ਸ਼ਰਾਰਾ ਸੂਟ ਪਾ ਕੇ ਧੋਨੀ ਦੀ ਧੀ ਜੀਵਾ ਨੇ ਕੀਤਾ ਡਾਂਸ, ਵੀਡੀਓ ਵਾਇਰਲ

Monday, Nov 16, 2020 - 02:58 PM (IST)

ਸ਼ਰਾਰਾ ਸੂਟ ਪਾ ਕੇ ਧੋਨੀ ਦੀ ਧੀ ਜੀਵਾ ਨੇ ਕੀਤਾ ਡਾਂਸ, ਵੀਡੀਓ ਵਾਇਰਲ

ਮੁੰਬਈ : ਸਾਬਕਾ ਭਾਰਤੀ ਵਿਕਟਕੀਪਰ ਬੱਲੇਬਾਜ਼ ਐਮ.ਐਸ. ਧੋਨੀ ਦੀ ਧੀ ਜੀਵਾ ਦੀਆਂ ਮਸਤੀ ਕਰਦਿਆਂ ਅਤੇ ਡਾਂਸ ਕਰਦਿਆਂ ਦੀਆਂ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਉਨ੍ਹਾਂ ਦੀ ਕਿਊਟਨੈਸ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਇਹ ਤਸਵੀਰਾਂ ਅਤੇ ਵੀਡੀਓਜ਼ ਦੀਵਾਲੀ ਦੇ ਮੌਕੇ ਦੀਆਂ ਲੱਗ ਰਹੀਆਂ ਹਨ। ਇਸ ਵਿਚ ਜੀਵਾ ਨੇ ਪੀਲੇ ਰੰਗ ਦਾ ਸ਼ਰਾਰਾ ਸੂਟ ਪਾਇਆ ਹੋਇਆ ਹੈ ਅਤੇ ਉਹ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਉਥੇ ਹੀ ਉਸ ਨੇ ਵੱਖ-ਵੱਖ ਪੋਜ਼ ਵਿਚ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜੀਵਾ ਦੀਆਂ ਤਸਵੀਰਾਂ ਅਤੇ ਵੀਡੀਓਜ਼ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਇਹ ਵੀ ਪੜ੍ਹੋ: ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਖ਼ੁਸ਼ਖ਼ਬਰੀ, DA 'ਚ ਹੋ ਸਕਦੈ ਵਾਧਾ



ਜੀਵਾ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਉਨ੍ਹਾਂ ਦੀ ਮੰਮੀ ਸਾਕਸ਼ੀ ਅਤੇ ਪਿਤਾ ਐਮ.ਐਸ. ਧੋਨੀ ਦੇਖਦੇ ਹਨ। ਅਕਸਰ ਉਹ ਆਪਣੀ ਧੀ ਦੀ ਕਿਊਟਨੈਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦੇ ਰਹਿੰਦੇ ਹਨ। ਜਦੋਂ ਧੋਨੀ ਆਈ.ਪੀ.ਐਲ. ਲਈ ਯੂ.ਏ.ਈ. ਗਏ ਸਨ ਤਾਂ ਜੀਵਾ ਸੋਸ਼ਲ ਮੀਡੀਆ ਜ਼ਰੀਏ ਉਨ੍ਹਾਂ ਦਾ ਉਤਸ਼ਾਹ ਵਧਾ ਰਹੀ ਸੀ। ਉਥੇ ਹੀ ਸੋਸ਼ਲ ਮੀਡੀਆ 'ਤੇ ਧੋਨੀ ਅਤੇ ਸਾਕਸ਼ੀ ਦੀ ਵੀ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਆਪਣੇ ਦੋਸਤਾਂ ਨਾਲ ਹਨ। ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਇਹ ਤਸਵੀਰ ਦੀਵਾਲੀ ਦੀ ਹੈ ਅਤੇ ਇਸ ਜੋੜੇ ਨੇ ਦੋਸਤਾਂ ਨਾਲ ਮਿਲ ਕੇ ਇਸ ਤਿਉਹਾਰ ਨੂੰ ਮਨਾਇਆ।

ਇਹ ਵੀ ਪੜ੍ਹੋ: ਵਿਰਾਟ ਕੋਹਲੀ ਲਈ ਕਾਂਗਰਸੀ ਆਗੂ ਨੇ ਵਰਤੇ ਇਤਰਾਜ਼ਯੋਗ ਸ਼ਬਦ, ਟਰੋਲ ਹੁੰਦੇ ਹੀ ਮਾਰਿਆ 'ਯੂ-ਟਰਨ'


author

cherry

Content Editor

Related News