ਮੁਲਤਾਨ ਸੁਲਤਾਨਜ਼ ਨੇ ਪੇਸ਼ਾਵਰ ਜ਼ਾਲਮੀ ਨੂੰ ਹਰਾਇਆ, ਲਗਾਤਾਰ ਚੌਥੇ PSL ਦੇ ਫਾਈਨਲ ’ਚ

Saturday, Mar 16, 2024 - 11:43 AM (IST)

ਮੁਲਤਾਨ ਸੁਲਤਾਨਜ਼ ਨੇ ਪੇਸ਼ਾਵਰ ਜ਼ਾਲਮੀ ਨੂੰ ਹਰਾਇਆ, ਲਗਾਤਾਰ ਚੌਥੇ PSL ਦੇ ਫਾਈਨਲ ’ਚ

ਕਰਾਚੀ, (ਭਾਸ਼ਾ)– ਮੁਲਤਾਨ ਸੁਲਤਾਨਜ਼ ਨੇ ਇਕਪਾਸੜ ਕੁਆਲੀਫਾਇਰ ’ਚ ਪੇਸ਼ਾਵਰ ਜ਼ਾਲਮੀ ਨੂੰ 7 ਵਿਕਟਾਂ ਨਾਲ ਹਰਾ ਕੇ ਲਗਾਤਾਰ ਚੌਥੇ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਮੁਲਤਾਨ ਸੁਲਤਾਨਜ਼ ਨੇ 2021 ਵਿਚ ਪੀ. ਐੱਸ. ਐੱਲ. ਖਿਤਾਬ ਜਿੱਤਿਆ ਸੀ ਪਰ ਪਿਛਲੇ ਦੋ ਸੈਸ਼ਨਾਂ ’ਚ ਉਸ ਨੂੰ ਫਾਈਨਲ ’ਚ ਲਾਹੌਰ ਕਲੰਦਰਸ ਹੱਥੋਂ ਹਾਰ ਮਿਲੀ ਸੀ।

ਬਾਬਰ ਆਜ਼ਮ ਦੀ ਅਗਵਾਈ ਵਾਲੀ ਪੇਸ਼ਾਵਰ ਜ਼ਾਲਮੀ ਨੂੰ ਸੋਮਵਾਰ ਨੂੰ ਹੋਣ ਵਾਲੇ ਫਾਈਨਲ ’ਚ ਜਗ੍ਹਾ ਬਣਾਉਣ ਦਾ ਇਕ ਹੋਰ ਮੌਕਾ ਮਿਲੇਗਾ ਜਦੋਂ ਉਹ ਇਸਲਾਮਾਬਾਦ ਯੂਨਾਈਟਿਡ ਤੇ ਕਵੇਟਾ ਗਲੇਡੀਏਟਰਸ ਵਿਚਾਲੇ ਸ਼ਨੀਵਾਰ ਨੂੰ ਹੋਣ ਵਾਲੇ ਐਲਿਮੀਨੇਟਰ ਦੀ ਜੇਤੂ ਨਾਲ ਭਿੜੇਗੀ। ਮੁਲਤਾਨ ਸੁਲਤਾਨਜ਼ ਨੇ ਪੇਸ਼ਾਵਰ ਜ਼ਾਲਮੀ ਨੂੰ 7 ਵਿਕਟਾਂ ’ਤੇ 146 ਦੌੜਾਂ ਹੀ ਬਣਾਉਣ ਦਿੱਤੀਆਂ। ਫਿਰ ਉਸ ਨੇ ਸਲਾਮੀ ਬੱਲੇਬਾਜ਼ ਯਾਸਿਰ ਖਾਨ (54) ਤੇ ਫਾਰਮ ’ਚ ਚੱਲ ਰਹੇ ਉਸਮਾਨ ਖਾਨ (ਅਜੇਤੂ 36) ਦੀ ਬਦੌਲਤ 18.3 ਓਵਰਾਂ ’ਚ 3 ਵਿਕਟਾਂ ’ਤੇ 147 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ। ਪੇਸ਼ਾਵਰ ਜ਼ਾਲਮੀ ਦੇ ਗੇਂਦਬਾਜ਼ ਛੋਟੇ ਜਿਹੇ ਸਕੋਰ ਦਾ ਬਚਾਅ ਕਰਨ ਵਿਚ ਵੀ ਅਸਫਲ ਰਹੇ।


author

Tarsem Singh

Content Editor

Related News