ਅਮਰੀਕਾ ਦੇ ਕੋਲਿਨ ਮੋਰਿਕਾਵਾ ਨੇ ਜਿੱਤਿਆ ਬ੍ਰਿਟਿਸ਼ ਓਪਨ ਦਾ ਖਿਤਾਬ

Monday, Jul 19, 2021 - 09:24 PM (IST)

ਅਮਰੀਕਾ ਦੇ ਕੋਲਿਨ ਮੋਰਿਕਾਵਾ ਨੇ ਜਿੱਤਿਆ ਬ੍ਰਿਟਿਸ਼ ਓਪਨ ਦਾ ਖਿਤਾਬ

ਸੈਂਡਵਿਚ (ਇੰਗਲੈਂਡ)- ਅਮਰੀਕਾ ਦੇ ਕੋਲਿਨ ਮੋਰਿਕਾਵਾ ਨੇ ਹਮਵਤਨ ਜੋਰਡਨ ਸਪੀਥ ਨੂੰ ਦੋ ਸ਼ਾਟ ਨਾਲ ਪਛਾੜ ਕੇ ਬ੍ਰਿਟਿਸ਼ ਓਪਨ ਗੋਲਫ ਟੂਰਨਾਮੈਂਟ ਦਾ ਖਿਤਾਬ ਜਿੱਤਿਆ। ਗੋਲਫ ਕੋਰਸ 'ਚ ਵੱਡੀ ਗਿਣਤੀ ਵਿਚ ਦਰਸ਼ਕ ਵੀ ਮੌਜੂਦ ਸਨ, ਇਸ 24 ਸਾਲਾ ਗੋਲਫਰ ਦਾ ਖਿਤਾਬ ਜਿੱਤਣ ਤੋਂ ਬਾਅਦ ਖੜ੍ਹੇ ਹੋ ਕੇ ਸਾਰਿਆਂ ਦਾ ਧੰਨਵਾਦ ਕੀਤਾ। 

ਇਹ ਖ਼ਬਰ ਪੜ੍ਹੋ- ਸ਼ਾਕਿਬ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਬੰਗਲਾਦੇਸ਼ ਨੇ ਜ਼ਿੰਬਾਬਵੇ ਨੂੰ ਹਰਾਇਆ


ਮੋਰਿਕਾਵਾ ਨੇ ਆਪਣਾ ਦੂਜਾ ਮੇਜਰ ਚੈਂਪੀਅਨਸ਼ਿਪ ਖਿਤਾਬ ਜਿੱਤਿਆ। ਇਸ ਤੋਂ 11 ਮਹੀਨੇ ਪਹਿਲਾਂ ਉਨ੍ਹਾਂ ਨੇ ਪੀ. ਜੀ. ਏ. ਚੈਂਪੀਅਨਸ਼ਿਪ ਦੇ ਰੂਪ ਵਿਚ ਆਪਣਾ ਪਹਿਲਾ ਮੇਜਰ ਖਿਤਾਬ ਜਿੱਤਿਆ ਸੀ ਪਰ ਉਦੋਂ ਕੋਰਸ 'ਤੇ ਦਰਸ਼ਕਾਂ ਨੂੰ ਆਉਣ ਦੀ ਆਗਿਆ ਨਹੀਂ ਸੀ। ਕੈਲੀਫੋਰਨੀਆ ਦੇ ਇਸ ਗੋਲਫਰ ਨੇ ਰਾਇਲ ਸੇਂਟ ਜਾਰਜ ਗੋਲਫ ਕੋਰਸ 'ਤੇ ਆਖਰੀ ਦੌਰ ਵਿਚ ਚਾਰ ਅੰਡਰ 66 ਦਾ ਕਾਰਡ ਖੇਡਿਆ। ਉਹ ਆਪਣੀ ਪਹਿਲੀ ਕੋਸ਼ਿਸ਼ ਵਿਚ ਹੀ ਦੋ ਅਲੱਗ-ਅਲੱਗ ਮੇਜਰ ਨੂੰ ਜਿੱਤਣ ਵਾਲੇ ਪਹਿਲੇ ਗੋਲਫਰ ਬਣ ਗਏ ਹਨ। ਇਸ ਵਾਰ ਉਨ੍ਹਾਂ ਨੇ 32,000 ਦਰਸ਼ਕਾਂ ਦੇ ਸਾਹਮਣੇ ਖਿਤਾਬ ਜਿੱਤਿਆ।

ਇਹ ਖ਼ਬਰ ਪੜ੍ਹੋENG vs PAK : ਇੰਗਲੈਂਡ ਨੇ ਪਾਕਿ ਨੂੰ 45 ਦੌੜਾਂ ਨਾਲ ਹਰਾਇਆ


ਕੋਰੋਨਾ ਵਾਇਰਸ ਮਹਾਮਾਰੀ ਤੋਂ ਬਾਅਧ ਪਹਿਲੀ ਵਾਰ ਕਿਸੇ ਗੋਲਫ ਟੂਰਨਾਮੈਂਟ ਵਿਚ ਇੰਨੇ ਦਰਸ਼ਕ ਪਹੁੰਚੇ ਸਨ। ਸਪੀਥ ਨੂੰ ਦੂਜਾ ਸਥਾਨ ਮਿਲਿਆ, ਜਦਕਿ ਆਖਰੀ ਦੌਰ ਤੋਂ ਪਹਿਲਾਂ ਚੋਟੀ 'ਤੇ ਚੱਲ ਰਹੇ ਲੁਈਸ ਨੇ ਇਕ ਓਵਰ ਦਾ ਕਾਰਡ ਖੇਡਿਆ ਅਤੇ ਆਖਰ ਵਿਚ ਉਹ ਜਾਨ ਰਹਮ ਦੇ ਨਾਲ ਸਾਂਝੇਤੌਰ 'ਤੇ ਤੀਜੇ ਸਥਾਨ 'ਤੇ ਰਹੇ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News