ਮੋਟਰਸਪੋਰਟਸ ਦੇ ਧਾਕੜ ਮਾਸ ਦਾ ਦਿਹਾਂਤ
Sunday, Apr 12, 2020 - 05:38 PM (IST)

ਲੰਡਨ : ਮੋਟਰਸਪੋਰਟਸ ਦੇ ਧਾਕੜ ਬ੍ਰਿਟਿਸ਼ ਡ੍ਰਾਈਵਰ ਸਟ੍ਰਲਿੰਗ ਮਾਸ ਦਾ ਲੰਬੀ ਬੀਮਾਰੀ ਤੋਂ ਬਾਅਦ 90 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਇਸ ਦੀ ਜਾਣਕਾਰੀ ਉਸ ਦੀ ਪਤਨੀ ਸੂਸੀ ਮਾਸ ਨੇ ਐਤਵਾਰ ਨੂੰ ਦਿੱਤੀ। ਸੂਸੀ ਨੇ ਬ੍ਰਿਟੇਨ ਪ੍ਰੈਸ ਐਸੋਸੀਏਸ਼ਨ ਨੂੰ ਦੱਸਿਆ, ‘‘ਉਸ ਨੇ ਅੱਜ ਆਖਰੀ ਸਾਹ ਲਿਆ।’’ ਮਾਸ ਹਾਲਾਂਕਿ ਕਦੇ ਵੀ ਫਾਰਮੂਲਾ ਵਨ ਰੇਸ ਖਿਤਾਬ ਨਹੀਂ ਜਿੱਤ ਸਕੇ ਸੀ ਪਰ ਉਹ ਚਾਰ ਵਾਰ ਉਪ ਜੇਤੂ ਬਣੇ ਸੀ। ਉਸ ਦਾ ਕਰੀਅਰ 1948 ਵਿਚ ਸ਼ੁਰੂ ਹੋਇਆਸੀ। ਉਸ ਨੇ ਵੱਖ ਤਰ੍ਹਾਂ ਦੀਆਂ 529 ਮੋਟਰ ਰੇਸ ਵਿਚ ਹਿੱਸਾ ਲਿਆ ਸੀ, ਜਿਸ ਵਿਚ 212 ਵਿਚ ਜਿੱਤ ਦਰਜ ਕੀਤੀ ਸੀ।