ਦਿੱਗਜ ਫੁੱਟਬਾਲ ਟੀਮ ਖ਼ਰੀਦਣ ਨੂੰ ਲੈ ਕੇ ਮਸਕ ਦਾ ਯੂ-ਟਰਨ, ਹੁਣ ਦਿੱਤਾ ਇਹ ਬਿਆਨ

Wednesday, Aug 17, 2022 - 04:35 PM (IST)

ਦਿੱਗਜ ਫੁੱਟਬਾਲ ਟੀਮ ਖ਼ਰੀਦਣ ਨੂੰ ਲੈ ਕੇ ਮਸਕ ਦਾ ਯੂ-ਟਰਨ, ਹੁਣ ਦਿੱਤਾ ਇਹ ਬਿਆਨ

ਸੈਨ ਫਰਾਂਸਿਸਕੋ (ਏਜੰਸੀ) :  ਟੇਸਲਾ ਅਤੇ ਸਪੇਸਐਕਸ ਦੇ ਸੀ.ਈ.ਓ. ਏਲਨ ਮਸਕ ਨੇ ਇਕ ਵਾਰ ਫਿਰ ਯੂ-ਟਰਨ ਲੈ ਲਿਆ ਹੈ। ਦਰਅਸਲ ਅੱਜ ਸਵੇਰੇ ਉਨ੍ਹਾਂ ਨੇ ਇਕ ਟਵੀਟ ਕੀਤਾ ਸੀ, ਜਿਸ ਵਿਚ ਲਿਖਿਆ ਸੀ, "ਮੈਂ ਮਾਨਚੈਸਟਰ ਯੂਨਾਈਟਿਡ ਨੂੰ ਖ਼ਰੀਦ ਰਿਹਾ ਹਾਂ, ਤੁਹਾਡਾ ਸੁਆਗਤ ਹੈ।" ਕੁੱਝ ਸਮੇਂ ਬਾਅਦ ਉਨ੍ਹਾਂ ਨੇ ਖ਼ੁਦ ਇਸ ਖ਼ਬਰ ਦਾ ਖੰਡਨ ਕੀਤਾ ਅਤੇ ਕਿਹਾ ਕਿ ਇਹ ਟਵਿੱਟਰ 'ਤੇ ਲੰਬੇ ਸਮੇਂ ਤੋਂ ਚੱਲ ਰਿਹਾ ਮਜ਼ਾਕ ਹੈ।

ਇਹ ਵੀ ਪੜ੍ਹੋ: ਏਲਨ ਮਸਕ ਦਾ ਇਕ ਹੋਰ ਵੱਡਾ ਐਲਾਨ, ਹੁਣ ਖ਼ਰੀਦਣ ਜਾ ਰਹੇ ਹਨ ਇਹ ਦਿੱਗਜ ਫੁੱਟਬਾਲ ਟੀਮ

PunjabKesari

ਮਾਈਕ੍ਰੋ-ਬਲੌਗਿੰਗ ਪਲੇਟਫਾਰਮ 'ਤੇ ਇਕ ਉਪਭੋਗਤਾ ਦੁਆਰਾ ਪੁੱਛੇ ਜਾਣ 'ਤੇ ਕਿ ਕੀ ਉਹ ਕਲੱਬ ਨੂੰ ਖ਼ਰੀਦਣ ਲਈ ਗੰਭੀਰ ਹਨ ਤਾਂ ਮਸਕ ਨੇ ਜਵਾਬ ਦਿੱਤਾ: "ਨਹੀਂ, ਇਹ ਟਵਿੱਟਰ 'ਤੇ ਲੰਬੇ ਸਮੇਂ ਤੋਂ ਚੱਲ ਰਿਹਾ ਮਜ਼ਾਕ ਹੈ। ਮੈਂ ਕੋਈ ਸਪੋਰਟਸ ਟੀਮ ਨਹੀਂ ਖ਼ਰੀਦ ਰਿਹਾ ਹਾਂ।" ਇਸ ਤੋਂ ਪਹਿਲਾਂ, ਦੂਜੇ ਉਪਭੋਗਤਾਵਾਂ ਨੂੰ ਜਵਾਬ ਦਿੰਦੇ ਹੋਏ, ਮਸਕ ਨੇ ਕਿਹਾ ਕਿ ਉਹ ਮਾਨਚੈਸਟਰ ਯੂਨਾਈਟਿਡ ਨੂੰ ਖ਼ਰੀਦ ਰਹੇ ਹਨ। ਹਾਲਾਂਕਿ, ਇਹ ਤੁਰੰਤ ਸਪੱਸ਼ਟ ਨਹੀਂ ਹੋਇਆ ਸੀ ਕਿ ਕੀ ਮਸਕ ਸਿਰਫ਼ ਮਜ਼ੇ ਕਰ ਰਹੇ ਸਨ ਜਾਂ ਪ੍ਰਾਪਤੀ ਨੂੰ ਲੈ ਕੇ ਗੰਭੀਰ ਸਨ। ਅਮਰੀਕਨ ਗਲੇਜ਼ਰ ਪਰਿਵਾਰ ਇਸ ਕਲੱਬ ਦਾ ਮਾਲਕ ਹੈ, ਜਿਸ ਨੇ ਇਸ ਨੂੰ 2005 ਵਿੱਚ ਲਗਭਗ 790 ਮਿਲੀਅਨ ਪੌਂਡ ਵਿੱਚ ਖ਼ਰੀਦਿਆ ਸੀ।

ਇਹ ਵੀ ਪੜ੍ਹੋ: Pfizer ਦੇ CEO ਨੂੰ ਹੋਇਆ 'ਕੋਰੋਨਾ', ਵੈਕਸੀਨ ਦੀਆਂ ਲੈ ਚੁੱਕੇ ਹਨ 4 ਖ਼ੁਰਾਕਾਂ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਏਲਨ ਮਸਕ ਨੇ 44 ਅਰਬ ਡਾਲਰ ਵਿਚ ਟਵਿਟਰ ਨੂੰ ਖ਼ਰੀਦਣ ਦਾ ਐਲਾਨ ਕੀਤਾ ਸੀ। ਹਾਲਾਂਕਿ ਬਾਅਦ ਵਿਚ ਉਨ੍ਹਾਂ ਨੇ ਇਸ ਡੀਲ ਨੂੰ ਤੋੜ ਦਿੱਤਾ ਸੀ। ਟਵਿਟਰ ਨਾਲ ਡੀਲ ਤੋੜਨ ਕਾਰਨ ਮਸਕ ਨੂੰ ਇਨ੍ਹੀਂ ਦਿਨੀਂ ਅਦਾਲਤ ਦੇ ਚੱਕਰ ਵੀ ਲਗਾਉਣੇ ਪੈ ਰਹੇ ਹਨ।

ਇਹ ਵੀ ਪੜ੍ਹੋ: ਪਾਕਿਸਤਾਨ ਦੇ ਪੰਜਾਬ ਸੂਬੇ 'ਚ ਵਾਪਰਿਆ ਵੱਡਾ ਸੜਕ ਹਾਦਸਾ, 20 ਲੋਕਾਂ ਦੀ ਮੌਤ (ਵੀਡੀਓ)

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News