MI vs SRH : ਮੁੰਬਈ ਨੇ ਜਿੱਤੀ ਟਾਸ, ਕਰੇਗੀ ਬੱਲੇਬਾਜ਼ੀ

Saturday, Apr 17, 2021 - 07:13 PM (IST)

MI vs SRH : ਮੁੰਬਈ ਨੇ ਜਿੱਤੀ ਟਾਸ, ਕਰੇਗੀ ਬੱਲੇਬਾਜ਼ੀ

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦੇ ਸੀਜ਼ਨ ’ਚ ਅੱਜ ਮੁੰਬਈ ਇੰਡੀਅਨਜ਼ (ਐੱਮ. ਆਈ.) ਨੇ ਸਨਰਾਈਜ਼ਰਜ਼ ਹੈਦਰਾਬਾਦ (ਐੱਸ. ਆਰ. ਐੱਚ.) ਵਿਰੁੱਧ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਮੈਚ ਚੇਨਈ ਦੇ ਐੱਮ. ਏ. ਚਿਦਾਂਬਰਮ ਸਟੇਡੀਅਮ ’ਚ ਸ਼ਾਮ 7.30 ਵਜੇ ਖੇਡਿਆ ਜਾਵੇਗਾ। 
ਇਹ ਵੀ ਪੜ੍ਹੋ : ਧੋਨੀ ਨੇ ਰਚਿਆ ਇਤਿਹਾਸ, ਚੇਨਈ ਵਲੋਂ ਲਗਾਇਆ 'ਦੋਹਰਾ ਸੈਂਕੜਾ'

IPL ’ਚ ਅਜੇ ਤਕ ਹੋਏ ਮੁਕਾਬਲਿਆਂ ’ਚ ਦੋਵੇਂ ਟੀਮਾਂ ਦਾ ਪ੍ਰਦਰਸ਼ਨ ਬਰਾਬਰ 
ਆਈ. ਪੀ. ਐੱਲ. ’ਚ ਹੈਦਰਾਬਾਦ ਤੇ ਮੁੰਬਈ ਖ਼ਿਲਾਫ਼ ਅਜੇ ਤਕ 16 ਮੈਚ ਹੋਏ ਹਨ। ਇਨ੍ਹਾਂ 16 ਮੈਚਾਂ ’ਚੋਂ 8 ’ਚ ਮੁੰਬਈ ਜਿੱਤੀ ਹੈ ਤੇ ਬਾਕੀ ਦੇ 8 ਮੈਚ ਹੈਦਰਾਬਾਦ ਨੇ ਜਿੱਤੇ ਹਨ। 

ਐੱਮ. ਏ. ਚਿਦਾਂਬਰਮ ਸਟੇਡੀਅਮ ਦਾ ਰਿਕਾਰਡ
ਚੇਨੱਈ ਦੇ ਐੱਮ. ਏ. ਚਿਦਾਂਬਰਮ ਸਟੇਡੀਅਮ ’ਚ 2019 ਸੀਜ਼ਨ ’ਚ 8 ਮੈਚ ਹੋਏ ਸਨ। ਪਹਿਲਾਂ ਬੱਲੇਬਾਜ਼ੀ-ਗੇਂਦਬਾਜ਼ੀ ’ਚ ਸਫ਼ਲਤਾ ਦਾ ਔਸਤ 50*50 ਰਿਹਾ ਹੈ। 2021 ’ਚ 4 ਮੈਚ ਹੋਏ ਹਨ, 3 ਮੈਚ ਪਹਿਲਾਂ ਤੇ 1 ਮੈਚ ਬਾਅਦ ’ਚ ਬੈਟਿੰਗ ਕਰਨ ਵਾਲੀ ਟੀਮ ਜਿੱਤੀ ਹੈ। 
ਇਹ ਵੀ ਪੜ੍ਹੋ : ਆਈ. ਪੀ. ਐੱਲ. ਮੈਚ ’ਤੇ ਸੱਟਾ ਲਾਉਂਦੇ 7 ਲੋਕ ਗ੍ਰਿਫਤਾਰ

ਮੌਸਮ ਤੇ ਪਿੱਚ ਦੇ ਹਾਲਾਤ
ਐੱਮ. ਏ. ਚਿਦਾਂਬਰਮ ਸਟੇਡੀਅਮ ’ਚ ਮੈਚ ਦੌਰਾਨ ਮੌਸਮ ਸਾਫ਼ ਰਹੇਗਾ। ਮੈਚ ਦੇ ਦੌਰਾਨ ਤਾਪਮਾਨ 25 ਡਿਗਰੀ ਸੈਲਸੀਅਸ ਤੋਂ 30 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ।

ਪਿੱਚ ਦੀ ਗੱਲ ਕਰੀਏ ਤਾਂ ਇਸ ਸਟੇਡੀਅਮ ਦੀ ਪਿੱਚ ਹਾਲ-ਫ਼ਿਲਹਾਲ ਸਪਿਨਰਸ ਲਈ ਮਦਦਗਾਰ ਰਹੀ ਹੈ। ਹਾਲਾਂਕਿ ਇਸ ਵਾਰ ਪਿੱਚ ਦੀ ਤਿਆਰੀ ਚੇਨਈ ਸੁਪਰਕਿੰਗਜ਼ ਦੀ ਜਗ੍ਹਾ ਆਈ. ਪੀ. ਐੱਲ. ਦੀ ਰੇਖਰੇਖ ’ਚ ਹੋਈ ਹੈ। ਫਿਰ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਇੱਥੇ ਸਪਿਨਰਸ ਕਮਾਲ ਦਿਖਾ ਸਕਦੇ ਹਨ। ਪਿਛਲੇ ਮੈਚ ’ਚ ਰਾਹੁਲ ਚਾਹਰ ਤੇ ਰਾਸ਼ਿਦ ਖ਼ਾਨ ਨੇ ਚੰਗੀ ਗੇਂਦਬਾਜ਼ੀ ਕੀਤੀ ਸੀ। ਇਸ ਸੀਜ਼ਨ ’ਚ ਇਸ ਗ੍ਰਾਊਂਡ ’ਤੇ ਅਜੇ ਤਕ 4 ਮੈਚ ਹੋਏ ਹਨ। ਪਹਿਲਾਂ ਬੈਟਿੰਗ ਕਰਨ ਵਾਲੀ ਟੀਮ 3 ਤੇ ਬਾਅਦ ’ਚ ਬੈਟਿੰਗ ਕਰਨ ਵਾਲੀ ਟੀਮ ਸਿਰਫ਼ 1 ਮੈਚ ਜਿੱਤ ਸਕੀ ਹੈ। 14ਵੇਂ ਸੀਜ਼ਨ ’ਚ ਇਸ ਪਿੱਚ ’ਤੇ ਕੁਲ 62 ਵਿਕਟਾਂ ਡਿੱਗੀਆਂ ਹਨ। ਇਨ੍ਹਾਂ ’ਚੋਂ ਸਪਿਨਰਸ ਨੇ 20 ਵਿਕਟਾਂ ਲਈਆਂ ਹਨ।

ਇਹ ਵੀ ਪੜ੍ਹੋ : ... ਤਾਂ ਇਸ ਕਾਰਨ ਕੇਨ ਵਿਲੀਅਮਸਨ IPL ’ਚ ਨਹੀਂ ਖੇਡ ਰਹੇ, ਜਾਣੋ ਵਜ੍ਹਾ

ਟੀਮਾਂ:

ਸਨਰਾਈਜ਼ਰਜ਼ ਹੈਦਰਾਬਾਦ (ਪਲੇਇੰਗ ਇਲੈਵਨ): ਡੇਵਿਡ ਵਾਰਨਰ (ਕਪਤਾਨ), ਜੋਨੀ ਬੇਅਰਸਟੋ (ਵਿਕਟਕੀਪਰ), ਮਨੀਸ਼ ਪਾਂਡੇ, ਵਿਰਾਟ ਸਿੰਘ, ਵਿਜੇ ਸ਼ੰਕਰ, ਅਭਿਸ਼ੇਕ ਸ਼ਰਮਾ, ਅਬਦੁੱਲ ਸਮਦ, ਰਾਸ਼ਿਦ ਖਾਨ, ਭੁਵਨੇਸ਼ਵਰ ਕੁਮਾਰ, ਮੁਜੀਬ ਉਰ ਰਹਿਮਾਨ, ਖਲੀਲ ਅਹਿਮਦ

ਮੁੰਬਾਈ ਇੰਡੀਅਨਜ਼ ( ਪਲੇਇੰਗ ਇਲੈਵਨ): ਰੋਹਿਤ ਸ਼ਰਮਾ (ਕਪਤਾਨ), ਕੁਇੰਟਨ ਡੀ ਕੌਕ (ਵਿਕਟਕੀਪਰ), ਸੂਰਜਕੁਮਾਰ ਯਾਦਵ, ਈਸ਼ਾਨ ਕਿਸ਼ਨ, ਹਾਰਦਿਕ ਪੰਡਯਾ, ਕੀਰਨ ਪੋਲਾਰਡ, ਕਰੂਣਾਲ ਪੰਡਯਾ, ਰਾਹੁਲ ਚਾਹਰ, ਐਡਮ ਮਿਲਨੇ, ਜਸਪਰੀਤ ਬੁਮਰਾਹ, ਟ੍ਰੇਂਟ ਬੋਲਟ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News