ਧੋਨੀ ਦੀ ਧੀ ਨਾਲ ਜਬਰ-ਜ਼ਿਨਾਹ ਦੀ ਧਮਕੀ ਦੇਣ ਵਾਲਾ ਗ੍ਰਿਫਤਾਰ, ਇਸ ਅਦਾਕਾਰ ਨੇ ਪੁਲਸ ਦੀ ਕੀਤੀ ਸ਼ਲਾਘਾ

Tuesday, Oct 13, 2020 - 03:10 PM (IST)

ਧੋਨੀ ਦੀ ਧੀ ਨਾਲ ਜਬਰ-ਜ਼ਿਨਾਹ ਦੀ ਧਮਕੀ ਦੇਣ ਵਾਲਾ ਗ੍ਰਿਫਤਾਰ, ਇਸ ਅਦਾਕਾਰ ਨੇ ਪੁਲਸ ਦੀ ਕੀਤੀ ਸ਼ਲਾਘਾ

ਨਵੀਂ ਦਿੱਲੀ : ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੀ 5 ਸਾਲਾ ਧੀ ਨਾਲ ਜਬਰ-ਜ਼ਿਨਾਹ ਕਰਨ ਦੀ ਧਮਕੀ ਦੇਣ ਵਾਲੇ 16 ਸਾਲਾ ਦੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਤੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਰ ਮਾਧਵਨ ਨੇ ਟਵੀਟ ਕੀਤਾ ਹੈ, ਜੋ ਕਾਫ਼ੀ ਵਾਇਰਲ ਹੋ ਰਿਹਾ ਹੈ। ਟਵੀਟ ਵਿਚ ਆਰ ਮਾਧਵਨ ਜਿੱਥੇ 12ਵੀਂ ਜਮਾਤ ਦੇ ਵਿਦਿਆਰਥੀ 'ਤੇ ਭੜਕਦੇ ਨਜ਼ਰ ਆਏ। ਉਥੇ ਹੀ ਪੁਲਸ ਵੱਲੋਂ ਉਸ ਨੂੰ ਗ੍ਰਿਫਤਾਰ ਕਰਣ 'ਤੇ ਅਦਾਕਾਰ ਨੇ ਪੁਲਸ ਦੀ ਤਾਰੀਫ਼ ਵੀ ਕੀਤੀ ਹੈ।

PunjabKesari

ਆਰ ਮਾਧਵਨ ਨੇ ਪੁਲਸ ਦੀ ਤਾਰੀਫ਼ ਕਰਦੇ ਹੋਏ ਲਿਖਿਆ, 'ਬਹੁਤ ਚੰਗਾ ਕੰਮ। ਇਹ ਸਮਾਂ ਹੈ ਇਨ੍ਹਾਂ ਵਰਗੇ ਰਾਕਸ਼ਸਾਂ ਦੇ ਮਨ ਵਿਚ ਪੁਲਸ ਅਤੇ ਭਗਵਾਨ ਦਾ ਡਰ ਲਿਆਉਣ ਦਾ, ਜੋ ਇਹ ਸੋਚਦੇ ਹਨ ਕਿ ਉਹ ਕੁੱਝ ਵੀ ਕਰ ਸਕਦੇ ਹਨ ਅਤੇ ਕਹਿ ਸਕਦੇ ਹੈ, ਜੋ ਵੀ ਚੀਜ਼ਾਂ ਉਹ ਚਾਹੁੰਦੇ ਹਨ, ਭਾਵੇਂ ਹੀ ਉਹ ਕਿਸ਼ੋਰ ਕਿਉਂ ਨਾ ਹੋਣ।'

ਇਹ ਵੀ ਪੜ੍ਹੋ: IPL 2020: ਪੰਜਾਬ ਟੀਮ ਲਈ ਵੱਡੀ ਖ਼ੁਸ਼ਖ਼ਬਰੀ! ਕ੍ਰਿਸ ਗੇਲ ਜਲਦ ਉਤਰਣਗੇ ਮੈਦਾਨ 'ਚ

