ECB ਮੁਤਾਬਕ, ਇਸ ਵਿਸ਼ਵ ਕੱਪ ''ਚ ਬਣਨਗੀਆਂ 500 ਤੋਂ ਵੱਧ ਦੌੜਾਂ, ਸਕੋਰ ਬੋਰਡ ਵੀ ਬਦਲੇ

05/16/2019 3:40:22 PM

ਲੰਡਨ : ਪਾਕਿਸਤਾਨ ਅਤੇ ਇੰਗਲੈਂਡ ਵਿਚਾਲੇ ਮੌਜੂਦਾ ਸੀਰੀਜ਼ ਵਿਚ ਲੱਗ ਰਹੇ ਦੌੜਾਂ ਦੇ ਪਹਾੜ ਨੂੰ ਦੇਖਦਿਆਂ ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ ਨੇ ਅਧਿਕਾਰਤ ਫੈਂਸ ਸਕੋਰਬੋਰਡ ਨੂੰ ਨਵੇਂ ਡਿਜ਼ਾਈਨ ਵਿਚ ਤਿਆਰ ਕੀਤਾ ਹੈ ਜਿਸ ਵਿਚ ਟੀਮ ਦੇ ਸਕੋਰ ਦਾ ਸਕੇਲ 500 ਕਰ ਦਿੱਤਾ ਗਿਆ ਹੈ। ਇੰਗਲੈਂਡ ਦੇ ਮੈਦਾਨਾਂ ਦੀ ਖਾਸੀਅਤ ਪ੍ਰਿੰਟਿਡ ਸਕੋਰਬੋਰਡ ਵੀ ਹੈ ਜੋ ਖੇਡ ਤੋਂ ਬਾਅਦ ਦਰਸ਼ਕਾਂ ਨੂੰ ਇਕ ਜਾਂ ਦੋ ਪਾਊਂਡ ਵਿਚ ਦਿੱਤੇ ਜਾਂਦੇ ਹਨ।

PunjabKesari

ਮੀਡੀਆ ਮੁਤਾਬਕ, ਦਰਸ਼ਕਾਂ ਵੱਲੋਂ ਖਰੀਦੇ ਜਾਣ ਵਾਲੇ ਸਕੋਰਬੋਰਡ ਵਿਚ ਦੌੜਾਂ ਦਾ ਰਿਕਾਰਡ ਹੁੰਦਾ ਹੈ। ਵਿਸ਼ਵ ਕੱਪ ਲਈ ਪਹਿਲੇ ਅਜਿਹੇ ਸਕੋਰਬੋਰਡ ਤਿਆਰ ਕੀਤੇ ਗਏ ਸੀ ਜਿਸ ਵਿਚ ਸਕੋਰ 400 ਦੌੜਾਂ ਦਾ ਹੋ ਸਕਦਾ ਸੀ। ਪਿਛਲੇ ਹਫਤੇ ਟੂਰਨਾਮੈਂਟ ਡਾਈਰੈਕਟਰ ਸਟੀਵ ਐਲਵਰਦੀ ਨੇ ਮਹਿਸੂਸ ਕੀਤਾ ਹੈ ਕਿ ਇਨ੍ਹਾਂ ਨੂੰ ਨਵੇਂ ਸਿਰੇ ਤੋਂ ਤਿਆਰ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ 500 ਦੌੜਾਂ ਵੀ ਪਾਈਆਂ ਜਾ ਸਕਣ।'' ਇੰਗਲੈਂਡ ਨੇ ਪਿਛਲੇ ਸਾਲ ਆਸਟਰੇਲੀਆ ਖਿਲਾਫ ਵਨ ਡੇ ਮੈਚ ਵਿਚ 6 ਵਿਕਟਾਂ 'ਤੇ 481 ਦੌੜਾਂ ਬਣਾਈਆਂ ਸੀ। ਪਾਕਿਸਤਾਨ ਖਿਲਾਫ ਮੌਜੂਦਾ ਸੀਰੀਜ਼ ਦੇ ਦੂਜੇ ਵਨ ਡੇ ਵਿਚ ਇੰਗਲੈਂਡ ਨੇ 3 ਵਿਕਟਾਂ ਗੁਆ ਕੇ 373 ਦੌੜਾਂ ਬਣਾਈਆਂ ਸੀ। ਜਵਾਬ ਵਿਚ ਪਾਕਿਸਤਾਨ ਨੇ 361 ਦੌੜਾਂ ਬਣਾ ਲਈਆਂ ਸੀ। ਸਪਾਟ ਪਿੱਚਾਂ 'ਤੇ 500 ਦੌੜਾਂ ਦਾ ਸਕੋਰ ਵੀ ਪਹਿਲੀ ਵਾਰ ਵਿਸ਼ਵ ਕੱਪ ਵਿਚ ਬਣ ਸਕਦਾ ਹੈ। ਈ. ਸੀ. ਬੀ. ਦੇ ਮੁੱਖ ਕਾਰਜਕਾਰੀ ਟਾਮ ਹੈਰੀਸਨ ਨੇ ਕਿਹਾ, ''ਸਾਨੂੰ ਸਕੋਰਬੋਰਡ ਦੀ ਸਕੇਲ ਬਦਲਣੀ ਪਈ। ਇਸ ਨੂੰ 500 ਕਰ ਦਿੱਤਾ ਗਿਆ ਹੈ। ਕੌਣ ਜਾਣਦਾ ਹੈ ਕਿ ਇਸ ਵਿਸ਼ਵ ਕੱਪ ਵਿਚ 500 ਦੌੜਾਂ ਦਾ ਇਤਿਹਾਸ ਵੀ ਬਣ ਜਾਵੇ।''


Related News