IPL 2020 SRH vs MI : ਹੈਦਰਾਬਾਦ ਨੇ ਮੁੰਬਈ ਨੂੰ 10 ਵਿਕਟਾਂ ਨਾਲ ਹਰਾਇਆ

Tuesday, Nov 03, 2020 - 11:02 PM (IST)

IPL 2020 SRH vs MI : ਹੈਦਰਾਬਾਦ ਨੇ ਮੁੰਬਈ ਨੂੰ 10 ਵਿਕਟਾਂ ਨਾਲ ਹਰਾਇਆ

ਸ਼ਾਰਜਾਹ- ਸਨਰਾਈਜ਼ਰਜ਼ ਹੈਦਰਾਬਾਦ ਦੇ (ਸੰਦੀਪ ਸ਼ਰਮਾ 34 ਦੌੜਾਂ 'ਤੇ 3 ਵਿਕਟਾਂ) ਦੀ ਧਮਾਕੇਦਾਰ ਗੇਂਦਬਾਜ਼ੀ ਤੇ ਆਪਣੇ ਸਲਾਮੀ ਬੱਲੇਬਾਜ਼ਾਂ ਡੇਵਿਡ ਵਾਰਨਰ (ਅਜੇਤੂ 85) ਤੇ ਰਿਧੀਮਾਨ ਸਾਹਾ (ਅਜੇਤੂ 58) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ ਚੋਟੀ ਦੀ ਟੀਮ ਮੁੰਬਈ ਇੰਡੀਅਨਜ਼ ਨੂੰ ਕਰੋ ਜਾਂ ਮਰੋ ਦੇ ਮੁਕਾਬਲੇ 'ਚ ਮੰਗਲਵਾਰ ਨੂੰ 10 ਵਿਕਟਾਂ ਨਾਲ ਹਰਾ ਕੇ ਆਈ. ਪੀ. ਐੱਲ. ਦੇ ਪਲੇਅ-ਆਫ 'ਚ ਜਗ੍ਹਾ ਬਣਾ ਲਈ।

PunjabKesari
ਹੈਦਰਾਬਾਦ ਦੀ ਇਸ ਜਿੱਤ ਨਾਲ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਪਲੇਅ-ਆਫ ਦੀ ਦੌੜ ਤੋਂ ਬਾਹਰ ਹੋ ਗਈ। ਹੈਦਰਾਬਾਦ ਨੇ ਮੁੰਬਈ ਟੀਮ ਨੂੰ 20 ਓਵਰਾਂ 'ਚ 8 ਵਿਕਟਾਂ 'ਤੇ 149 ਦੌੜਾਂ 'ਤੇ ਰੋਕਣ ਤੋਂ ਬਾਅਦ 17.1 ਓਵਰ 'ਚ ਬਿਨਾਂ ਕੋਈ ਵਿਕਟ ਗੁਆਏ 151 ਦੌੜਾਂ ਬਣਾ ਕੇ ਇਕਪਾਸੜ ਜਿੱਤ ਹਾਸਲ ਕਰ ਲਈ। ਕਪਤਾਨ ਵਾਰਨਰ ਨੇ 58 ਗੇਂਦਾਂ 'ਤੇ ਅਜੇਤੂ 85 ਦੌੜਾਂ 'ਚ 10 ਚੌਕੇ ਤੇ ਇਕ ਛੱਕਾ ਲਗਾਇਆ ਜਦਕਿ ਸਾਹਾ ਨੇ 45 ਗੇਂਦਾਂ 'ਤੇ ਅਜੇਤੂ 58 ਦੌੜਾਂ 'ਚ 7 ਚੌਕੇ ਤੇ ਇਕ ਛੱਕਾ ਲਗਾਇਆ। ਹੈਦਰਾਬਾਦ ਦੇ ਇਸ ਜਿੱਤ ਤੋਂ ਬਾਅਦ 14 ਅੰਕ ਹੋ ਗਏ ਹਨ ਤੇ ਉਸ ਨੇ ਪਲੇਅ-ਆਫ 'ਚ ਪ੍ਰਵੇਸ਼ ਕਰ ਲਿਆ ਹੈ। ਹੈਦਰਾਬਾਦ ਤੇ ਕੋਲਕਾਤਾ ਦੇ ਇਕ ਬਰਾਬਰ 14-14 ਅੰਕ ਹਨ ਪਰ ਹੈਦਰਾਬਾਦ ਨੇ ਬਿਹਤਰ ਨੈਟ ਰਨ ਰੇਟ ਪਲੱਸ 'ਚ ਕਿਹਾ ਜਦਕਿ ਕੋਲਕਾਤਾ ਦਾ ਨੈਟ ਰਨ ਰੇਟ ਮਾਈਨਸ 'ਚ ਰਿਹਾ। 