ਦੱਸ ਦੇਈਏ ਕਿ ਇਸ ਮਾਮਲੇ ਨੂੰ ਲੈ ਕੇ ਸੀਨੀਅਰ ਪੁਲੀਸ ਅਫ਼ਸਰ ਸੌਰਭ ਸਿੰਘ ਨੇ ਦੱਸਿਆ ਕਿ 12ਵੀਂ ਜਮਾਤ ਦੇ ਵਿਦਿਆਰਥੀ ਨੂੰ ਧੋਨੀ ਦੀ ਪਤਨੀ ਸਾਕਸ਼ੀ ਧੋਨੀ ਦੇ ਇੰਸਟਾਗ੍ਰਾਮ 'ਤੇ ਕੁਝ ਦਿਨ ਪਹਿਲਾਂ ਧਮਕੀ ਭਰੇ ਸੰਦੇਸ਼ ਭੇਜਣ ਦੇ ਸਬੰਧ 'ਚ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਗਿਆ ਹੈ। ਪੁਲਸ ਨੇ ਕਿਹਾ ਹੈ ਕਿ ਇਸ ਨੌਜਵਾਨ ਨੇ ਸਵੀਕਾਰ ਕੀਤਾ ਹੈ ਕਿ ਉਸ ਨੇ ਕੋਲਕਾਤਾ ਨਾਈਟ ਰਾਈਡਰਜ਼ ਅਤੇ ਚੇਨਈ ਸੁਪਰ ਕਿੰਗਜ਼ ਦੇ ਵਿਚਾਲੇ ਇੰਡੀਅਨ ਪ੍ਰੀਮੀਅਰ ਲੀਗ 2020 ਮੈਚ ਤੋਂ ਬਾਅਦ ਇੰਸਟਾਗ੍ਰਾਮ 'ਤੇ ਧਮਕੀ ਭਰੇ ਸੰਦੇਸ਼ ਪੋਸਟ ਕੀਤੇ ਸਨ।

ਇਹ ਵੀ ਪੜ੍ਹੋ: ਸੋਨਾ ਖ਼ਰੀਦਣ ਦਾ ਹੈ ਚੰਗਾ ਮੌਕਾ, ਕੀਮਤਾਂ 'ਚ ਆਈ ਭਾਰੀ ਗਿਰਾਵਟ

ਪੁਲਸ ਨੇ ਮਾਮਲੇ ਨੂੰ ਲੈ ਕੇ ਕਿਹਾ ਕਿ ਰਾਂਚੀ ਪੁਲਸ ਨੇ ਸਾਨੂੰ ਦੱਸਿਆ ਕਿ ਧਮਕੀ ਦੇਣ ਵਾਲਾ ਇਹ ਮੁੰਡਾ ਕੱਛ ਜ਼ਿਲੇ ਦੇ ਮੁੰਦਰਾ ਦਾ ਰਹਿਣਾ ਵਾਲਾ ਹੈ। ਉਨ੍ਹਾਂ ਕਿਹਾ, 'ਅਸੀਂ ਪਤਾ ਲਗਾ ਲਿਆ ਹੈ ਕਿ ਇਹ ਓਹੀ ਬੱਚਾ ਹੈ, ਜਿਸ ਨੇ ਧਮਕੀ ਭਰੇ ਸੰਦੇਸ਼ ਭੇਜੇ ਸਨ। ਉਸ ਨੂੰ ਰਾਂਚੀ ਪੁਲਸ ਦੇ ਹਵਾਲੇ ਕਰ ਦਿੱਤਾ ਜਾਵੇਗਾ, ਕਿਉਂਕਿ ਐਫ.ਆਈ.ਆਰ. ਓਸੇ ਸ਼ਹਿਰ ਵਿਚ ਦਰਜ ਕੀਤੀ ਗਈ ਹੈ। ਰਾਂਚੀ ਪੁਲਸ ਵੀ ਜਲਦ ਹੀ ਮੁੰਡੇ ਦੀ ਕਸਟਡੀ ਲਈ ਕੱਛ ਪੁੱਜਣ ਵਾਲੀ ਹੈ।

ਇਹ ਵੀ ਪੜ੍ਹੋ: ਆਨੰਦ ਮਹਿੰਦਰਾ ਨੇ DTH 'ਤੇ ਬੈਠੇ ਬਾਂਦਰ ਲਈ ਵਧੀਆ ਕੈਪਸ਼ਨ ਦੇਣ ਵਾਲੇ ਜੇਤੂਆਂ ਦੇ ਨਾਵਾਂ ਦਾ ਕੀਤਾ ਐਲਾਨ


author

cherry

Content Editor

Related News