'ਮਿਸਟਰ ਇੰਡੀਆ' ਜਗਦੀਸ਼ ਲਾਡ ਦਾ ਕੋਰੋਨਾ ਕਾਰਨ ਦਿਹਾਂਤ

Saturday, May 01, 2021 - 01:17 AM (IST)

'ਮਿਸਟਰ ਇੰਡੀਆ' ਜਗਦੀਸ਼ ਲਾਡ ਦਾ ਕੋਰੋਨਾ ਕਾਰਨ ਦਿਹਾਂਤ

ਨਵੀਂ ਦਿੱਲੀ- ਭਾਰਤੀ ਖੇਡ ਜਗਤ 'ਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ, ਜਦੋ ਕੌਮਾਂਤਰੀ ਬਾਡੀ ਬਿਲਡਰ ਅਤੇ ਮਿਸਟਰ ਇੰਡੀਆ ਰਹੇ ਜਗਦੀਸ਼ ਲਾਡ ਦਾ ਸ਼ੁੱਕਰਵਾਰ ਨੂੰ ਵਡੋਦਰਾ 'ਚ ਕੋਰੋਨਾ ਕਾਰਨ ਦਿਹਾਂਤ ਹੋ ਗਿਆ। ਜਗਦੀਸ਼ ਲਾਡ ਸਿਰਫ 34 ਸਾਲ ਦੇ ਸਨ। ਕੋਰੋਨਾ ਨਾਲ ਪੀੜਤ ਹੋਣ ਤੋਂ ਬਾਅਦ ਜਗਦੀਸ਼ ਨੂੰ ਚਾਰ ਦਿਨਾਂ ਤਕ ਆਕਸੀਜਨ 'ਤੇ ਰੱਖਿਆ ਗਿਆ ਸੀ ਪਰ ਉਹ ਕੋਰੋਨਾ ਨੂੰ ਮਾਤ ਨਹੀਂ ਦੇ ਸਕੇ। ਜਗਦੀਸ਼ 90 ਕਿਲੋਗ੍ਰਾਮ ਭਾਰ ਵਰਗ ਵਿਚ ਹਿੱਸਾ ਲੈਂਦੇ ਸਨ। ਜਗਦੀਸ਼ ਕੁਝ ਸਾਲ ਪਹਿਲਾਂ ਨਵੀਂ ਮੁੰਬਈ ਤੋਂ ਵਡੋਦਰਾ ਚਲੇ ਗਏ ਸਨ। ਇੱਥੇ ਉਨ੍ਹਾਂ ਨੇ ਜਿਮ ਦੀ ਸ਼ੁਰੂਆਤ ਕੀਤੀ ਸੀ।  

 
 
 
 
 
 
 
 
 
 
 
 
 
 
 
 

A post shared by Jagdish Lad (@jagdish_lad)

ਇਹ ਖ਼ਬਰ ਪੜ੍ਹੋ-  ਭਰੋਸਾ ਦਿਵਾਓ ਤਾਂ ਚਮਤਕਾਰ ਕਰ ਸਕਦੈ ਪ੍ਰਿਥਵੀ ਸ਼ਾਹ : ਪੰਤ


ਉਨ੍ਹਾਂ ਨੇ ਲਗਭਗ 15 ਸਾਲ ਤਕ ਇਕ ਪੇਸ਼ੇਵਰ ਖਿਡਾਰੀ ਦੇ ਰੂਪ ਵਿਚ ਆਪਣਾ ਕਰੀਅਰ ਬਣਾਇਆ। ਉਨ੍ਹਾਂ ਨੇ ਵਿਸ਼ਵ ਚੈਂਪੀਅਨਸ਼ਿਪ 'ਚ ਸਿਲਵਰ ਤਮਗਾ ਅਤੇ ਮਿਸਟਰ ਇੰਡੀਆ 'ਚ ਗੋਲਡ ਤਮਗਾ ਜਿੱਤਿਆ ਸੀ। ਉਨ੍ਹਾਂ ਨੇ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਚੈਂਪੀਅਨਸ਼ਿਪਾਂ 'ਚ ਮਹਾਰਾਸ਼ਟਰ ਅਤੇ ਭਾਰਤ ਦੀ ਨੁਮਾਇੰਦਗੀ ਕੀਤੀ।

ਇਹ ਖ਼ਬਰ ਪੜ੍ਹੋ- PBKS v RCB : ਪੂਰਨ ਚੌਥੀ ਵਾਰ '0' 'ਤੇ ਆਊਟ, ਬਣਾਇਆ ਇਹ ਅਜੀਬ ਰਿਕਾਰਡ

 

 
 
 
 
 
 
 
 
 
 
 
 
 
 
 
 

A post shared by Jagdish Lad (@jagdish_lad)

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News