BCCI ਪ੍ਰਧਾਨ ਦੀ ਨੌਕਰੀ ਤੋਂ ਵੀ ਮੁਸ਼ਕਲ ਹੈ ਇਹ ਕੰਮ : ਗਾਂਗੁਲੀ
Tuesday, Jan 14, 2020 - 03:46 PM (IST)

ਮੁੰਬਈ : ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਦਾ ਕਹਿਣਾ ਹੈ ਕਿ ਦਬਾਅ ਦੇ ਹਾਲਾਤ 'ਚ ਬੱਲੇਬਾਜ਼ੀ ਕਰਨ ਨਾਲ ਕ੍ਰਿਕਟ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਸੰਭਾਲਣਾ ਕਾਫੀ ਆਸਾਨ ਹੈ। ਇਹ ਪੁੱਛਣ 'ਤੇ ਕਿ ਇਕ ਖਿਡਾਰੀ ਅਤੇ ਬੀ. ਸੀ. ਸੀ. ਆਈ. ਪ੍ਰਧਾਨ ਵਿਚੋਂ ਕਿਹੜਾ ਕੰਮ ਮੁਸ਼ਕਲ ਲਗਦਾ ਹੈ ਤਾਂ ਗਾਂਗੁਲੀ ਨੇ ਕਿਹਾ, ''ਦਬਾਅ 'ਚ ਖੇਡਣਾ ਜ਼ਿਆਦਾ ਮੁਸ਼ਕਲ ਸੀ ਕਿਉਂਕਿ ਬੱਲੇਬਾਜ਼ੀ ਵਿਚ ਇਕ ਹੀ ਮੌਕਾ ਮਿਲਦਾ ਹੈ। ਇੱਥੇ ਬੀ. ਸੀ. ਸੀ. ਆਈ. ਪ੍ਰਧਾਨ ਦੇ ਤੌਰ 'ਤੇ ਮੈਂ ਗਲਤੀ ਵੀ ਕਰਾਂਗਾ ਤਾਂ ਉਸ ਨੂੰ ਸੁਧਾਰ ਸਕਦਾ ਹਾਂ। ਬੱਲੇਬਾਜ਼ੀ ਵਿਚ ਜੇਕਰ ਗਲੈਨ ਮੈਕਗ੍ਰਾ ਨੂੰ ਆਫ ਸਟੰਪ ਦੇ ਬਾਹਰੋ ਖੇਡ ਲਿਆ ਤਾਂ ਫਿਰ....।''
ਗਾਂਗੁਲੀ ਨੇ ਕਿਹਾ ਕਿ ਹੁਣ ਖੇਡ ਦੀ ਰਫਤਾਰ ਵੀ ਬਦਲ ਗਈ ਹੈ। ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਨੇ ਕਿਹਾ, ''ਮੈਂ ਵੀ 2014 ਵਿਚ ਕੁਝ ਮਹੀਨਿਆਂ ਲਈ ਬੀ. ਸੀ. ਸੀ. ਆਈ. ਪ੍ਰਧਾਨ ਰਿਹਾ ਜਦੋਂ ਹਾਈ ਕੋਰਟ ਨੇ ਮੈਨੂੰ ਇਹ ਅਹੁਦਾ ਦਿੱਤਾ। ਉਹ ਕੰਮ ਆਸਾਨ ਸੀ।'' ਇੰਨੇ ਸਾਲਾਂ ਵਿਚ ਕ੍ਰਿਕਟ ਵਿਚ ਆਏ ਬਦਲਾਵਾਂ ਦੇ ਬਾਰੇ ਪੁੱਛਣ 'ਤੇ ਉਸ ਨੇ ਕਿਹਾ ਕਿ ਹੁਣ ਫਿੱਟਨੈਸ ਦਾ ਪੱਧਰ ਕਾਫੀ ਬਿਹਤਰ ਹੋ ਗਿਆ ਹੈ।