਰਜਿਸਟਰਡ ਪ੍ਰੀਖਣ ਪੂਲ (ਐੈੱਨ. ਆਰ. ਟੀ. ਪੀ.) ਦੇ 110 ਿਖਡਾਰੀਆਂ ’ਚੋਂ ਲਗਭਗ 25 ਨੂੰ ਉਨ੍ਹਾਂ ਦੇ ਰਹਿਣ ਦੇ ਸਥਾਨ ਦੀ ਜਾਣਕਾਰੀ ਦਾ ਖੁਲਾਸਾ ਕਰਨ ’ਚ ਅਸਫਲ ਹੋਣ ’ਤੇ ਨੋਟਿਸ ਭੇਜਿਆ। ਲਾਕਡਾਊਨ ਪੜਾਅ ਦੌਰਾਨ ਕੋਈ ਨਮੂਨਾ ਨਹੀਂ ਲਿਆ ਜਾ ਸਕਿਆ ਪਰ ਨਾਡਾ ਨੇ ਦਿਸ਼ਾ-ਨਿਰਦੇਸ਼ਾਂ ਦਾ ਪਾਲਨ ਕਰਦੇ ਹੋਏ ਉਨ੍ਹਾਂ ਸਾਰੇ ਖਿਡਾਰੀਆਂ ਨੂੰ ਨੋਟਿਸ ਭੇਜਿਆ ਜੋ 3 ਮਹੀਨੇ ਪਹਿਲਾਂ ਆਪਣੇ ਰਹਿਣ ਦੇ ਸਥਾਨ ਦੀ ਜਾਣਕਾਰੀ ਜਮਾ ਨਹੀਂ ਕਰਵਾ ਸਕੇ। ਸੰਸਥਾ ਨੇ ਹਾਲਾਂਕਿ ਉਨ੍ਹਾਂ ਖਿਡਾਰੀਆਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਿਜਨ੍ਹਾਂ ਨੂੰ ਨੋਟਿਸ ਭੇਜਿਆ ਗਿਆ ਹੈ।

ਨਾਡਾ ਨੇ ਆਪਣੇ ਅਧਿਕਾਰਕ ਹੈਂਡਲ ’ਤੇ ਟਵੀਟ ਕੀਤਾ ਕਿ ਉਸ ਨੇ ਆਪਣੇ ਐੱਨ. ਆਰ. ਟੀ. ਪੀ. ਵਿਚ ਸ਼ਾਮਿਲ ਸਾਰੇ ਖਿਡਾਰੀਆਂ ਨੂੰ ਹਰ 3 ਮਹੀਨੇ ਪਹਿਲਾਂ ਆਪਣੇ ਰਹਿਣ ਦੇ ਸਥਾਨ ਦੀ ਜਾਣਕਾਰੀ ਦੇਣੀ ਜਰੂਰੀ ਹੁੰਦੀ ਹੈ। ਜੋ ਇਸ ਤਰ੍ਹਾਂ ਕਰਨ ’ਚ ਫੇਲ ਰਹੇ ਹਨ, ਉਨ੍ਹਾਂ ਨੂੰ ਨੋਟਿਸ ਭੇਜਿਆ ਗਿਆ। ਇਸ ਤਰ੍ਹਾਂ ਦੇ 3 ਨੋਟਿਸ ਡੋਪਿੰਗ ਰੋਕੂ ਨਿਯਮ ਉਲੰਘਣ (ਏ. ਡੀ. ਆਰ. ਵੀ.) ਹੁੰਦਾ ਹੈ, ਜਿਸ ਦੇ ਲਈ ਇਕ ਖਿਡਾਰੀ ’ਤੇ 4 ਸਾਲ ਲਈ ਪਾਬੰਦੀ ਲਾਈ ਜਾ ਸਕਦੀ ਹੈ। ਨਾਡਾ ਨੇ ਦੱਸਿਆ ਕਿ ਲਗਭਗ 20-25 ਖਿਡਾਰੀਆਂ ਨੂੰ ਨੋਟਿਸ ਜਾਰੀ ਕੀਤੇ ਜਾ ਚੁਕੇ ਹਨ। ਇਥੇ ਇਹ ਸਪੱਸ਼ਟ ਕਰਨਾ ਜਰੂਰੀ ਹੈ ਕਿ ਇਨ੍ਹਾਂ ਖਿਡਾਰੀਆਂ ਨੇ ਉਲੰਘਣ ਨਹੀਂ ਕੀਤਾ ਹੈ। ਬਸ ਇਨਾ ਹੈ ਿਕ ਇਹ ਦਿਸ਼ਾ-ਨਿਰਦੇਸ਼ਾਂ ’ਚ ਸ਼ਾਮਲ ਹੈ ਕਿ ਉਨ੍ਹਾਂ ਨੇ ਆਪਣੇ ਰਹਿਣ ਦੀ ਜਾਣਕਾਰੀ ਦੇਣੀ ਹੁੰਦੀ ਹੈ, ਚਾਹੇ ਲਾਕਡਾਊਨ ਵਰਗੀ ਸਥਿਤੀ ਹੀ ਕਿਉਂ ਨਾ ਹੋਵੇ।
 


Ranjit

Content Editor

Related News