ਮੁਰਲੀ ਵਿਜੇ ਦੀ ਕ੍ਰਿਕਟ ''ਚ ਵਾਪਸੀ ਰਹੀ ਫਲਾਪ, ਬਣਾਈਆਂ ਸਿਰਫ ਇੰਨੀਆਂ ਦੌੜਾਂ

06/25/2022 1:36:15 PM

ਚੇਨਈ- ਭਾਰਤੀ ਟੀਮ ਤੋਂ ਬਾਹਰ ਕੀਤੇ ਗਏ ਟੈਸਟ ਬੱਲੇਬਾਜ਼ ਮੁਰਲੀ ਵਿਜੇ ਨੇ ਕਰੀਬ ਦੋ ਸਾਲ ਬਾਅਦ ਮੁਕਾਬਲੇਬਾਜ਼ੀ ਕ੍ਰਿਕਟ 'ਚ ਵਾਪਸੀ ਕੀਤੀ। ਉਹ ਤਿਰੂਨੇਲਵੇਲੀ 'ਚ ਤਾਮਿਲਨਾਡੂ ਪ੍ਰੀਮੀਅਰ ਲੀਗ (ਟੀ. ਐੱਨ. ਪੀ. ਐੱਲ.) 'ਚ ਰੂਚੀ ਟ੍ਰਿਚੀ ਵਾਰੀਅਰਸ ਦੇ ਲਈ ਖੇਡਣ ਉਤਰੇ। ਹਾਲਾਂਕਿ ਉਹ 13 ਗੇਂਦਾਂ 'ਚ 8 ਦੌੜਾਂ ਹੀ ਬਣਾ ਸਕੇ ਤੇ ਰਨ ਆਊਟ ਹੋਏ। 

ਇਹ ਵੀ ਪੜ੍ਹੋ : ਰਣਜੀ ਟਰਾਫੀ 'ਚ ਫਿਰ ਦਿੱਸਿਆ ਸਿੱਧੂ ਮੂਸੇਵਾਲਾ ਦਾ ਕ੍ਰੇਜ਼, ਹੁਣ ਇਸ ਬੱਲੇਬਾਜ਼ ਨੇ ਮਨਾਇਆ ਜਸ਼ਨ

ਆਖ਼ਰੀ ਵਾਰ ਸਤੰਬਰ 2020 'ਚ ਦੁਬਈ 'ਚ ਇੰਡੀਅਨ ਪ੍ਰੀਮੀਅਰ ਲੀਗ ਮੈਚ 'ਚ ਚੇਨਈ ਸੁਪਰ ਕਿੰਗਜ਼ ਵਲੋਂ ਖੇਡਣ ਵਾਲੇ 61 ਟੈਸਟ ਦੇ ਤਜਰਬੇਕਾਰ ਵਿਜੇ ਘਰੇਲੂ ਕ੍ਰਿਕਟ 'ਚ ਤਾਮਿਲਨਾਡੂ ਲਈ ਨਹੀਂ ਖੇਡੇ ਸਨ ਤੇ ਨਾ ਹੀ ਉਹ ਪਿਛਲੇ ਸਾਲ ਟੀ. ਐੱਨ. ਪੀ. ਐੱਲ. 'ਚ ਖੇਡੇ ਸਨ। ਉਹ ਲੋਕਲ ਟੀ. ਐੱਨ. ਸੀ. ਏ. ਲੀਗ 'ਚ ਵੀ ਨਹੀਂ ਖੇਡੇ ਸਨ। ਉਹ ਆਖਰੀ ਵਾਰ ਤਾਮਿਲਨਾਡੂ ਦੇ ਲਈ ਦਸੰਬਰ 2019 'ਚ ਰਣਜੀ ਟਰਾਫੀ 'ਚ ਖੇਡੇ ਸਨ। 

ਇਹ ਵੀ ਪੜ੍ਹੋ : ਭਾਰਤ ਖ਼ਿਲਾਫ਼ ਸਫ਼ੈਦ ਗੇਂਦ ਦੀ ਸੀਰੀਜ਼ ਤੋਂ ਬਾਹਰ ਹੋਏ ਇੰਗਲੈਂਡ ਦੇ ਸਪਿਨਰ ਆਦਿਲ ਰਾਸ਼ਿਦ

ਉਨ੍ਹਾਂ ਦਾ ਭਾਰਤ ਲਈ ਆਖ਼ਰੀ ਟੈਸਟ 2018 'ਚ ਆਸਟਰੇਲੀਆ ਦੇ ਖ਼ਿਲਾਫ਼ ਪਰਥ 'ਚ ਸੀ। ਟੀ. ਐੱਨ. ਪੀ. ਐੱਲ. ਤੋਂ ਪਹਿਲਾਂ ਵਿਜੇ ਨੇ ਕਿਹਾ ਸੀ ਕਿ ਜਿੰਨਾ ਸੰਭਵ ਹੋ ਸਕੇ, ਓਨੇ ਲੰਬੇ ਸਮੇਂ ਤਕ ਖੇਡਣਾ ਚਾਹੁੰਦਾ ਹਾਂ। ਮੈਂ ਨਿੱਜੀ ਬ੍ਰੇਕ ਲਿਆ ਸੀ। ਉਨ੍ਹਾਂ ਕਿਹਾ ਕਿ ਮੈਂ ਆਪਣੇ ਪਰਿਵਾਰ ਦੀ ਦੇਖਭਾਲ ਕਰਨਾ ਚਾਹੁੰਦਾ ਸੀ। ਮੈਂ ਅਜੇ ਆਪਣੀ ਕ੍ਰਿਕਟ ਦਾ ਆਨੰਦ ਮਾਣ ਰਿਹਾ ਹਾਂ ਤੇ ਮੈਂ ਪੂਰੀ ਤਰ੍ਹਾਂ ਫਿੱਟ ਮਹਿਸੂਸ ਕਰ ਰਿਹਾ ਹਾਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News