ਆਸਟ੍ਰੇਲੀਆ ਨਾਲ ਸੀਰੀਜ਼ ਤੋਂ ਬਾਅਦ ਸੰਨਿਆਸ ਲਵੇਗਾ ਮੋਰਕਲ

02/26/2018 10:24:14 PM

ਜੌਹਾਨਸਬਰਗ— ਦੱਖਣੀ ਅਫਰੀਕਾ ਦਾ ਤੇਜ਼ ਗੇਂਦਬਾਜ਼ ਮੋਰਨੇ ਮੋਰਕਲ ਆਸਟ੍ਰੇਲੀਆ ਵਿਰੁੱਧ ਹੋਣ ਵਾਲੀ ਘਰੇਲੂ ਸੀਰੀਜ਼ ਤੋਂ ਬਾਅਦ ਕੌਮਾਂਤਰੀ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਸੰਨਿਆਸ ਲੈ ਲਵੇਗਾ। 33 ਸਾਲ ਦੇ ਮੋਰਕਲ ਨੇ ਦੱਖਣੀ ਅਫਰੀਕਾ ਲਈ ਹੁਣ ਤਕ 83 ਟੈਸਟ, 117 ਵਨ ਡੇ ਤੇ 40 ਟੀ-20 ਕੌਮਾਂਤਰੀ ਮੈਚ ਖੇਡੇ ਹਨ, ਜਿਨ੍ਹਾਂ 'ਚ ਉਸ ਨੇ ਕ੍ਰਮਵਾਰ 294, 188 ਤੇ 47 ਵਿਕਟਾਂ ਹਾਸਲ ਕੀਤੀਆਂ ਹਨ। ਮੋਰਕਲ ਜੇਕਰ ਆਸਟ੍ਰੇਲੀਆ ਵਿਰੁੱਧ ਚਾਰ ਟੈਸਟਾਂ ਦੀ ਸੀਰੀਜ਼ 'ਚ 6 ਹੋਰ ਵਿਕਟਾਂ ਹਾਸਲ ਕਰ ਲੈਂਦਾ ਹੈ ਤਾਂ ਉਹ 300 ਟੈਸਟ ਵਿਕਟਾਂ ਲੈਣ ਵਾਲਾ ਦੱਖਣੀ ਅਫਰੀਕਾ ਦਾ ਪੰਜਵਾਂ ਗੇਂਦਬਾਜ਼ ਬਣ ਜਾਵੇਗਾ। ਮੋਰਕਲ ਨੇ 2006 'ਚ ਭਾਰਤ ਲਈ ਬਾਕਸਿੰਗ ਡੇ ਟੈਸਟ ਨਾਲ ਕੌਮਾਂਤਰੀ ਕ੍ਰਿਕਟ ਕਰੀਅਰ 'ਚ ਡੈਬਿਊ ਕੀਤਾ ਸੀ।
ਮੋਰਕਲ ਨੇ ਕਿਹਾ, ''ਸੰਨਿਆਸ ਦਾ ਐਲਾਨ ਕਰਨ ਦਾ ਫੈਸਲਾ ਮੁਸ਼ਕਿਲ ਸੀ ਪਰ ਮੈਨੂੰ ਲੱਗਦਾ ਹੈ ਕਿ ਨਵੀਂ ਪਾਰੀ ਸ਼ੁਰੂ ਕਰਨ ਦਾ ਇਹ ਸਹੀ ਸਮਾਂ ਹੈ। ਮੈਂ ਆਪਣੇ ਪਰਿਵਾਰ ਨੂੰ ਸਮਾਂ ਦੇਣਾ ਚਾਹੁੰਦਾ ਹਾਂ ਪਰ ਰੁਝੇਵਿਆਂ ਭਰੇ ਕੌਮਾਂਤਰੀ ਪ੍ਰੋਗਰਾਮ ਕਾਰਨ ਅਜਿਹਾ ਕਰ ਸਕਣਾ ਮੁਸ਼ਕਿਲ ਸੀ।''


Related News