ਕੋਹਲੀ ''ਤੇ ਮੇਰੇ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ : ਕਮਿੰਸ
Thursday, Jul 19, 2018 - 10:21 PM (IST)
ਨਵੀਂ ਦਿੱਲੀ— ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ 'ਤੇ ਦਿੱਤੇ ਬਿਆਨ 'ਤੇ ਸਫਾਈ ਦਿੰਦੇ ਹੋਏ ਕਿਹਾ ਉਹ ਨਿਸ਼ਾਨਾ ਬਣਾਉਣ ਦੀ ਜਗ੍ਹਾਂ ਉਸਦੀ ਤਰੀਫ ਕਰ ਰਹੇ ਹਨ। ਕਮਿੰਸ ਨੇ ਹਾਲ ਹੀ 'ਚ ਕਿਹਾ ਮੇਰੀ ਸਾਹਸੀ ਤੇ ਬੇਤਰਤੀਬ ਭਵਿੱਖਬਾਣੀ ਹੈ, ਮੈਨੂੰ ਲੱਗਦਾ ਹੈ ਕਿ ਵਿਰਾਟ ਕੋਹਲੀ ਸੈਂਕੜਾ ਨਹੀਂ ਲਗਾ ਸਕਣਗੇ ਤੇ ਅਸੀਂ ਉਨ੍ਹਾਂ ਨੂੰ ਇੱਥੇ ਹਰਾਵਾਂਗੇ। ਕ੍ਰਿਕਟ ਦੀ ਦੁਨੀਆ 'ਚ ਕਮਿੰਸ ਦੀ ਕੋਹਲੀ ਨੂੰ ਚੁਣੌਤੀ ਦੇ ਤੌਰ 'ਤੇ ਦੇਖਿਆ ਗਿਆ।
ਕਮਿੰਸ ਨੇ ਕਿਹਾ ਕਿ ਕੋਹਲੀ 'ਤੇ ਮੇਰੇ ਬਿਆਨ 'ਤੇ ਮਿਲੀ ਪ੍ਰਤੀਕ੍ਰਿਆ ਤੋਂ ਮੈਂ ਹੈਰਾਨ ਹਾਂ। ਕਮਿੰਸ ਨੇ ਕਿਹਾ ਮੇਰੇ ਬਿਆਨ ਨੂੰ ਜਿਸ ਤਰ੍ਹਾਂ ਨਾਲ ਪੇਸ਼ ਕੀਤਾ ਗਿਆ, ਮੈਂ ਬਿਲਕੁਲ ਉਸਦਾ ਉਲਟ ਬੋਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਕਹਿਣਾ ਚਾਹੁੰਦਾ ਸੀ ਕਿ ਇਹ ਮੇਰੀ ਇਸ਼ਾ ਹੈ ਕਿ ਕੋਹਲੀ ਆਸਟਰੇਲੀਆ ਦੌਰੇ 'ਤੇ ਸੈਂਕੜਾ ਨਹੀਂ ਲਗਾ ਸਕਣਗੇ। ਕੋਹਲੀ ਟੀਮ ਦੇ ਖਾਸ ਖਿਡਾਰੀ ਤੇ ਸ਼ਾਨਦਾਰ ਬੱਲੇਬਾਜ਼ ਹਨ, ਜੇਕਰ ਉਹ ਦੌੜਾਂ ਨਹੀਂ ਬਣਉਣਗੇ ਤਾਂ ਸਾਨੂੰ ਜਿੱਤ ਦਰਜ ਕਰਨ 'ਚ ਮਦਦ ਮਿਲੇਗੀ। ਮੈਂ ਕਦੀ ਨਹੀਂ ਕਿਹਾ ਉਹ ਵਧੀਆ ਖਿਡਾਰੀ ਨਹੀਂ ਹਨ। ਕਮਿੰਸ ਨੇ ਕਿਹਾ ਇਸ ਗੱਲ ਦੀ ਸੰਭਾਵਨਾ ਹੈ ਉਹ ਸਾਡੇ ਖਿਲਾਫ ਸੈਂਕੜਾ ਲਗਾਉਣਗੇ ਤੇ ਅਸੀਂ ਉਸ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰਾਂਗੇ।
