ਕ੍ਰੋਏਸ਼ੀਆ ਤੋਂ ਹਾਰ ਦੇ ਬਾਵਜੂਦ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਵਿੱਚ ਚੈਂਪੀਅਨ ਬਣਿਆ ਮੋਰੱਕੋ
Sunday, Dec 18, 2022 - 01:15 PM (IST)

ਬੇਰੂਤ : ਤੀਜੇ ਸਥਾਨ ਲਈ ਖੇਡੇ ਗਏ ਮੈਚ ਵਿੱਚ ਮੋਰੱਕੋ ਦੀ ਕ੍ਰੋਏਸ਼ੀਆ ਹੱਥੋਂ 2-1 ਦੀ ਹਾਰ ਨੇ ਭਾਵੇਂ ਪ੍ਰਸ਼ੰਸਕਾਂ ਨੂੰ ਨਿਰਾਸ਼ ਕੀਤਾ ਹੋਵੇ ਪਰ ਉਹ ਅਜੇ ਵੀ ਟੀਮ ਨੂੰ ਮਹਾਂਦੀਪ ਦੇ ਚੈਂਪੀਅਨ ਵਜੋਂ ਦੇਖਦੇ ਹਨ। ਮੋਰੱਕੋ ਪਹਿਲਾਂ ਹੀ ਸੈਮੀਫਾਈਨਲ 'ਚ ਪਹੁੰਚ ਕੇ ਇਤਿਹਾਸ ਰਚ ਚੁੱਕਾ ਸੀ।
ਮੋਰੱਕੋ ਵਿਸ਼ਵ ਕੱਪ ਦੇ ਆਖ਼ਰੀ ਚਾਰ ਵਿੱਚ ਥਾਂ ਬਣਾਉਣ ਵਾਲੀ ਇਹ ਅਫ਼ਰੀਕੀ ਮਹਾਂਦੀਪ ਅਤੇ ਅਰਬ ਦੇਸ਼ਾਂ ਦੀ ਪਹਿਲੀ ਟੀਮ ਹੈ। ਪ੍ਰਸ਼ੰਸਕਾਂ ਨੂੰ ਉਮੀਦ ਸੀ ਕਿ ਮੋਰੋਕੋ ਆਪਣੇ ਕਰਿਸ਼ਮਾਈ ਪ੍ਰਦਰਸ਼ਨ ਨੂੰ ਜਾਰੀ ਰੱਖੇਗਾ ਅਤੇ ਜੇਤੂ ਬਣ ਕੇ ਚੈਂਪੀਅਨ ਬਣੇਗਾ। ਸੈਮੀਫਾਈਨਲ ਵਿਚ ਫਰਾਂਸ ਨੇ ਉਨ੍ਹਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ।
ਇਹ ਵੀ ਪੜ੍ਹੋ : ਭਾਰਤ ਨੇ ਗੁਆਈ ਟੀ-20 ਸੀਰੀਜ਼, ਚੌਥੇ ਮੈਚ 'ਚ ਆਸਟ੍ਰੇਲੀਆ ਨੇ 7 ਦੌੜਾਂ ਨਾਲ ਦਰਜ ਕੀਤੀ ਜਿੱਤ
ਇਸ ਦੇ ਬਾਵਜੂਦ ਪ੍ਰਸ਼ੰਸਕ ਨਿਰਾਸ਼ ਨਹੀਂ ਹੋਏ ਕਿਉਂਕਿ ਉਨ੍ਹਾਂ ਨੂੰ ਉਮੀਦ ਸੀ ਕਿ ਮੋਰੋਕੋ ਤੀਜੇ ਸਥਾਨ ਦੇ ਮੈਚ ਵਿਚ ਕ੍ਰੋਏਸ਼ੀਆ ਨੂੰ ਹਰਾਉਣ ਵਿਚ ਕਾਮਯਾਬ ਰਹੇਗਾ। ਕ੍ਰੋਏਸ਼ੀਆ ਤੋਂ ਮਿਲੀ ਹਾਰ ਤੋਂ ਬਾਅਦ ਮੋਰੱਕੋ ਦੀ ਰਾਜਧਾਨੀ 'ਚ ਪ੍ਰਸ਼ੰਸਕ ਨਿਰਾਸ਼ ਸਨ ਪਰ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੀ ਟੀਮ ਇਤਿਹਾਸ ਰਚਣ 'ਚ ਕਾਮਯਾਬ ਰਹੀ।
ਰਬਾਤ ਵਿੱਚ ਇੱਕ ਪ੍ਰਸ਼ੰਸਕ ਸੌਕੀਨਾ ਮਾਕੋਈ ਨੇ ਕਿਹਾ, “ਉਹ ਅਜੇ ਵੀ ਸਾਡੀ ਨਜ਼ਰ ਵਿੱਚ ਇੱਕ ਚੈਂਪੀਅਨ ਹੈ। ਇਕ ਹੋਰ ਪ੍ਰਸ਼ੰਸਕ, ਅਲੀ ਹਾਚੀਮੀ, ਦੇ ਚਿਹਰੇ 'ਤੇ ਖੁਸ਼ੀ ਅਤੇ ਨਿਰਾਸ਼ਾ ਦਾ ਮਿਸ਼ਰਣ ਸੀ। ਉਨ੍ਹਾਂ ਕਿਹਾ, 'ਸਾਡੀ ਟੀਮ ਦੁਨੀਆ ਦੀਆਂ ਚੋਟੀ ਦੀਆਂ ਚਾਰ ਟੀਮਾਂ 'ਚ ਸ਼ਾਮਲ ਹੈ। ਬਿਹਤਰ ਹੁੰਦਾ ਕਿ ਸਾਡੀ ਟੀਮ ਤੀਜੇ ਨੰਬਰ 'ਤੇ ਹੁੰਦੀ ਕਿਉਂਕਿ ਖਿਡਾਰੀ ਇੰਨਾ ਵਧੀਆ ਪ੍ਰਦਰਸ਼ਨ ਕਰਨ ਤੋਂ ਬਾਅਦ ਇਸ ਦੇ ਹੱਕਦਾਰ ਸਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।