ਮੁੰਬਈ ਸਿਟੀ ਦੇ ਕੋਚ ਦਾ ਦੋਸ਼ ਰੈਫਰੀ ਨੇ ਖਿਡਾਰੀ ਨੂੰ ਕਿਹਾ ਬਾਂਦਰ, ਜਾਂਚ ਕਰੇਗਾ AIFF

12/16/2019 6:55:03 PM

ਬੈਂਗਲੁਰੂ : ਮੁੰਬਈ ਸਿਟੀ ਐੱਫ. ਸੀ. ਦੇ ਮੁੱਖ ਕੋਚ ਜਾਰਜ ਕੋਸਟਾ ਨੇ ਦੋਸ਼ ਲਾਇਆ ਹੈ ਕਿ ਬੈਂਗਲੁਰੂ ਐੱਫ. ਸੀ. ਵਿਰੁੱਧ ਉਸਦੀ ਟੀਮ ਦੇ ਇੰਡੀਅਨ ਸੁਪਰ ਲੀਗ ਮੈਚ ਦੇ ਦੌਰਾਨ ਰੈਫਰੀ ਨੇ ਉਸਦੇ ਇਕ ਖਿਡਾਰੀ ਨੂੰ ਬਾਂਦਰ ਕਿਹਾ। ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏ. ਆਈ. ਐੱਫ. ਐੱਫ.) ਇਸ ਦੋਸ਼ ਦੀ ਜਾਂਚ ਕਰੇਗਾ। ਐਤਵਾਰ ਨੂੰ ਕਾਂਤੀਵਰਾ ਸਟੇਡੀਅਮ ਵਿਚ ਬੈਂਗਲੁਰੂ ਐੱਫ. ਸੀ. ਵਿਰੁੱਧ ਟੀਮ ਦੀ 3-2 ਦੀ ਜਿੱਤ ਤੋਂ ਬਾਅਦ ਪ੍ਰੈੱਸ ਕਾਨਫਰੰਸ ਸ਼ੁਰੂ ਕਰਨ ਤੋਂ ਪਹਿਲਾਂ ਕੋਸਟਾ ਨੇ ਬਿਆਨ ਪੜ੍ਹਿਆ ਕਿ ਸਾਊਦੀ ਅਰਬ ਦੇ ਰੈਫਰੀ ਤੁਰਕੀ ਅਲਖੁਦਾਇਰ ਨੇ ਗੇਬਨ ਦੇ ਖਿਡਾਰੀ ਸਰਜ ਕੇਵਿਨ ਨੂੰ ਬੰਦਰ ਕਿਹਾ ਤੇ ਕੁਝ ਇਸ਼ਾਰੇ ਕੀਤਾ ਜਿਹੜਾ ਅਪਮਾਨਜਨਕ ਸੀ।

PunjabKesari

ਕੋਸਟਾ ਨੇ ਕਿਹਾ, ''ਮੈਂ ਸਨਮਾਨ ਦੀ ਗੱਲ ਕਰ ਰਿਹਾ ਹਾਂ, ਜਿਹੜਾ ਉਸ ਨੇ (ਮੈਚ ਅਧਿਕਾਰੀ) ਅੱਜ ਇਕ ਖਿਡਾਰੀ-ਸਰਜ ਕੇਵਿਨ ਦੇ ਨਾਲ ਮੈਚ ਦੇ ਦੌਰਾਨ ਨਹੀਂ ਦਿਖਾਇਆ। ਇਸ ਰੈਫਰੀ ਨੇ ਕੁਝ ਇਸ਼ਾਰੇ ਕੀਤੇ, ਉਸ ਨੂੰ ਬਾਂਦਰ ਕਿਹਾ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਈਆਂ ਕਿ ਮੈਂ ਆਪਣੀਆਂ ਅੱਖਾਂ ਬੰਦ ਨਹੀਂ ਕਰ ਸਕਿਆ।''
ਲੀਗ ਦੇ ਆਯੋਜਕ ਐੱਫ. ਐੱਸ. ਡੀ. ਐੱਲ. ਦੇ ਬੁਲਾਰੇ ਨੇ ਕਿਹਾ ਕਿ ਏ. ਆਈ. ਐੱਫ. ਐੱਫ. ਤੋਂ ਇਸ ਦੋਸ਼ ਦੀ ਜਾਚ ਕਰਨ ਦੀ ਬੇਨਤੀ ਕੀਤੀ ਗਈ ਹੈ। ਲੀਗ ਦੇ ਆਯੋਜਕ ਐੱਫ. ਐੱਸ. ਡੀ. ਐੱਲ. ਦੇ ਬੁਲਾਰੇ ਨੇ ਕਿਹਾ ਕਿ ਏ. ਆਈ. ਐੱਫ. ਐੱਫ. ਤੋਂ ਇਸ ਦੋਸ਼ ਦੀ ਜਾਂਚ ਕਰਨ ਦੀ ਬੇਨਤੀ ਕੀਤੀ ਗਈ ਹੈ। ਉਸ ਨੇ ਕਿਹਾ, ''ਆਈ. ਐੱਸ. ਐੱਲ. ਨੇ ਏ. ਆਈ. ਐੱਫ. ਐੱਫ. ਨੂੰ ਇਸ ਮਾਮਲੇ ਦੀ ਪੂਰੀ ਤਰ੍ਹਾਂ ਨਾਲ ਜਾਂਚ ਕਰਨ ਨੂੰ ਕਿਹਾ ਹੈ  ਤੇ ਇਸ ਤੋਂ ਅੱਗੇ ਇਸ ਸਮੇਂ ਟਿੱਪਣੀ ਕਰਨਾ ਠੀਕ ਨਹੀਂ ਹੋਵੇਗਾ।'' ਆਈ.ਐੱਸ. ਐੱਲ. ਦੇ ਨਿਯਮਾਂ ਅਨੁਸਾਰ ਇਸ ਤਰ੍ਹਾਂ ਦੇ ਸਾਰੇ ਮਾਮਲਿਆਂ ਵਿਚ ਏ. ਆਈ. ਐੱਫ. ਐੱਫ. ਦੀ ਅਨੁਸ਼ਾਸਨ ਕਮੇਟੀ ਨਜਿੱਠਦੀ ਹੈ। ਕੇਵਿਨ ਅਫਰੀਕੀ ਦੇਸ਼ ਗੇਬਨ ਦਾ ਨਿਵਾਸੀ ਹੈ ਤੇ ਮੁੰਬਈ ਸਿਟੀ ਲਈ ਮਿਡਫੀਲਡਰ ਦੇ ਰੂਪ ਵਿਚ ਖੇਡਦਾ ਹੈ।


Related News