ਮੁੰਬਈ ਸਿਟੀ FC ਨੇ ਗੋਲਕੀਪਰ ਮੁਹੰਮਦ ਨਵਾਜ਼ ਨਾਲ ਇਕਰਾਰਨਾਮੇ ਦੀ ਕੀਤੀ ਪੁਸ਼ਟੀ

Monday, Sep 27, 2021 - 08:28 PM (IST)

ਮੁੰਬਈ ਸਿਟੀ FC ਨੇ ਗੋਲਕੀਪਰ ਮੁਹੰਮਦ ਨਵਾਜ਼ ਨਾਲ ਇਕਰਾਰਨਾਮੇ ਦੀ ਕੀਤੀ ਪੁਸ਼ਟੀ

ਮੁੰਬਈ- ਪਿਛਲੀ ਇੰਡੀਅਨ ਸੁਪਰ ਲੀਗ ਫੁੱਟਬਾਲ ਚੈਂਪੀਅਨ ਮੁੰਬਈ ਸਿਟੀ ਐੱਫ. ਸੀ. ਨੇ ਸੋਮਵਾਰ ਨੂੰ ਗੋਲਕੀਪਰ ਮੁਹੰਮਦ ਨਵਾਜ਼ ਨੂੰ ਟੀਮ ਦੇ ਨਾਲ ਜੋੜਨ ਦਾ ਐਲਾਨ ਕੀਤਾ। 21 ਸਾਲਾ ਦੇ ਨਵਾਜ਼ ਤਿੰਨ ਸਾਲ ਦੇ ਇਕਰਾਰਨਾਮੇ 'ਤੇ ਟੀਮ ਨਾਲ ਜੁੜੇ ਹਨ ਅਤੇ ਮਈ 2024 ਤੱਕ ਕਲੱਬ ਦੇ ਨਾਲ ਰਹਿਣਗੇ। 

ਇਹ ਖ਼ਬਰ ਪੜ੍ਹੋ- ਮੁੰਬਈ ਵਰਗੀ ਮਜ਼ਬੂਤ ਬੱਲੇਬਾਜ਼ੀ ਦੇ ਵਿਰੁੱਧ ਸ਼ਾਨਦਾਰ ਰਹੀ ਗੇਂਦਬਾਜ਼ੀ : ਵਿਰਾਟ ਕੋਹਲੀ


ਕਲੱਬ ਨੇ ਇੱਥੇ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ। ਅਖਿਲ ਭਾਰਤੀ ਫੁੱਟਬਾਲ ਫੈਡਰੇਸ਼ਨ (ਏ. ਆਈ. ਐੱਫ. ਐੱਫ.) ਦੀ ਐਲੀਟ ਅਕੈਡਮੀ ਨਾਲ ਫੁੱਟਬਾਲ ਦੇ ਗੁਣ ਸਿੱਖਣ ਵਾਲੇ ਨਵਾਜ਼ ਐੱਫ. ਸੀ. ਗੋਆ ਦਾ ਹਿੱਸਾ ਰਹਿ ਚੁੱਕੇ ਹਨ। ਮਣੀਪੁਰ ਦੇ ਜੰਮੇ ਇਹ ਖਿਡਾਰੀ 2016 ਬ੍ਰਿਕਸ ਅੰਡਰ 17 ਫੁੱਟਬਾਲ ਟੂਰਨਾਮੈਂਟ ਵਿਚ ਭਾਰਤ ਦੀ ਨੁਮਾਇੰਦਗੀ ਵੀ ਕਰ ਚੁੱਕੇ ਹਨ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News