ਮੁੰਬਈ ਦੇ ਖਿਡਾਰੀਆਂ ਨੇ ਰਣਜੀ ਟਰਾਫੀ ''ਚ DRS ਦੀ ਕੀਤੀ ਮੰਗ

Saturday, May 25, 2019 - 04:59 PM (IST)

ਮੁੰਬਈ ਦੇ ਖਿਡਾਰੀਆਂ ਨੇ ਰਣਜੀ ਟਰਾਫੀ ''ਚ DRS ਦੀ ਕੀਤੀ ਮੰਗ

ਸਪੋਰਟਸ ਡੈਸਕ— ਮੁੰਬਈ ਦੇ ਸੀਨੀਅਰ ਖਿਡਾਰੀ ਆਦਿਤਿਆ ਤਾਰੇ ਤਾਰੇ ਤੇ ਸੁਰਯਕੁਮਾਰ ਯਾਦਵ ਨੇ ਅੰਤਰਰਾਸ਼ਟਰੀ ਮੈਚਾਂ 'ਚ ਤੇ ਇੰਡੀਅਨ ਪੀ੍ਰਮੀਅਰ ਲੀਗ ਦੀ ਤਰਜ 'ਤੇ ਰਣਜੀ ਟਰਾਫੀ ਮੈਚਾਂ 'ਚ ਅੰਪਾਇਰ ਦੇ ਫੈਸਲੇ ਦੀ ਰੀਵਿਊ ਸਿਸਟਮ ਲਾਗੂ ਕਰਨ ਦੀ ਮੰਗ ਕੀਤੀ। ਹਾਲ ਹੀ 'ਚ ਮੰਬਈ 'ਚ ਰਣਜੀ ਟੀਮਾਂ ਦੇ ਕਪਤਾਨਾਂ ਦੀ ਬੈਠਕ 'ਚ ਵੀ ਡੀ ਆਰ ਐੱਸ ਲਾਗੂ ਕਰਨ ਦੇ ਨਾਲ ਟਾਸ ਪ੍ਰਕਿਰਿਆ ਨੂੰ ਖਤਮ ਕਰਨ ਦੇ ਸੁਝਾਅ ਦਿੱਤੇ ਗਏ ਸੀ।

ਤਾਰੇ ਨੇ ਸ਼ਨੀਵਾਰ ਨੂੰ ਇਥੇ ਪਤਰਕਾਰਾਂ ਤੋਂ ਕਿਹਾ , ਬਿਲਕੁਲ ਜੇਕਰ ਇੰਝ ਹੁੰਦਾ ਹੈ  ਤਾਂ ਸ਼ਾਨਦਾਰ ਕਦਮ ਹੋਵੇਗਾ। ਇਸ ਦੀ ਜਰੂਰਤ ਵੀ ਹੈ। ਜੇਕਰ ਤੁਹਾਡੇ ਕੋਲ ਤਕਨੀਕ ਹੈ ਤਾਂ ਤੁਸੀਂ ਇਸ ਦੀ ਵਰਤੋਂ ਕਰ ਸਕਦੇ ਹੋ। ਅਸੀਂ ਦੇਖਿਆ ਹੈ ਕਿ ਕਾਫੀ ਗਲਤੀਆਂ ਹੁੰਦੀਆਂ ਹਨ ਤੇ ਅਸੀਂ ਵੀ ਇਨਸਾਨ ਹਾਂ ਗਲਤੀਆਂ ਇਨਸਾਨਾਂ ਤੋਂ ਹੀ ਹੁੰਦੀਆਂ ਹਨ।


Related News