ਮੁੰਬਈ ਨੇ ਪੰਜਾਬ ਨੂੰ 35 ਦੌੜਾਂ ਨਾਲ ਹਰਾਇਆ

Friday, Feb 22, 2019 - 11:52 PM (IST)

ਮੁੰਬਈ ਨੇ ਪੰਜਾਬ ਨੂੰ 35 ਦੌੜਾਂ ਨਾਲ ਹਰਾਇਆ

ਇੰਦੌਰ— ਸੂਰਯਕੁਮਾਰ ਯਾਦਵ ਦੀਆਂ 49 ਗੇਂਦਾਂ 'ਤੇ 9 ਚੌਕਿਆਂ ਤੇ  4 ਛੱਕਿਆਂ ਨਾਲ ਸਜੀਆਂ 80 ਦੌੜਾਂ ਦੀ ਬਦੌਲਤ ਮੁੰਬਈ ਨੇ ਪੰਜਾਬ ਨੂੰ ਗਰੁੱਪ-ਸੀ ਮੈਚ ਵਿਚ 35 ਦੌੜਾਂ ਨਾਲ ਹਰਾ ਦਿੱਤਾ। ਮੁੰਬਈ ਨੇ 155 ਦੌੜਾਂ ਬਣਾਈਆਂ, ਜਦਕਿ ਪੰਜਾਬ ਦੀ ਟੀਮ 18.2 ਓਵਰਾਂ ਵਿਚ 120 ਦੌੜਾਂ 'ਤੇ ਢੇਰ ਹੋ ਗਈ। ਯੁਵਰਾਜ ਸਿੰਘ ਸਿਰਫ 7 ਦੌੜਾਂ ਬਣਾ ਸਕਿਆ। ਧਵਲ ਕੁਲਕਰਨੀ ਨੇ 22 ਦੌੜਾਂ 'ਤੇ 4 ਵਿਕਟਾਂ ਹਾਸਲ ਕੀਤੀਆਂ।


author

Gurdeep Singh

Content Editor

Related News