PunjabKesari
ਮੁੰਬਈ ਦੇ 18, ਦਿੱਲੀ ਦੇ 16, ਹੈਦਰਾਬਾਦ, ਬੈਂਗਲੁਰੂ ਤੇ ਕੋਲਕਾਤਾ ਦੇ 14-14 ਅੰਕ, ਪੰਜਾਬ, ਚੇਨਈ ਤੇ ਰਾਜਸਥਾਨ ਦੇ 12-12 ਅੰਕ ਹਨ। ਆਈ. ਪੀ. ਐੱਲ. 'ਚ ਪਹਿਲੀ ਬਾਰ ਅਜਿਹਾ ਹੋਇਆ ਜਦੋ ਹਰ ਟੀਮ ਨੇ ਘੱਟ ਤੋਂ ਘੱਟ 12 ਅੰਕਾਂ ਦਾ ਅੰਕੜਾ ਹਾਸਲ ਕੀਤਾ ਹੈ। ਇਸ ਜਿੱਤ ਨੇ ਹੈਦਰਾਬਾਦ ਨੂੰ ਅੰਕ ਸੂਚੀ 'ਚ ਤੀਜੇ ਸਥਾਨ 'ਤੇ ਪਹੁੰਚਾ ਦਿੱਤਾ। ਬੈਂਗਲੁਰੂ ਦੀ ਟੀਮ ਚੌਥੇ ਸਥਾਨ 'ਤੇ ਖਿਸਕ ਗਈ ਕਿਉਂਕਿ ਉਸਦਾ ਰਨ ਰੇਟ ਵੀ ਮਾਈਨਸ 'ਚ ਹੈ। ਕੋਲਕਾਤਾ ਨੂੰ ਇਸ ਬਾਰ ਪੰਜਵਾਂ ਸਥਾਨ ਹਾਸਲ ਹੋਇਆ ਹੈ। ਕਿੰਗਜ਼ ਇਲੈਵਨ ਪੰਜਾਬ 6ਵੇਂ, ਚੇਨਈ ਸੁਪਰ ਕਿੰਗਜ਼ 7ਵੇਂ ਤੇ ਰਾਜਸਥਾਨ ਰਾਇਲਜ਼ 8ਵੇਂ ਸਥਾਨ 'ਤੇ ਹੈ।

PunjabKesari
ਪਲੇਅ-ਆਫ 'ਚ ਪੰਜ ਨਵੰਬਰ ਨੂੰ ਹੋਣ ਵਾਲੇ ਪਹਿਲੇ ਕੁਆਲੀਫਾਇਰ 'ਚ ਚੋਟੀ ਦੀ ਟੀਮ ਮੁੰਬਈ ਦਾ ਮੁਕਾਬਲਾ ਦੂਜੇ ਨੰਬਰ ਦੀ ਟੀਮ ਦਿੱਲੀ ਕੈਪੀਟਲਸ ਨਾਲ ਹੋਵੇਗਾ ਤੇ ਇਸ ਮੈਚ ਦੀ ਜੇਤੂ ਟੀਮ 10 ਨਵੰਬਰ ਨੂੰ ਹੋਣ ਵਾਲੇ ਫਾਈਨਲ 'ਚ ਪਹੁੰਚ ਜਾਵੇਗੀ। 6 ਨਵੰਬਰ ਨੂੰ ਹੋਣ ਵਾਲੇ ਐਲਿਮੀਨੇਟਰ 'ਚ ਹੈਦਰਾਬਾਦ ਦਾ ਮੁਕਾਬਲਾ ਬੈਂਗਲੁਰੂ ਨਾਲ ਹੋਵੇਗਾ। ਕੁਆਲੀਫਾਇਰ ਇਕ ਦੀ ਹਾਰੀ ਟੀਮ ਦਾ ਐਲਿਮੀਨੇਟਰ ਦੀ ਜੇਤੂ ਟੀਮ ਦੇ ਨਾਲ ਦੂਜੇ ਕੁਆਲੀਫਾਇਰ 'ਚ 8 ਨਵੰਬਰ ਨੂੰ ਮੁਕਾਬਲਾ ਹੋਵੇਗਾ ਤੇ ਇਸ ਮੈਚ ਦੀ ਜੇਤੂ ਟੀਮ ਫਾਈਨਲ 'ਚ ਪਹੁੰਚੇਗੀ। 

PunjabKesari
ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਸੱਟ ਦੇ ਕਾਰਨ ਪਿਛਲੇ ਚਾਰ ਮੈਚਾਂ ਤੋਂ ਬਾਹਰ ਰਹੇ ਕਪਤਾਨ ਰੋਹਿਤ ਸ਼ਰਮਾ ਫਿੱਟ ਹੋ ਕੋ ਇਸ ਮੈਚ 'ਚ ਵਾਪਸ ਪਹੁੰਚੇ ਪਰ 7 ਗੇਂਦਾਂ 'ਤੇ ਸਿਰਫ ਚਾਰ ਦੌੜਾਂ ਬਣਾ ਕੇ ਸੰਦੀਪ ਸ਼ਰਮਾ ਦੀ ਗੇਂਦ 'ਤੇ ਆਊਟ ਹੋ ਗਏ। ਕਵਿੰਟਨ ਡੀ ਕੌਕ ਨੇ 13 ਗੇਂਦਾਂ 'ਚ 2 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਲਾ 26 ਦੌੜਾਂ ਬਣਾਈਆਂ ਜਦਕਿ ਸੂਰਯਕੁਮਾਰ ਨੇ 29 ਗੇਂਦਾਂ 'ਚ ਪੰਜ ਚੌਕਿਆਂ ਦੇ ਸਹਾਰੇ 36 ਦੌੜਾਂ ਤੇ ਇਸ਼ਾਨ ਕਿਸ਼ਨ ਨੇ 30 ਗੇਂਦਾਂ 'ਚ ਇਕ ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ 33 ਦੌੜਾਂ ਬਣਾਈਆਂ।

