IPL 2024 'ਚ ਮੁੰਬਈ ਦੀ ਪਹਿਲੀ ਜਿੱਤ, ਦਿੱਲੀ ਨੂੰ 29 ਦੌੜਾਂ ਨਾਲ ਹਰਾਇਆ

Sunday, Apr 07, 2024 - 07:22 PM (IST)

IPL 2024 'ਚ ਮੁੰਬਈ ਦੀ ਪਹਿਲੀ ਜਿੱਤ, ਦਿੱਲੀ ਨੂੰ 29 ਦੌੜਾਂ ਨਾਲ ਹਰਾਇਆ

ਸਪੋਰਟਸ ਡੈਸਕ-  ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪੀਟਲਸ ਵਿਚਾਲੇ ਆਈਪੀਐੱਲ 2024 ਦਾ 20ਵਾਂ ਮੈਚ ਅੱਜ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ । ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਨੇ 20 ਓਵਰਾਂ 'ਚ 5 ਵਿਕਟਾਂ ਗੁਆ ਕੇ 234 ਦੌੜਾਂ ਬਣਾਈਆਂ ਤੇ ਦਿੱਲੀ ਨੂੰ ਜਿੱਤ ਲਈ 235 ਦੌੜਾਂ ਦਾ ਚੁਣੌਤੀਪੂਰਨ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਦੀ ਟੀਮ 20 ਓਵਰਾਂ 'ਚ 8 ਵਿਕਟਾਂ ਗੁਆ ਕੇ 205 ਦੌੜਾਂ ਹੀ ਬਣਾ ਸਕੀ ਤੇ 29 ਦੌੜਾਂ ਨਾਲ ਮੈਚ ਹਾਰ ਗਈ। 

ਇਹ ਵੀ ਪੜ੍ਹੋ : IPL 2024 : ਕੋਹਲੀ ਦੇ 'ਰਿਕਾਰਡ' ਸੈਂਕੜੇ 'ਤੇ ਭਾਰੀ ਪਈ ਬਟਲਰ ਦੀ 'ਸੈਂਚੁਰੀ', 6 ਵਿਕਟਾਂ ਨਾਲ ਜਿੱਤੀ ਰਾਜਸਥਾਨ

ਟੀਚੇ ਦਾ ਪਿੱਛਾ ਕਰਦੇ ਹੋਏ ਦਿੱਲੀ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਡੇਵਿਡ ਵਾਰਨਰ 10 ਦੌੜਾਂ ਬਣਾ ਰੋਮਾਰੀਓ ਸ਼ੈਫਰਡ ਦਾ ਸ਼ਿਕਾਰ ਬਣਿਆ।  ਦਿੱਲੀ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਪ੍ਰਿਥਵੀ ਸ਼ਾਅ 66 ਦੌੜਾ ਬਣਾ ਬੁਮਰਾਹ ਦਾ ਸ਼ਿਕਾਰ ਬਣਿਆ। ਇਸ ਤੋਂ ਬਾਅਦ ਦਿੱਲੀ ਦੀ ਤੀਜੀ ਵਿਕਟ ਅਭਿਸ਼ੇਕ ਪੋਰੇਲ ਦੇ ਆਊਟ ਹੋਣ ਨਾਲ ਡਿੱਗੀ। ਦਿੱਲੀ ਨੂੰ ਚੌਥਾ ਝਟਕਾ ਕਪਤਾਨ ਪੰਤ ਦੇ ਆਊਟ ਹੋਣ ਨਾਲ ਲੱਗਾ। ਪੰਤ 1 ਦੌੜ ਬਣਾ ਕੋਏਟਜ਼ੀ ਵਲੋਂ ਆਊਟ ਹੋਇਆ। ਅਕਸ਼ਰ ਪਟੇਲ 8 ਦੌੜਾਂ, ਲਲਿਤ ਯਾਦਵ 3 ਦੌੜਾਂ ਕੁਮਾਰ ਕੁਸ਼ਾਗਰਾ 0 ਦੌੜ, ਝਾਏ ਰਿਚਰਡਸਨ 2 ਦੌੜਾਂ ਬਣਾ ਆਊਟ ਹੋਏ। ਟ੍ਰਿਸਟਨ ਸਟੱਬਸ 71 ਦੌੜਾਂ ਬਣਾ ਅਜੇਤੂ ਰਹੇ।  ਮੁੰਬਈ ਲਈ ਗੇਰਾਲਡ ਕੋਇਟਜ਼ੀ ਨੇ 4, ਜਸਪ੍ਰੀਤ ਬੁਮਰਾਹ ਨੇ 2, ਰੇਮਾਰੀਓ ਸ਼ੈਫਰਡ ਨੇ 1 ਵਿਕਟਾਂ ਲਈਆਂ।

ਇਹ ਵੀ ਪੜ੍ਹੋ : ਜਾਣੋ ਕੌਣ ਹਨ ਮਯੰਕ ਯਾਦਵ? 157 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਵਾਲੀ ਗੇਂਦ ਨਾਲ ਆਏ ਸਨ ਚਰਚਾ 'ਚ

ਦੋਵੇਂ ਟੀਮਾਂ ਦੀ ਪਲੇਇੰਗ 11

ਮੁੰਬਈ ਇੰਡੀਅਨਜ਼ : ਰੋਹਿਤ ਸ਼ਰਮਾ, ਈਸ਼ਾਨ ਕਿਸ਼ਨ (ਵਿਕਟਕੀਪਰ), ਸੂਰਯਕੁਮਾਰ ਯਾਦਵ, ਤਿਲਕ ਵਰਮਾ, ਹਾਰਦਿਕ ਪੰਡਯਾ (ਕਪਤਾਨ), ਟਿਮ ਡੇਵਿਡ, ਮੁਹੰਮਦ ਨਬੀ, ਰੋਮਾਰੀਓ ਸ਼ੈਫਰਡ, ਪੀਯੂਸ਼ ਚਾਵਲਾ, ਗੇਰਾਲਡ ਕੋਏਟਜ਼ੀ, ਜਸਪ੍ਰੀਤ ਬੁਮਰਾਹ

ਦਿੱਲੀ ਕੈਪੀਟਲਜ਼ : ਡੇਵਿਡ ਵਾਰਨਰ, ਪ੍ਰਿਥਵੀ ਸ਼ਾਅ, ਅਭਿਸ਼ੇਕ ਪੋਰੇਲ, ਰਿਸ਼ਭ ਪੰਤ (ਵਿਕਟਕੀਪਰ/ਕਪਤਾਨ), ਟ੍ਰਿਸਟਨ ਸਟੱਬਸ, ਅਕਸ਼ਰ ਪਟੇਲ, ਲਲਿਤ ਯਾਦਵ, ਝਾਈ ਰਿਚਰਡਸਨ, ਐਨਰਿਕ ਨੌਰਟਜੇ, ਇਸ਼ਾਂਤ ਸ਼ਰਮਾ, ਖਲੀਲ ਅਹਿਮਦ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Tarsem Singh

Content Editor

Related News