IPKL : ਮੁੰਬਈ ਨੇ ਹਰਿਆਣਾ ਨੂੰ 69-53 ਨਾਲ ਹਰਾਇਆ
Sunday, Jun 02, 2019 - 01:46 PM (IST)

ਬੈਂਗਲੁਰੂ— ਤੀਜੇ ਅਤੇ ਚੌਥੇ ਕੁਆਰਟਰਾਂ 'ਚ ਬਿਹਤਰੀਨ ਵਾਪਸੀ ਕਰਦੇ ਹੋਏ ਮੁੰਬਈ ਛੇ ਰਾਜੇ ਨੇ ਪਾਰਲੇ-ਜੀ ਇੰਡੋ ਇੰਟਰਨੈਸ਼ਨਲ ਪ੍ਰੀਮੀਅਰ ਕਬੱਡੀ ਲੀਗ (ਆਈ.ਪੀ.ਕੇ.ਐੱਲ.) ਦੇ ਪਹਿਲੇ ਸੀਜ਼ਨ ਦੇ ਤੀਜੇ ਅਤੇ ਅੰਤਿਮ ਪੜਾਅ ਦੇ ਮੈਚ 'ਚ ਸ਼ਨੀਵਾਰ ਰਾਤ ਨੂੰ ਹਰਿਆਣਾ ਹੀਰੋਜ਼ ਨੂੰ 69-53 ਨਾਲ ਹਰਾ ਦਿੱਤਾ।
ਲੀਗ 'ਚ ਇਹ ਕਿਸੇ ਵੀ ਟੀਮ ਵੱਲੋਂ ਬਣਾਇਆ ਗਿਆ ਅਜੇ ਤਕ ਦਾ ਸਰਵਉੱਚ ਸਕੋਰ ਹੈ। ਮੁੰਬਈ ਦੀ 10 ਮੈਚਾਂ 'ਚ ਇਹ ਚੌਥੀ ਜਿੱਤ ਹੈ। ਜਦਕਿ ਹਰਿਆਣਾ ਨੂੰ 10 ਮੈਚਾਂ 'ਚ ਸਤਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਮੁੰਬਈ ਨੇ ਚਾਰ ਕੁਆਰਟਰਾਂ ਦੇ ਇਸ ਮੈਚ 'ਚ ਹਰਿਆਣਾ ਨੂੰ 16-17, 8-14, 23-7, 22-15 ਨਾਲ ਹਰਾਇਆ। ਮੁੰਬਈ ਲਈ ਮਹੇਸ਼ ਮਗਡਮ ਨੇ 18 ਅਤੇ ਹਰਿਆਣਾ ਵੱਲੋਂ ਸਤਨਾਮ ਸਿੰਘ ਨੇ 13 ਅੰਕ ਬਣਾਏ।