ਮੁੰਬਈ 'ਚ ਬਣ ਰਿਹੈ ਮਹਿੰਦਰ ਸਿੰਘ ਧੋਨੀ ਦਾ ਆਲੀਸ਼ਾਨ ਘਰ, ਪਤਨੀ ਸਾਕਸ਼ੀ ਨੇ ਸਾਂਝੀਆਂ ਕੀਤੀਆਂ ਤਸਵੀਰਾਂ

Tuesday, Nov 10, 2020 - 02:52 PM (IST)

ਮੁੰਬਈ 'ਚ ਬਣ ਰਿਹੈ ਮਹਿੰਦਰ ਸਿੰਘ ਧੋਨੀ ਦਾ ਆਲੀਸ਼ਾਨ ਘਰ, ਪਤਨੀ ਸਾਕਸ਼ੀ ਨੇ ਸਾਂਝੀਆਂ ਕੀਤੀਆਂ ਤਸਵੀਰਾਂ

ਨਵੀਂ ਦਿੱਲੀ : ਸਾਬਕਾ ਭਾਰਤੀ ਕ੍ਰਿਕਟਰ ਅਤੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਆਪਣੇ ਪਰਿਵਾਰ ਨਾਲ ਕਾਫ਼ੀ ਲੰਬੇ ਸਮੇਂ ਤੋਂ ਰਾਂਚੀ ਵਿਚ ਰਹਿ ਰਹੇ ਹਨ ਪਰ ਹੁਣ ਲੱਗਦਾ ਹੈ ਕਿ ਉਹ ਮੁੰਬਈ ਸ਼ਿਫਟ ਹੋਣ ਦੀਆਂ ਤਿਆਰੀਆਂ ਕਰ ਰਹੇ ਹਨ। ਦਰਅਸਲ ਧੋਨੀ ਦੀ ਪਤਨੀ ਸਾਕਸ਼ੀ ਧੋਨੀ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਨਵੇਂ ਘਰ ਦੀਆਂ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਨਾਲ ਲੱਗ ਰਿ ਹਾ ਹੈ ਕਿ ਧੋਨੀ ਹੁਣ ਮੁੰਬਈ ਵਿਚ ਵਸਣ ਦੀ ਤਿਆਰੀ ਵਿਚ ਹਨ।

ਇਹ ਵੀ ਪੜ੍ਹੋ: IPL ਤੋਂ ਪਰਤੇ ਮਹਿੰਦਰ ਸਿੰਘ ਧੋਨੀ ਰਾਂਚੀ ਦੀਆਂ ਸੜਕਾਂ 'ਤੇ ਮਾਰ ਰਹੇ ਹਨ ਗੇੜੀਆਂ, ਵੇਖੋ ਤਸਵੀਰਾਂ

PunjabKesari

ਧੋਨੀ ਅਤੇ ਸਾਕਸ਼ੀ ਮੁੰਬਈ ਵਿਚ ਨਵਾਂ ਘਰ ਬਣਾ ਰਹੇ ਹਨ, ਜਿਸ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਸਾਕਸ਼ੀ ਨੇ ਨਵੇਂ ਘਰ ਦੇ ਨਿਰਮਾਣ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ਲਿਖਿਆ ਹੈ, 'ਨਵਾਂ ਘਰ'।

ਇਹ ਵੀ ਪੜ੍ਹੋ: ਬੱਚੇ ਦੇ ਜਨਮ ਮੌਕੇ ਅਨੁਸ਼ਕਾ ਕੋਲ ਰਹਿਣ ਲਈ ਕੋਹਲੀ ਨੇ ਲਈ ਛੁੱਟੀ, ਪ੍ਰਸ਼ੰਸਕਾਂ ਨੇ ਯਾਦ ਦਿਵਾਇਆ ਧੋਨੀ ਦਾ ਫ਼ੈਸਲਾ

PunjabKesari

ਆਕੀਟੈਕਟ ਡਿਜ਼ਾਈਨਰ ਸ਼ਾਂਤਨੁ ਗਰਗ ਧੋਨੀ ਅਤੇ ਸਾਕਸ਼ੀ ਦੇ ਇਸ ਨਵੇਂ ਘਰ ਨੂੰ ਡਿਜ਼ਾਇਨ ਕਰ ਰਹੇ ਹਨ। ਉਨ੍ਹਾਂ ਨੇ ਵੀ ਇਸ ਘਰ ਦੀਆਂ ਤਸਵੀਰਾਂ ਨੂੰ ਧੋਨੀ ਅਤੇ ਸਾਕਸ਼ੀ ਨੂੰ ਟੈਗ ਕਰਦੇ ਹੋਏ ਲਿਖਿਆ, 'ਮੇਰੇ ਸੁਫ਼ਨੇ ਦੀ ਆਖ਼ਰੀ ਕਾਸਟ।'

ਇਹ ਵੀ ਪੜ੍ਹੋ: ਸਸਤਾ ਹੋਇਆ ਸੋਨਾ, ਕੀਮਤਾਂ 'ਚ ਆਈ 7 ਸਾਲ ਦੀ ਸਭ ਤੋਂ ਵੱਡੀ ਗਿਰਾਵਟ, ਚਾਂਦੀ ਵੀ ਡਿੱਗੀ

PunjabKesari

ਧਿਆਨਦੇਣ ਯੋਗ ਹੈ ਕਿ ਧੋਨੀ ਨੇ ਇਸ ਸਾਲ 15 ਅਗਸਤ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦੀ ਘੋਸ਼ਣ ਕੀਤੀ ਸੀ, ਜਿਸ ਤੋਂ ਬਾਅਦ ਉਹ ਆਈ.ਪੀ.ਐਲ. 2020 ਵਿਚ ਖੇਡਦੇ ਨਜ਼ਰ ਆਏ ਸਨ। ਹਾਲਾਂਕਿ ਆਈ.ਪੀ.ਐਲ. ਵਿਚ ਧੋਨੀ ਦੀ ਕਪਤਾਨੀ ਵਾਲੀ ਟੀਮ ਚੇਨਈ ਸੁਪਰਕਿੰਗਜ਼ ਦਾ ਪ੍ਰਦਰਸ਼ਨ ਬੀਤੇ 13 ਸਾਲਾਂ ਵਿਚ ਸਭ ਤੋਂ ਖ਼ਰਾਬ ਰਿਹਾ ਅਤੇ ਪਹਿਲੀ ਵਾਰ ਪਲੇਅ ਆਫ਼ ਵਿਚ ਜਗ੍ਹਾ ਬਣਾਉਣ ਤੋਂ ਵੀ ਰਹਿ ਗਈ। ਧੋਨੀ ਨੇ ਲੀਗ ਮੈਚਾਂ ਦੇ ਬਾਅਦ ਕਿਹਾ ਸੀ ਕਿ ਉਨ੍ਹਾਂ ਦੀ ਟੀਮ ਅਗਲੇ ਸਾਲ ਮਜਬੂਤੀ ਨਾਲ ਵਾਪਸੀ ਕਰੇਗੀ।

ਇਹ ਵੀ ਪੜ੍ਹੋ: ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ 'ਚ ਮੁੜ 9ਵੇਂ ਤੋਂ 7ਵੇਂ ਸਥਾਨ 'ਤੇ ਪੁੱਜੇ ਮੁਕੇਸ਼ ਅੰਬਾਨੀ


author

cherry

Content Editor

Related News