IPL ਸੀਜ਼ਨ ''ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਸਪਿਨਰ ਬਣੇ ਚਾਹਲ, ਇਨ੍ਹਾਂ ਖਿਡਾਰੀਆਂ ਨੂੰ ਛੱਡਿਆ ਪਿੱਛੇ
Saturday, May 07, 2022 - 08:29 PM (IST)
ਮੁੰਬਈ- ਪੰਜਾਬ ਕਿੰਗਜ਼ ਦੇ ਵਿਰੁੱਧ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਖੇਡੇ ਜਾ ਰਹੇ ਆਈ. ਪੀ. ਐੱਲ. 2022 ਦੇ 52ਵੇਂ ਮੈਚ ਵਿਚ ਰਾਜਸਥਾਨ ਰਾਇਲਜ਼ ਦੇ ਸਪਿਨਰ ਯੁਜਵੇਂਦਰ ਚਾਹਲ ਨੇ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਚਾਹਲ ਇਕ ਆਈ. ਪੀ. ਐੱਲ. ਸੀਜ਼ਨ ਵਿਚ ਰਾਜਸਥਾਨ ਵਲੋਂ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਸਪਿਨਰ ਬਣ ਗਏ ਹਨ ਅਤੇ ਇਸ ਮਾਮਲੇ ਵਿਚ ਉਨ੍ਹਾਂ ਨੇ ਸ਼੍ਰੇਅਸ ਗੋਪਾਲ ਅਤੇ ਦਿਗਜ ਸ਼ੇਨ ਵਾਰਨ ਨੂੰ ਪਿੱਛੇ ਛੱਡ ਦਿੱਤਾ ਹੈ।
ਚਾਹਲ ਨੇ 11ਵੇਂ ਓਵਰ ਦੀ ਦੂਜੀ ਗੇਂਦ 'ਤੇ ਭਾਨੁਕਾ ਰਾਜਪਕਸ਼ੇ ਨੂੰ ਬੋਲਡ ਕਰਦੇ ਹੋਏ ਇਸ ਉਪਲੱਬਧੀ ਨੂੰ ਹਾਸਲ ਕੀਤਾ। ਇਸ ਤੋਂ ਪਹਿਲਾਂ ਗੋਪਾਲ ਨੇ ਸਾਲ 2019 ਵਿਚ ਰਾਜਸਥਾਨ ਦੇ ਲਈ ਇਕ ਸੀਜ਼ਨ ਵਿਚ ਸਭ ਤੋਂ ਜ਼ਿਆਦਾ 20 ਵਿਕਟਾਂ ਆਪਣੇ ਨਾਂ ਕੀਤੀਆਂ ਸਨ। ਇਸ ਦੇ ਨਾਲ ਹੀ ਸ਼ੇਨ ਵਾਰਨ ਨੇ ਸਾਲ 2008 ਵਿਚ ਇਕ ਸੀਜ਼ਨ ਵਿਚ 19 ਵਿਕਟਾਂ ਹਾਸਲ ਕਰਕੇ ਸਪਿਨਰ ਦੇ ਰੂਪ ਵਿਚ ਇਕ ਸੀਜ਼ਨ 'ਚ ਟੀਮ ਦੇ ਲਈ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਦਾ ਰਿਕਾਰਡ ਬਣਾਇਆ ਸੀ।
ਇਹ ਖ਼ਬਰ ਪੜ੍ਹੋ- ਜੋਸ ਬਟਲਰ ਨੇ ਹਾਸਲ ਕੀਤੀ ਵੱਡੀ ਉਪਲੱਬਧੀ, ਰਾਜਸਥਾਨ ਵਲੋਂ ਅਜਿਹਾ ਕਰਨ ਵਾਲੇ ਬਣੇ ਪਹਿਲੇ ਖਿਡਾਰੀ
ਆਈ. ਪੀ. ਐੱਲ. ਸੀਜ਼ਨ ਵਿਚ ਰਾਜਸਥਾਨ ਦੇ ਸਪਿਨਰ ਵਲੋਂ ਸਭ ਤੋਂ ਜ਼ਿਆਦਾ ਵਿਕਟਾਂ-
22- 2022 'ਚ ਯੁਜਵੇਂਦਰ ਚਾਹਲ
20- ਸ਼੍ਰੇਅਸ ਗੋਪਾਲ 2019
19- 2008 'ਚ ਸ਼ੇਨ ਵਾਰਨ
15- 2014 'ਚ ਪ੍ਰਵੀਣ ਤਾਂਬੇ
14- 2009 ਵਿਚ ਸ਼ੇਨ ਵਾਰਨ
ਇਹ ਵੀ ਪੜ੍ਹੋ : IPL : ਰੋਹਿਤ ਸ਼ਰਮਾ ਨੇ ਮੁੰਬਈ ਇੰਡੀਅਨਜ਼ ਲਈ ਪੂਰੇ ਕੀਤੇ 200 ਛੱਕੇ, ਹਾਸਲ ਕੀਤੀ ਇਹ ਉਪਲਬਧੀ
ਜ਼ਿਕਰਯੋਗ ਹੈ ਕਿ ਚਾਹਲ ਨੇ ਪੰਜਾਬ ਦੇ ਵਿਰੁੱਧ ਕੁੱਲ਼ ਤਿੰਨ ਵਿਕਟਾਂ ਆਪਮੇ ਨਾਂ ਕੀਤੀਆਂ, ਜਿਸ ਵਿਚ ਰਾਜਪਕਸ਼ੇ ਤੋਂ ਇਲਾਵਾ ਜਾਨੀ ਬੇਅਰਸਟੋ ਅਤੇ ਕਪਤਾਨ ਮਯੰਕ ਅਗਰਵਾਲ ਦਾ ਵਿਕਟ ਵੀ ਸ਼ਾਮਿਲ ਹੈ। ਚਾਹਲ ਨੇ ਆਈ. ਪੀ. ਐੱਲ. 2022 ਵਿਚ ਹੁਣ ਤੱਕ 11 ਮੈਚਾਂ ਵਿਚ 7.25 ਦੀ ਇਕਨੋਮੀ ਰੇਟ ਦੇ ਨਾਲ ਕੁੱਲ 22 ਵਿਕਟਾਂ ਆਪਣੇ ਨਾਂ ਕੀਤੀਆਂ ਹਨ, ਜਿਸ ਵਿਚ ਉਸਦਾ ਟਾਪ 40 ਦੌੜਾਂ 'ਤੇ 5 ਵਿਕਟਾਂ ਸ਼ਾਮਿਲ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