ਮੋਰਗਨ-ਰੂਟ ਨੇ ਬਣਾਇਆ ਵੱਡਾ ਰਿਕਾਰਡ, ਕੁਕ-ਬੈਲ ਨੂੰ ਛੱਡਿਆ ਪਿੱਛੇ

07/18/2018 3:35:16 AM

ਜਲੰਧਰ— ਕਪਤਾਨ ਇਯੋਨ ਮੋਰਗਨ (ਅਜੇਤੂ 88 ਦੌੜਾਂ) ਅਤੇ ਜੋ ਰੂਟ (ਅਜੇਤੂ 100) ਦੇ ਕਰੀਅਰ ਦੇ 13ਵੇਂ ਸੈਂਕੜੇ ਤੇ ਦੋਵਾਂ ਵਿਚਾਲੇ 186 ਦੌੜਾਂ ਦੀ ਅਜੇਤੂ ਸਾਂਝੇਦਾਰੀ ਦੀ ਬਦੌਲਤ ਮੇਜ਼ਬਾਨ ਇੰਗਲੈਂਡ ਨੇ ਤੀਜਾ ਵਨ ਡੇ 8 ਵਿਕਟਾਂ ਨਾਲ ਜਿੱਤ ਕੇ 3 ਮੈਚਾਂ ਦੀ ਸੀਰੀਜ਼ 2-1 ਨਾਲ ਆਪਣੇ ਨਾਂ ਕਰ ਲਈ।

PunjabKesari
ਟੀ-20 ਸੀਰੀਜ਼ ਜਿੱਤਣ ਤੋਂ ਬਾਅਦ ਇੰਗਲੈਂਡ ਦੇ ਬੱਲੇਬਾਜ਼ਾਂ ਨੇ ਵਨ ਡੇ ਸੀਰੀਜ਼ 'ਚ ਸ਼ਾਨਦਾਰ ਖੇਡ ਖੇਡਿਆ। ਪਹਿਲਾ ਮੈਚ ਹਾਰਨ ਤੋਂ ਬਾਅਦ ਇੰਗਲੈਂਡ ਦੇ ਖਿਡਾਰੀ ਨੇ ਦੂਜੇ ਮੈਚ 'ਚ ਜਿੱਤ ਦਰਜ ਕਰ ਆਪਣੀ ਮਜ਼ਬੂਤੀ ਦਾ ਅਹਿਸਾਸ ਦਰਜ ਕਰਵਾ ਦਿੱਤਾ। ਇੰਗਲੈਂਡ ਲਈ ਜੋ ਰੂਟ ਇਕ ਵਾਰ ਫਿਰ ਦੂਜੇ ਵਨ ਡੇ 'ਚ ਸੈਂਕੜਾ ਲਗਾ ਕੇ ਇੰਗਲੈਂਡ ਨੂੰ ਜਿੱਤ ਹਾਸਲ ਕਰਵਾਈ। ਤੀਜੇ ਮੈਚ 'ਚ ਵੀ ਵਧੀਆ ਬੱਲੇਬਾਜ਼ੀ ਕਰ ਇੰਗਲੈਂਡ ਨੂੰ ਜਿੱਤ ਹਾਸਲ ਕਰਵਾਈ।
ਇਸ ਦੌਰਾਨ ਰੂਟ ਨੇ ਇੰਗਲੈਂਡ ਦੇ ਕਪਤਾਨ ਇਯੋਨ ਮੋਰਗਨ ਦੇ ਨਾਲ ਸਾਂਝੇਦਾਰੀ ਦਾ ਇਕ ਵੱਡਾ ਰਿਕਾਰਡ ਬਣਾ ਦਿੱਤਾ। ਦਰਅਸਲ ਜੋ ਰੂਟ ਤੇ ਮੋਰਗਨ ਨਾਲ ਖੇਡਦੇ ਹੋਏ ਕੁਕ ਤੇ ਈਆਨ ਬੈਲ ਦੇ 2118 ਦੌੜਾਂ ਦਾ ਰਿਕਾਰਡ ਤੋੜ ਦਿੱਤਾ।

PunjabKesari
ਕੁਕ-ਬੈਲ ਨੇ ਇਸ ਤੋਂ ਪਹਿਲਾਂ ਐਲੇਕਸ ਹੇਲਸ ਤੇ ਜੋ ਰੂਟ ਦੇ 1847 ਦੌੜਾਂ ਦਾ ਰਿਕਾਰਡ ਤੋੜ ਦਿੱਤਾ ਸੀ। ਜ਼ਿਕਰਯੋਗ ਹੈ ਕਿ ਇੰਗਲੈਂਡ ਵਲੋਂ ਨਿਕ ਨਾਈਟ ਤੇ ਥ੍ਰੇਸਕੋਟਿਕ ਨੇ 1725 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਜਦਕਿ ਕੋਲਿੰਗਵੁਡ ਵੀ 1615 ਦੌੜਾਂ ਬਤੌਰ ਸਾਂਝੇਦਾਰੀ ਬਣਾ ਚੁੱਕੇ ਹਨ।


Related News