ਮੇਰੀ ਜਗ੍ਹਾ ਹੁਣ ਨਵੀਂ ਪੀੜੀ ਨੂੰ ਲੈਣੀ ਚਾਹੀਦੀ : ਪੇਸ

Monday, Dec 02, 2019 - 08:20 PM (IST)

ਮੇਰੀ ਜਗ੍ਹਾ ਹੁਣ ਨਵੀਂ ਪੀੜੀ ਨੂੰ ਲੈਣੀ ਚਾਹੀਦੀ : ਪੇਸ

ਨਵੀਂ ਦਿੱਲੀ— ਦਿੱਗਜ ਟੈਨਿਸ ਖਿਡਾਰੀ ਲਿਏਂਡਰ ਪੇਸ ਨੇ ਸੋਮਵਾਰ ਨੂੰ ਸੰਨਿਆਸ ਲੈਣ ਦੇ ਸੰਕੇਤ ਦਿੰਦੇ ਹੋਏ ਕਿਹਾ ਕਿ ਆਪਣੇ ਵਿਰੋਧੀਆਂ 'ਤੇ ਜਿੱਤ ਦੇ ਲਈ ਆਪਣੇ ਅਨੁਭਵ 'ਤੇ ਭਰੋਸਾ ਕਰਦੇ ਹਨ ਤੇ ਉਹ ਇਕ ਸਾਲ ਤੋਂ ਜ਼ਿਆਦਾ ਨਹੀਂ ਖੇਡਣਾ ਚਾਹੁੰਦੇ ਹਨ। ਕਈ ਚੋਟੀ ਖਿਡਾਰੀਆਂ ਦੇ ਇਸਲਾਮਾਬਾਦ ਜਾਣ ਤੋਂ ਇਨਕਾਰ ਕਰਨ ਦੇ ਬਾਅਦ ਪੇਸ ਨੂੰ ਪਾਕਿਸਤਾਨ ਵਿਰੁੱਧ ਮੁਕਾਬਲੇ ਦੇ ਲਈ ਭਾਰਤ ਦੀ ਡੇਵਿਸ ਕੱਪ ਟੀਮ 'ਚ ਚੁਣਿਆ ਗਿਆ। ਇਸ 46 ਸਾਲਾ ਖਿਡਾਰੀ ਨੇ ਡੇਵਿਸ ਕੱਪ 'ਚ ਆਪਣਾ ਮਿਕਸਡ ਮੈਚ ਜਿੱਤ ਕੇ ਖੁਦ ਦੇ ਰਿਕਾਰਡ 'ਚ ਸੁਧਾਰ ਕੀਤਾ।
ਭਾਰਤ ਨੇ ਇਸ ਮੁਕਾਬਲੇ 'ਚ ਪਾਕਿਸਤਾਨ ਨੂੰ 4-0 ਨਾਲ ਹਰਾਇਆ। ਪੇਸ ਨੇ ਪੱਤਰਕਾਰਾਂ ਨੂੰ ਕਿਹਾ ਕਿ ਹੁਣ ਮੈਂ ਆਪਣੇ ਅਨੁਭਵ ਦੇ ਦਮ 'ਤੇ ਜਿੱਤ ਦਰਜ ਕਰਦਾ ਹਾਂ ਪਰ ਟੀਮ ਦੇ ਹਿੱਤਾਂ ਨੂੰ ਦੇਖਦੇ ਹੋਏ ਮੈਨੂੰ ਇਕ ਸਾਲ ਤੋਂ ਜ਼ਿਆਦਾ ਨਹੀਂ ਖੇਡਣਾ ਚਾਹੀਦਾ। ਓਲੰਪਿਕ ਕਾਂਸੀ ਤਮਗਾ ਜੇਤੂ ਨੇ ਇਸ ਦੇ ਨਾਲ ਹੀ ਕਿਹਾ ਕਿ ਭਾਰਤੀ ਟੀਮ ਦਾ ਹੁਣ ਮੁੱਖ ਉਦੇਸ਼ ਨਵੀਂ ਤੇ ਨੋਜਵਾਨ ਟੀਮ ਨੂੰ ਤਿਆਰ ਕਰਨਾ ਹੈ। ਪੇਸ ਨੇ ਕਿਹਾ ਮੈਂ ਹੁਣ 46 ਸਾਲ ਦਾ ਹੋ ਚੁੱਕਿਆ ਹਾਂ ਤੇ ਮੇਰੀ ਜਗ੍ਹਾ ਹੁਣ ਨਵੀਂ ਪੀੜੀ ਨੂੰ ਲੈਣੀ ਚਾਹੀਦੀ ਹੈ। ਨੋਜਵਾਨ ਟੀਮ ਤਿਆਰ ਕਰਨਾ ਮਹੱਤਵਪੂਰਨ ਹੈ।


author

Gurdeep Singh

Content Editor

Related News