ਸਾਕਸ਼ੀ ਧੋਨੀ ਦੀਆਂ ਤਸਵੀਰਾਂ ਨੂੰ ਲੈ ਕੇ ਮਚਿਆ ਬਵਾਲ, ਦੇਖੋ ਕਿਸ ਤਰ੍ਹਾਂ ਦੇ ਕੁਮੈਂਟਸ ਆਏ

Wednesday, Aug 01, 2018 - 02:49 PM (IST)

ਸਾਕਸ਼ੀ ਧੋਨੀ ਦੀਆਂ ਤਸਵੀਰਾਂ ਨੂੰ ਲੈ ਕੇ ਮਚਿਆ ਬਵਾਲ, ਦੇਖੋ ਕਿਸ ਤਰ੍ਹਾਂ ਦੇ ਕੁਮੈਂਟਸ ਆਏ

ਨਵੀਂ ਦਿੱਲੀ— ਭਾਰਤ ਦੇ ਦਿੱਗਜ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਇੰਗਲੈਂਡ ਦੌਰੇ ਤੋਂ ਵਾਪਸ ਆਉਂਦੇ ਹੀ ਆਪਣੀ ਪਤਨੀ ਸਾਕਸ਼ੀ ਦੀ ਦੋਸਤ ਪੂਰਣਾ ਪਟੇਲ ਦੇ ਵਿਆਹ ਦੇ ਸੰਗੀਤ ਫੰਕਸ਼ਨ 'ਚ ਪਹੁੰਚੇ ਸਨ। ਉਸ ਦੌਰਾਨ ਦੀਆਂ ਤਸਵੀਰਾਂ ਮੀਡੀਆ 'ਤੇ ਖੂਬ ਵਾਇਰਲ ਹੋ ਚੁੱਕੀਆਂ ਹਨ। ਇਨ੍ਹਾਂ 'ਚੋਂ ਸਾਕਸ਼ੀ ਦੀਆਂ ਕੁਝ ਤਸਵੀਰਾਂ ਨੂੰ ਦੇਖ ਕੇ ਫੈਨਜ਼ ਉਨ੍ਹਾਂ ਦੇ ਪਹਿਰਾਵੇ ਨੂੰ ਲੈ ਕੇ ਟਰੋਲ ਕਰ ਰਹੇ ਹਨ।

ਦਰਅਸਲ, ਸਾਕਸ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫੰਕਸ਼ਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਨ੍ਹਾਂ ਤਸਵੀਰਾਂ 'ਚ ਸਾਕਸ਼ੀ ਨੇ ਕਾਫੀ ਖੂਬਸੂਰਤ ਡਰੈੱਸ ਪਹਿਨੀ ਹੋਈ ਹੈ। ਇਹ ਡਰੈੱਸ ਗਰਦਨ ਦੇ ਕੋਲ ਕਾਫੀ ਖੁੱਲ੍ਹੀ ਹੈ, ਜੋ ਕਿ ਅੱਜ-ਕੱਲ ਇਕ ਲੇਟੇਸਟ ਫੈਸ਼ਨ ਵੀ ਹੈ, ਪਰ ਫੈਨਜ਼ ਨੂੰ ਇਹ ਡਰੈੱਸ ਬਿਲੁਕਲ ਵੀ ਪਸੰਦ ਨਹੀਂ ਆਈ ਅਤੇ ਉਨ੍ਹਾਂ ਤੁਰੰਤ ਸਾਕਸ਼ੀ ਨੂੰ ਕੁਮੈਂਟਸ 'ਚ ਖਰੀ-ਖੋਟੀ ਸੁਣਾ ਦਿੱਤੀ।

PunjabKesari
ਕੁਮੈਂਟਸ 'ਚ ਲੋਕਾਂ ਨੇ ਲਿਖਿਆ, ''ਮਾਹੀ ਦਾ ਨਾਂ ਨਾ ਡੁਬਾਓ'' ਤਾਂ ਕੋਈ ਕਹਿ ਰਿਹਾ ਹੈ, ''ਆਪਣੇ ਬਾਰੇ 'ਚ ਨਹੀਂ ਤਾਂ ਮਾਹੀ ਭਰਾ ਬਾਰੇ 'ਚ ਸੋਚ ਲਵੋ।'' ਇਕ ਫੈਨ ਨੇ ਤਾਂ ਉਨ੍ਹਾਂ ਨੂੰ ਕੀ ਪਹਿਨਨਾ ਚਾਹੀਦਾ ਹੈ ਅਤੇ ਕੀ ਨਹੀਂ ਇਹ ਤਕ ਦਸ ਦਿੱਤਾ। ਇਹ ਜਨਾਬ ਲਿਖਦੇ ਹਨ, ''ਤੁਸੀਂ ਇਸ ਡਰੈੱਸ 'ਚ ਪਰਫੈਕਟ ਨਹੀਂ ਲਗਦੀ। ਸਾੜ੍ਹੀ ਜਾਂ ਕੁਝ ਹੋਰ ਪਹਿਨੋ।''

PunjabKesari


Related News