ਬੰਗਲਾਦੇਸ਼ ਦੀ ਤਰਜ਼ਮਾਨੀ ਕਰਨ ਲਈ IPL ਤੋਂ ਬਾਹਰ ਰਹਿਣ ਨੂੰ ਤਿਆਰ ਮੁਸਤਾਫਿਜੁਰ
Wednesday, Feb 24, 2021 - 03:15 AM (IST)
ਅਹਿਮਦਾਬਾਦ- ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਮੁਸਤਾਫਿਜੁਰ ਰਹਿਮਾਨ ਨੇ ਕਿਹਾ ਕਿ ਉਹ ਰਾਸ਼ਟਰੀ ਟੀਮ ਨਾਲ ਖੇਡਣ ਲਈ ਅਗਲੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਤੋਂ ਬਾਹਰ ਰਹਿਣ ਨੂੰ ਤਿਆਰ ਹੈ ਅਤੇ ਜੇਕਰ ਸ਼੍ਰੀਲੰਕਾ ਖਿਲਾਫ ਅਗਲੇ ਮਹੀਨੇ ਹੋਣ ਵਾਲੀ ਟੈਸਟ ਸੀਰੀਜ਼ ਲਈ ਉਨ੍ਹਾਂ ਨੂੰ ਟੀਮ ’ਚ ਚੁਣਿਆ ਜਾਂਦਾ ਹੈ ਤਾਂ ਉਹ ਉਪਲੱਬਧ ਰਹਿਣਗੇ। ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਨੇ ਮੁਸਤਾਫਿਜੁਰ ਸਮੇਤ ਆਪਣੇ ਖਿਡਾਰੀਆਂ ਨੂੰ ਆਈ. ਪੀ. ਐੱਲ. ’ਚ ਹਿੱਸਾ ਲੈਣ ਦੀ ਮਨਜ਼ੂਰੀ ਦਿੱਤੀ ਹੈ ਜਦੋਂਕਿ ਇਸ ਲੁਭਾਉਣੇ ਟੀ-20 ਟੂਰਨਾਮੈਂਟ ਦੀਆਂ ਤਰੀਕਾਂ ਉਸ ਦੇ ਕੌਮਾਂਤਰੀ ਪ੍ਰੋਗਰਾਮ ਨਾਲ ਟੱਕਰਾ ਰਹੀਆਂ ਹਨ।
ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮੁਸਤਾਫਿਜੁਰ ਨੇ ਹਾਲਾਂਕਿ ਰਾਸ਼ਟਰੀ ਟੀਮ ਨੂੰ ਤਰਜ਼ੀਹ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੂੰ ਰਾਜਸਥਾਨ ਰਾਇਲਸ ਨੇ 1 ਕਰੋੜ ਰੁਪਏ ’ਚ ਖਰੀਦਿਆ ਹੈ। ਨਿਊਜ਼ੀਲੈਂਡ ਲਈ ਰਵਾਨਾ ਹੋਣ ਤੋਂ ਪਹਿਲਾਂ ਮੁਸਤਾਫਿਜੁਰ ਨੇ ਕਿਹਾ,‘‘ਮੈਂ ਉਹੀ ਕਰਵਾਵਾਂਗਾ ਜੋ ਬੀ. ਸੀ. ਬੀ. ਮੈਨੂੰ ਕਰਨ ਨੂੰ ਕਹੇਗਾ। ਜੇਕਰ ਉਹ ਮੈਨੂੰ ਟੈਸਟ ਟੀਮ (ਸ਼੍ਰੀਲੰਕਾ ਦੌਰੇ ਲਈ) ’ਚ ਰੱਖਣਗੇ ਤਾਂ ਮੈਂ ਟੈਸਟ ਮੈਚ ਖੇਡਾਂਗਾ ਅਤੇ ਜੇਕਰ ਉਹ ਟੈਸਟ ਟੀਮ ’ਚ ਨਹੀਂ ਰੱਖਣਗੇ ਤਾਂ ਫਿਰ ਉਨ੍ਹਾਂ ਨੂੰ ਪਤਾ ਹੈ ਕਿ ਮੈਂ ਕੀ ਕਰਾਂਗਾ।’’
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।