ਆਸਟ੍ਰੇਲੀਆ ਨੂੰ ਪਾਂਡਾ ਦੀ ਇਕ ਹੋਰ ਜੋੜੀ ਉਧਾਰ ਦੇਵੇਗਾ ਚੀਨ
Monday, Jun 17, 2024 - 11:31 AM (IST)

ਬੀਜਿੰਗ (ਅਨਸ)- ਆਸਟ੍ਰੇਲੀਆ ਦੇ ਦੌਰੇ ’ਤੇ ਆਏ ਚੀਨ ਦੇ ਪ੍ਰਧਾਨ ਮੰਤਰੀ ਲੀ-ਕਿਯਾਂਗ ਨੇ ਐਡੀਲੇਡ ਚਿੜੀਆਘਰ ਦੇ ਨਿਰੀਖਣ ਦੌਰਾਨ ਕਿਹਾ ਕਿ ਚੀਨ ਆਸਟ੍ਰੇਲੀਆ ਨਾਲ ਪਾਂਡਾ ਦੀ ਸੰਭਾਲ ’ਤੇ ਸਹਿਯੋਗ ਅਤੇ ਖੋਜ ਜਾਰੀ ਰੱਖਣ ਦਾ ਇੱਛੁਕ ਹੈ | ਉਮੀਦ ਹੈ ਕਿ ਆਸਟ੍ਰੇਲੀਆ ਹਮੇਸ਼ਾ ਪਾਂਡਾ ਲਈ ਦੋਸਤਾਨਾ ਘਰ ਬਣਿਆ ਰਹੇਗਾ। ਲੀ-ਕਿਆਂਗ ਨੇ ਕਿਹਾ ਕਿ ਚੀਨ ਆਸਟ੍ਰੇਲੀਆ ਨੂੰ ਪਾਂਡਾ ਦੀ ਇਕ ਹੋਰ ਜੋੜੀ ਉਧਾਰ ਦੇਵੇਗਾ।
ਐਡੀਲੇਡ ਆਸਟ੍ਰੇਲੀਆ ਦਾ 5ਵਾਂ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਦੱਖਣੀ ਆਸਟ੍ਰੇਲੀਆ ਰਾਜ ਦੀ ਰਾਜਧਾਨੀ ਹੈ। 1883 ਵਿਚ ਸਥਾਪਿਤ ਐਡੀਲੇਡ ਚਿੜੀਆਘਰ ਆਸਟ੍ਰੇਲੀਆ ਦਾ ਦੂਜਾ ਸਭ ਤੋਂ ਪੁਰਾਣਾ ਚਿੜੀਆਘਰ ਹੈ ਅਤੇ ਪਾਂਡਾ ਦੀ ਮੌਜੂਦਗੀ ਵਾਲਾ ਆਸਟ੍ਰੇਲੀਆ ਦਾ ਇਕੋ-ਇਕ ਚਿੜੀਆਘਰ ਹੈ। 2009 ਤੋਂ ਹੁਣ ਤਕ ਚੀਨ ਤੋਂ ਆਏ ਪਾਂਡਾ ‘ਵਾਂਗਵਾਂਗ’ ਅਤੇ ‘ਫੁਨੀ’ 15 ਸਾਲਾਂ ਤੋਂ ਇੱਥੇ ਰਹਿ ਰਹੇ ਹਨ। ਉਹ ਪਾਂਡਾ ਦੀ ਇਕੋ-ਇਕ ਜੋੜੀ ਹੈ, ਜੋ ਵਰਤਮਾਨ ਵਿਚ ਦੱਖਣੀ ਗੋਲਾਰਧ ਵਿਚ ਰਹਿ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8