PunjabKesari

ਇਹ ਵੀ ਪੜ੍ਹੋ:ਧਨਾਸ਼੍ਰੀ ਨਾਲ ਗੱਲਬਾਤ ਕਰਦੀ ਦਿਖੀ ਅਨੁਸ਼ਕਾ, ਵਾਇਰਲ ਹੋਈ ਤਸਵੀਰ

PunjabKesari

ਟੀਮਾਂ ਇਸ ਤਰ੍ਹਾਂ ਹਨ-
ਮੁੰਬਈ ਇੰਡੀਅਨਜ਼ -
ਰੋਹਿਤ ਸ਼ਰਮਾ (ਕਪਤਾਨ), ਅਦਿੱਤਿਆ ਤਾਰੇ, ਅਨਮੋਲਪ੍ਰੀਤ ਸਿੰਘ, ਅਨਕੁਲ ਰਾਏ, ਧਵਲ ਕੁਲਕਰਨੀ, ਹਾਰਦਿਕ ਪੰਡਯਾ,ਇਸ਼ਾਨ ਕਿਸ਼ਨ, ਜਸਪ੍ਰੀਤ ਬੁਮਰਾਹ, ਜੈਯੰਤ ਜਾਧਵ, ਕਿਰੋਨ ਪੋਲਾਰਡ ,ਕਰੁਣਾਲ ਪੰਡਯਾ, ਮਿਸ਼ੇਲ ਮੈਕਲੇਨਘਨ, ਕਵਿੰਟਨ ਡੀ ਕੌਕ (ਵਿਕਟਕੀਪਰ),ਰਾਹੁਲ ਚਾਹਰ, ਐੱਸ. ਰੁਦਰਫੋਰਡ, ਸੂਰਯਕੁਮਾਰ ਯਾਦਵ, ਟ੍ਰੇਂਟ ਬੋਲਟ, ਕ੍ਰਿਸ ਲਿਨ, ਨਾਥਨ ਕਾਲਟ ਨਾਇਲ, ਸੌਰਭ ਤਿਵਾੜੀ, ਮੋਹਸਿਨ ਖਾਨ, ਦਿਗਵਿਜੇ ਦੇਸ਼ਮੁਖ, ਪ੍ਰਿੰਸ ਬਲਵੰਤ ਰਾਏ ਸਿੰਘ, ਜੈਮਸ ਪੇਟਿੰਸਨ।

ਸਨਰਾਈਜ਼ਰਜ਼ ਹੈਦਰਾਬਾਦ- ਡੇਵਿਡ ਵਾਰਨਰ (ਕਪਤਾਨ), ਜਾਨੀ ਬੇਅਰਸਟੋ (ਵਿਕਟਕੀਪਰ), ਕੇਨ ਵਿਲੀਅਮਸਨ, ਮਨੀਸ਼ ਪਾਂਡੇ, ਸ਼੍ਰੀਵਤਸ ਗੋਸਵਾਮੀ, ਵਿਰਾਟ ਸਿੰਘ, ਪ੍ਰਿਯਮ ਗਰਗ, ਰਿਧੀਮਾਨ ਸਾਹਾ, ਅਬਦੁਲ ਸਮਦ, ਵਿਜੇ ਸ਼ੰਕਰ, ਮੁਹੰਮਦ ਨਬੀ, ਰਾਸ਼ਿਦ ਖਾਨ, ਮਿਸ਼ੇਲ ਮਾਰਸ਼, ਅਭਿਸ਼ੇਕ ਵਰਮਾ, ਬੀ. ਸੰਦੀਪ, ਸੰਜੇ ਯਾਦਵ, ਫੇਬੀਅਨ ਐਲਨ, ਭੁਵਨੇਸ਼ਵਰ ਕੁਮਾਰ, ਖਲੀਲ ਅਹਿਮਦ, ਸੰਦੀਪ ਸ਼ਰਮਾ, ਸ਼ਾਹਬਾਜ ਨਦੀਮ, ਸਿਧਾਰਥ ਕੌਲ, ਬਿਲੀ ਸਟਾਨਲੇਕ, ਟੀ. ਨਟਰਾਜਨ, ਬਾਸਿਲ ਥਾਂਪੀ।


author

Gurdeep Singh

Content Editor

Related News