15 ਦਿਨਾਂ ਲਈ ਫੌਜ 'ਚ ਪੁੱਜੇ ਧੋਨੀ, ਦੇਣਗੇ ਇਹ ਡਿਊਟੀ
Thursday, Jul 25, 2019 - 02:25 PM (IST)
 
            
            ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਐੱਮ.ਐੱਸ. ਧੋਨੀ ਕਸ਼ਮੀਰ 'ਚ ਭਾਰਤੀ ਫੌਜ ਦੀ ਸੇਵਾ ਕਰਨਗੇ ਅਤੇ 15 ਦਿਨ ਗਸ਼ਤ, ਨਿਗਰਾਨੀ, ਚੌਕੀ 'ਤੇ ਡਿਊਟੀ ਦੇਣ ਦਾ 15 ਦਿਨ ਦੀ ਟ੍ਰੇਨਿੰਗ ਲੈਣਗੇ। ਭਾਰਤੀ ਫੌਜ ਨੇ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ। ਧੋਨੀ ਨੇ ਭਾਰਤੀ ਫੌਜ ਦੇ ਨਾਲ ਕੰਮ ਕਰਨ ਲਈ ਖੁਦ ਨੂੰ ਵੈਸਟਇੰਡੀਜ਼ ਦੌਰੇ ਲਈ ਉਪਲਬਧ ਨਹੀਂ ਕਰਾਇਆ ਸੀ। ਧੋਨੀ 31 ਜੁਲਾਈ ਨੂੰ ਕਸ਼ਮੀਰ 'ਚ ਆਪਣੀ ਡਿਊਟੀ ਦੇਣੀ ਸ਼ੁਰੂ ਕਰਨਗੇ। ਫੌਜ ਦੇ ਬਿਆਨ 'ਚ ਕਿਹਾ ਗਿਆ ਕਿ ਧੋਨੀ 15 ਅਗਸਤ 'ਚ ਫੌਜ ਦੇ ਨਾਲ ਰਹਿਣਗੇ। ਲੈਫਟੀਨੈਂਟ ਕਰਨਲ (ਆਨਰੇਰੀ) ਐੱਮ.ਐੱਸ. ਧੋਨੀ 31 ਜੁਲਾਈ ਤੋਂ 15 ਅਗਸਤ 2019 ਤਕ 106 ਟੈਰੀਟੋਰੀਲਅਲ ਆਰਮੀ ਬਟਾਲੀਅਨ (ਪੈਰਾ) ਦੇ ਨਾਲ ਰਹਿਣਗੇ। 

ਬਿਆਨ 'ਚ ਅੱਗੇ ਕਿਹਾ ਗਿਆ ਕਿ ਧੋਨੀ 'ਵਿਕਟਰ ਫੋਰਸ' ਦੇ ਰੂਪ 'ਚ ਕਸ਼ਮੀਰ ਵਾਦੀ 'ਚ ਕੰਮ ਕਰਨਗੇ। ਇਹ ਯੂਨਿਟ ਕਸ਼ਮੀਰ 'ਚ ਵਿਕਟਰ ਫੋਰਸ ਦਾ ਹਿੱਸਾ ਹੈ। ਬਿਆਨ 'ਚ ਕਿਹਾ ਗਿਆ ਅਫਸਰ ਦੀ ਬੇਨਤੀ ਅਤੇ ਫੌਜ ਦੇ ਹੈੱਡਕੁਆਰਟਰ ਦੀ ਮਨਜ਼ੂਰੀ ਨਾਲ ਉਹ ਗਸ਼ਤ, ਨਿਗਰਾਨੀ ਤੇ ਪੋਸਟ ਡਿਊਟੀ ਦਾ ਕੰਮ ਕਰਨਗੇ ਅਤੇ ਫੌਜੀਆਂ ਨਾਲ ਰਹਿਣਗੇ। 38 ਸਾਲਾ ਕ੍ਰਿਕਟਰ ਨੂੰ ਟੈਰੀਟੋਰੀਅਲ ਆਰਮੀ ਯੁਨਿਟ ਪੈਰਾਸ਼ੂਟ ਰੈਜ਼ੀਮੈਂਟ 'ਚ ਲੈਫਟੀਨੈਂਟ ਕਰਨਲ ਦਾ ਆਨਰੇਰੀ ਰੈਂਕ ਦਿੱਤਾ ਗਿਆ ਹੈ। ਇਹ ਸਨਮਾਨ ਭਾਰਤੀ ਫੌਜ ਨੇ ਧੋਨੀ ਨੂੰ 2011 'ਚ ਅਭਿਨਵ ਬਿੰਦਰਾ ਅਤੇ ਦੀਪਕ ਰਾਏ ਦੇ ਨਾਲ ਦਿੱਤਾ ਗਿਆ ਸੀ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            