ਮੁੰਬਈ ਦੇ ਰਿਸ਼ਭ ਨੇ ਸ਼੍ਰੀਲੰਕਾ ''ਚ ਸ਼ਤਰੰਜ ਟੂਰਨਾਮੈਂਟ ''ਚ ਦੋ ਕਾਂਸੀ ਤਮਗੇ ਜਿੱਤੇ

09/13/2017 1:37:38 PM

ਮੁੰਬਈ— ਮੁੰਬਈ ਦੇ ਰਿਸ਼ਭ ਸ਼ਾਹ ਨੇ ਸ਼੍ਰੀਲੰਕਾ 'ਚ ਖਤਮ ਹੋਈ ਦੂਜੀ ਪੱਛਮੀ ਏਸ਼ੀਆ ਯੁਵਾ ਸ਼ਤਰੰਜ ਚੈਂਪੀਅਨਸ਼ਿਪ ਦੇ ਅੰਡਰ-14 ਰੈਪਿਡ ਅਤੇ ਬਲਿਟਜ਼ ਫਾਰਮੈਟ 'ਚ 2 ਕਾਂਸੀ ਤਮਗੇ ਆਪਣੀ ਝੋਲੀ 'ਚ ਪਾਏ। ਤੀਜੀ ਰੈਂਕਿੰਗ 'ਤੇ ਕਾਬਜ ਰਿਸ਼ਭ (ਈ.ਐੱਲ.ਓ. ਰੇਟਿੰਗ 1,667 ਅੰਕ) ਨੇ ਸ਼ੁਰੂਆਤੀ ਦੌਰ 'ਚ ਸ਼੍ਰੀਲੰਕਾ ਦੇ ਅਲਵਾਲਾ ਏ.ਡੀ. ਹਸੰਜਾਦੇ ਖਿਲਾਫ ਜਿੱਤ ਨਾਲ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਇਸ 14 ਸਾਲਾ ਖਿਡਾਰੀ ਨੇ ਚੰਗਾ ਪ੍ਰਦਰਸ਼ਨ ਜਾਰੀ ਰਖਿਆ ਪਰ ਉਹ ਬੰਗਲਾਦੇਸ਼ ਦੇ ਚੋਟੀ ਦੀ ਰੈਂਕਿੰਗ ਦੇ ਐੱਫ.ਐੱਮ. ਮੁਹੰਮਦ ਫਦਹ ਰਹਿਮਾਨ (ਈ.ਐੱਲ.ਓ. ਰੇਟਿੰਗ 2,153 ਅੰਕ) ਤੋਂ ਹਾਰ ਗਏ ਅਤੇ ਦੋ ਡਰਾਅ ਨੇ ਉਨ੍ਹਾਂ ਦੀ ਸੋਨੇ ਦੇ ਤਮਗੇ ਜਿੱਤਣ ਦੀ ਉਮੀਦ ਤੋੜ ਦਿੱਤੀ। 

ਫਿਰ ਵੀ ਰਿਸ਼ਭ 7 'ਚੋਂ 5 ਅੰਕ ਜੁਟਾਉਣ 'ਚ ਸਫਲ ਰਹੇ ਪਰ ਇਸ ਨਾਲ ਉਨ੍ਹਾਂ ਨੂੰ ਕਾਂਸੀ ਤਮਗੇ ਨਾਲ ਸਬਰ ਕਰਨਾ ਪਿਆ। ਬਲਿਟਜ਼ ਫਾਰਮੈਟ 'ਚ ਉਹ ਸਿਰਫ 4.5 ਅੰਕ ਹੀ ਹਾਸਲ ਕਰ ਸਕੇ ਪਰ ਫਿਰ ਵੀ ਉਹ ਕਾਂਸੀ ਤਮਗੇ ਦੇ ਹੱਕਦਾਰ ਰਹੇ। ਉਨ੍ਹਾਂ ਕਿਹਾ, ''ਦੇਸ਼ ਦੀ ਨੁਮਾਇੰਦਗੀ ਕਰਨਾ ਅਤੇ ਤਮਗਾ ਜਿੱਤਣਾ ਸਨਮਾਨ ਦੀ ਗੱਲ ਹੈ। ਵਿਸ਼ਵ ਸ਼ਤਰੰਜ ਖਿਤਾਬ ਜਿੱਤਣਾ ਮੇਰਾ ਟੀਚਾ ਹੈ।'' ਸ਼੍ਰੀਲੰਕਾ ਦੇ ਕੈਂਡੀਡੇਟ ਮਾਸਟਰ ਜੀ.ਐੱਮ.ਐੱਚ. ਤਿਲਕਰਤਨੇ ਨੇ 6 ਅੰਕ ਨਾਲ ਸੋਨ ਜਦਕਿ ਬੰਗਲਾਦੇਸ਼ ਦੇ ਫਹਦ ਰਹਿਮਾਨ ਨੇ 5.5 ਅੰਕ ਨਾਲ ਚਾਂਦੀ ਦਾ ਤਮਗਾ ਜਿੱਤਿਆ। ਬਲਿਟਜ਼ ਫਾਰਮੈਟ ਦਾ ਸੋਨ ਤਮਗਾ ਰਹਿਮਾਨ ਨੇ ਅਤੇ ਚਾਂਦੀ ਤਿਲਕਰਤਨੇ ਨੇ ਪ੍ਰਾਪਤ ਕੀਤਾ।


Related News