ਮੁਰਲੀਧਰਨ ਨੇ ਨੌਜਵਾਨ ਖਿਡਾਰੀਆਂ ਨੂੰ ਸ਼੍ਰੀਲੰਕਾ ਦੇ ਖਰਾਬ ਪ੍ਰਦਰਸ਼ਨ ਲਈ ਠਹਿਰਾਇਆ ਦੋਸ਼ੀ

Friday, Jul 28, 2017 - 02:34 PM (IST)

ਮੁਰਲੀਧਰਨ ਨੇ ਨੌਜਵਾਨ ਖਿਡਾਰੀਆਂ ਨੂੰ ਸ਼੍ਰੀਲੰਕਾ ਦੇ ਖਰਾਬ ਪ੍ਰਦਰਸ਼ਨ ਲਈ ਠਹਿਰਾਇਆ ਦੋਸ਼ੀ

ਕੋਲਕਾਤਾ— ਮੁਥੱਈਆ ਮੁਰਲੀਧਰਨ ਨੇ ਸ਼੍ਰੀਲੰਕਾ ਕ੍ਰਿਕਟ ਟੀਮ ਦੀ ਹਾਲ ਦੇ ਸਮੇਂ 'ਚ ਖਰਾਬ ਪ੍ਰਦਰਸ਼ਨ ਲਈ ਨੌਜਵਾਨ ਖਿਡਾਰੀਆਂ ਨੂੰ ਦੋਸ਼ੀ ਠਹਿਰਾਇਆ ਹੈ। ਉਸ ਨੇ ਕਿਹਾ ਕਿ ਸ਼੍ਰੀਲੰਕਾ ਨੂੰ ਆਪਣੇ ਇਤਿਹਾਸ 'ਚ ਪਹਿਲੀ ਵਾਰ ਆਪਣੀ ਸਰਜ਼ਮੀਂ 'ਤੇ ਕਮਜ਼ੋਰ ਜਿੰਬਾਬਵੇ ਤੋਂ ਵਨਡੇ ਸੀਰੀਜ਼ 'ਚ ਹਾਰ ਦਾ ਮੁੰਹ ਦੇਖਣਾ ਪਿਆ। 11ਵੀਂ ਰੈਂÎਕਿੰਗ ਦੀ ਜਿੰਬਾਬਵੇ ਦੀ ਟੀਮ ਨੇ 8 ਸਾਲ 'ਚ ਪਹਿਲੀ ਵਿਦੇਸ਼ੀ ਜਿੱਤ ਦਰਜ ਕੀਤੀ।
ਮੁਰਲੀਧਰਨ ਇੱਥੇ ਇਕ ਸਮਾਰੋਹ ਲਈ ਮੌਜੂਦ ਸੀ। ਉਸ ਨੇ ਕਿਹਾ ਕਿ ਅਸੀਂ ਪਹਿਲੀ ਵਾਰ ਸ਼੍ਰੀਲੰਕਾ 'ਚ ਜਿੰਬਾਬਵੇ ਤੋਂ ਸੀਰੀਜ਼ ਹਾਰ ਗਏ। ਇਸ ਦਾ ਮਤਲਬ ਹੈ ਕਿ ਅਸੀਂ ਚੰਗਾ ਪ੍ਰਦਰਸ਼ਨ ਨਹੀਂ ਕਰ ਰਹੇ ਹਾਂ। ਉਸ ਨੇ ਕਿਹਾ ਕਿ ਸਾਡੇ ਕੋਲ ਹੁਨਰ ਹੈ ਪਰ ਇਸ ਸਮੇਂ ਕਾਫੀ ਸੀਨੀਅਰ ਖਿਡਾਰੀਆਂ ਨੇ ਸੰਨਿਆਸ ਲੈ ਲਿਆ ਹੈ। ਨੌਜਵਾਨ ਖਿਡਾਰੀ ਵੀ ਚੰਗਾ ਪ੍ਰਦਰਸ਼ਨ ਨਹੀਂ ਕਰ ਰਹੇ। ਕਾਫੀ ਸਾਰੇ ਖਿਡਾਰੀ ਖੇਡ ਰਹੇ ਹਨ ਅਤੇ ਹਰ ਵਾਰ ਟੀਮ ਬਦਲ ਜਾਂਦੀ ਹੈ। 

 


Related News