ਭਾਰਤ ਦੀ ਹਾਰ ਤੋਂ ਬਾਅਦ ਅਨੁਸ਼ਕਾ ਸ਼ਰਮਾ ਨੂੰ ਟੈਗ ਕਰ ਕੇ ਬੁਰੇ ਫਸੇ ਮੋਂਟੀ ਪਨੇਸਰ

Thursday, Jun 24, 2021 - 03:11 PM (IST)

ਸਪੋਰਟਸ ਡੈਸਕ : ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਦੇ ਫਾਈਨਲ ’ਚ ਭਾਰਤੀ ਟੀਮ ਨਿਊਜ਼ੀਲੈਂਡ ਤੋਂ ਬੁਰੀ ਤਰ੍ਹਾਂ ਹਾਰ ਗਈ, ਜਿਸ ਤੋਂ ਬਾਅਦ ਟੀਮ ਤੇ ਕਪਤਾਨ ਵਿਰਾਟ ਕੋਹਲੀ ਦੀ ਖੂਬ ਆਲੋਚਨਾ ਹੋ ਰਹੀ ਹੈ। ਵਿਰਾਟ ਕੋਹਲੀ ਦੀ ਕਪਤਾਨੀ ’ਚ ਭਾਰਤ ਨੇ 2017 ਚੈਂਪੀਅਨ ਟ੍ਰਾਫੀ ਤੇ 2019 ਵਿਸ਼ਵ ਕੱਪ ਤੋਂ ਬਾਅਦ ਲਗਾਤਾਰ ਤੀਜਾ ਆਈ. ਸੀ. ਸੀ. ਮੁਕਾਬਲਾ ਜਿੱਤਣ ਦਾ ਮੌਕਾ ਗੁਆ ਦਿੱਤਾ। ਭਾਰਤੀ ਟੀਮ ਦੀ ਇਸ ਹਾਰ ਤੋਂ ਬਾਅਦ ਇੰਗਲੈਂਡ ਦੇ ਸਾਬਕਾ ਸਪਿਨਰ ਮੋਂਟੀ ਪਨੇਸਰ ਨੇ ਇਕ ਟਵੀਟ ਕੀਤਾ, ਜਿਸ ’ਤੇ ਖੂਬ ਹੋ-ਹੱਲਾ ਹੋ ਰਿਹਾ ਹੈ।

 

ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ’ਚ ਵਿਰਾਟ ਕੋਹਲੀ ਨੇ ਪਹਿਲੀ ਪਾਰੀ ’ਚ 44 ਦੌੜਾਂ, ਜਦਕਿ ਦੂਜੀ ’ਚ ਉਹ ਸਿਰਫ 13 ਦੌੜਾਂ ਬਣਾ ਕੇ ਆਊਟ ਹੋ ਗਏ। ਭਾਰਤੀ ਟੀਮ ਦੀ ਹਾਰ ਤੋਂ ਬਾਅਦ ਇੰਗਲੈਂਡ ਦੇ ਸਾਬਕਾ ਸਪਿਨਰ ਮੋਂਟੀ ਪਨੇਸਰ ਨੇ ਇਕ ਟਵੀਟ ਕੀਤਾ, ਜਿਸ ’ਚ ਉਨ੍ਹਾਂ ਨੇ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਨੂੰ ਟੈਗ ਕੀਤਾ ਹੈ। ਮੋਂਟੀ ਪਨੇਸਰ ਨੇ ਲਿਖਿਆ ਕਿ ਇੰਗਲੈਂਡ ਦੌਰੇ ’ਤੇ ਬਾਕੀ ਬਚੇ ਮੁਕਾਬਲਿਆਂ ਲਈ ਗੁੱਡ ਲੱਕ। ਹਮੇਸ਼ਾ ਤੋਂ ਕਿੰਗ ਕੋਹਲੀ। ਇਸ ਤੋਂ ਬਾਅਦ ਮੋਂਟੀ ਨੇ ਕੋਹਲੀ ਦੇ ਨਾਲ-ਨਾਲ ਅਨੁਸ਼ਕਾ ਸ਼ਰਮਾ ਨੂੰ ਵੀ ਟੈਗ ਕੀਤਾ।

 

ਅਨੁਸ਼ਕਾ ਤੇ ਕੋਹਲੀ ਦੇ ਫੈਨਜ਼ ਦੇ ਨਿਸ਼ਾਨੇ ’ਤੇ ਆਇਆ ਮੋਂਟੀ
ਇਸ ਟਵੀਟ ਨੂੰ ਲੈ ਕੇ ਕਾਫੀ ਹੋ-ਹੱਲਾ ਹੋ ਰਿਹਾ ਹੈ। ਇਸ ਕਾਰਨ ਮੋਂਟੀ ਅਨੁਸ਼ਕਾ ਤੇ ਕੋਹਲੀ ਦੇ ਫੈਨਜ਼ ਦੇ ਨਿਸ਼ਾਨੇ ’ਤੇ ਆ ਗਿਆ ਹੈ ਤੇ ਉਸ ਨੂੰ ਖੂਬ ਟ੍ਰੋਲ ਕੀਤਾ ਜਾ ਰਿਹਾ ਹੈ। ਫੈਨਜ਼ ਪੁੱਛ ਰਹੇ ਹਨ ਕਿ ਉਨ੍ਹਾਂ ਨੇ ਅਨੁਸ਼ਕਾ ਸ਼ਰਮਾ ਨੂੰ ਟੈਗ ਕਿਉਂ ਕੀਤਾ। ਜ਼ਿਕਰਯੋਗ ਹੈ ਕਿ ਭਾਰਤ ਨੇ ਇੰਗਲੈਂਡ ਖ਼ਿਲਾਫ਼ ਇੰਗਲੈਂਡ ’ਚ ਹੀ 4 ਅਗਸਤ ਤੋਂ ਪੰਜ ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ।

 


Manoj

Content Editor

Related News