ਮੁੰਬਈ ਸਿਟੀ ਨੇ ਜਮਸ਼ੇਦਪੁਰ FC ਨੂੰ 2-1 ਨਾਲ ਹਰਾਇਆ
Friday, Feb 07, 2020 - 12:21 AM (IST)

ਮੁੰਬਈ— ਮੁੰਬਈ ਸਿਟੀ ਐੱਫ. ਸੀ. ਨੇ ਵੀਰਵਾਰ ਨੂੰ ਇੱਥੇ ਪਿਛੜਣ ਤੋਂ ਬਾਅਦ ਵਾਪਸੀ ਕਰਦੇ ਹੋਏ ਇੰਡੀਅਨ ਸੁਪਰ ਲੀਗ 'ਚ ਜਮਸ਼ੇਦਪੁਰ ਐੱਫ. ਸੀ. ਨੂੰ 2-1 ਨਾਲ ਹਰਾਇਆ। ਜਮਸ਼ੇਦਪੁਰ ਦੀ ਟੀਮ ਨੂੰ 7ਵੇਂ ਮਿੰਟ 'ਚ ਨੋਏ ਅਕੋਸਟਾ ਨੇ ਪੇਨਲਟੀ ਨੂੰ ਗੋਲ 'ਚ ਬਦਲ ਕੇ ਬੜ੍ਹਤ ਦਿਵਾਈ। ਅਮੀਨ ਚੇਰਮਿਤੀ ਨੇ 60ਵੇਂ ਮਿੰਟ 'ਚ ਸਿਟੀ ਨੂੰ ਬਰਾਬਰੀ ਦਿਵਾਈ ਜਦਕਿ ਵਿਦਿਆਨੰੰਦ ਸਿੰਘ (90 ਪਲਸ 2 ਮਿੰਟ) ਦੇ ਇੰਜ਼ਰੀ ਟਾਇਮ 'ਚ ਗੋਲ ਕਰਕੇ ਟੀਮ ਦੀ ਜਿੱਤ ਪੱਕੀ ਕੀਤੀ। ਇਸ ਜਿੱਤ ਨਾਲ ਮੁੰਬਈ ਦੀ ਟੀਮ ਨੂੰ ਤਿੰਨ ਅੰਕ ਮਿਲੇ ਤੇ ਉਹ ਚੌਥੇ ਸਥਾਨ 'ਤੇ ਬਰਕਰਾਰ ਹੈ। ਜਮਸ਼ੇਦਪੁਰ ਐੱਫ. ਸੀ. ਦੀ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਗਈ।