ਮਿਆਂਮਾ ਨੇ ਨੇਪਾਲ ਨੂੰ ਹਰਾ ਕੇ ਹੀਰੋ ਗੋਲਡ ਕੱਪ ਜਿੱਤਿਆ

02/16/2019 1:01:23 PM

ਭੁਵਨੇਸ਼ਵਰ— ਫੁੱਟਬਾਲ ਦੀ ਖੇਡ ਵਿਸ਼ਵ ਦੀਆਂ ਪ੍ਰਮੁੱਖ ਖੇਡਾਂ 'ਚ ਆਪਣਾ ਖਾਸ ਸਥਾਨ ਰਖਦੀ ਹੈ। ਫੁੱਟਬਾਲ ਦੇ ਕਈ ਕੌਮੀ ਅਤੇ ਕੌਮਾਂਤਰੀ ਮੁਕਾਬਲੇ ਕਰਾਏ ਜਾਂਦੇ ਹਨ। ਇਸੇ ਲੜੀ 'ਚ ਮਿਆਂਮਾ ਨੇ ਨੇਪਾਲ ਨੂੰ ਸ਼ੁੱਕਰਵਾਰ ਨੂੰ ਇੱਥੇ 3-1 ਨਾਲ ਹਰਾ ਕੇ ਹੀਰੋ ਮਹਿਲਾ ਕੌਮਾਂਤਰੀ ਫੁੱਟਬਾਲ ਟੂਰਨਾਮੈਂਟ ਦਾ ਖਿਤਾਬ ਜਿੱਤਿਆ। ਮਿਆਂਮਾ ਵੱਲੋਂ ਯੀ ਯੀ ਓ ਨੇ ਦੋ ਗੋਲ (30ਵੇਂ ਅਤੇ 62ਵੇਂ ਮਿੰਟ) ਕੀਤੇ ਜਦਕਿ ਵਿਨ ਥੇਂਗੀ ਤੁਨ (53ਵੇਂ) ਨੇ ਇਕ ਗੋਲ ਕੀਤਾ। ਨੇਪਾਲ ਵੱਲੋਂ ਇਕਮਾਤਰ ਗੋਲ ਮੰਜਲੀ ਕੁਮਾਰੀ ਨੇ 45ਵੇਂ ਮਿੰਟ 'ਚ ਕੀਤਾ।


Tarsem Singh

Content Editor

Related News