ਕੁਲਦੀਪ ਤੇ ਚਾਹਲ ਦੋਵੇਂ ਨਾ ਚੱਲੇ ਤਾਂ ਵਧ ਜਾਵੇਗੀ ਭਾਰਤ ਦੀ ਪ੍ਰੇਸ਼ਾਨੀ : ਪਨੇਸਰ
Monday, Jul 01, 2019 - 07:01 PM (IST)

ਬਰਮਿੰਘਮ— ਇੰਗਲੈਂਡ ਦੇ ਸਾਬਕਾ ਗੇਂਦਬਾਜ਼ ਮੋਂਟੀ ਪਨੇਸਰ ਦਾ ਮੰਨਣਾ ਹੈ ਕਿ ਮੌਜੂਦਾ ਵਿਸ਼ਵ ਕੱਪ ਵਿਚ ਜੇਕਰ ਕੁਲਦੀਪ ਯਾਦਵ ਤੇ ਯੁਜਵੇਂਦਰ ਚਾਹਲ ਦੋਵੇਂ ਇੱਕਠੇ ਕਿਸੇ ਮੈਚ ਵਿਚ ਚੰਗਾ ਪ੍ਰਦਰਸ਼ਨ ਕਰਨ ਵਿਚ ਅਸਫਲ ਰਹੇ ਤਾਂ ਭਾਰਤ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਇੰਗਲੈਂਡ ਦੇ ਸਲਾਮੀ ਬੱਲੇਬਾਜ਼ਾਂ ਜਾਨੀ ਬੇਅਰਸਟੋ ਤੇ ਜੈਸਨ ਰਾਏ ਨੇ ਭਾਰਤੀ ਸਪਿਨਰਾਂ ਵਿਰੁੱਧ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ ਤੇ ਟੀਮ ਨੇ ਦੋਵੇਂ ਸਪਿਨਰਾਂ ਦੇ 20 ਓਵਰਾਂ ਵਿਚ 160 ਦੌੜਾਂ ਬਟੋਰੀਆਂ ਸਨ।
ਪਨੇਸਰ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਕੋਈ ਮੈਚ ਬੁਰਾ ਹੋ ਸਕਦਾ ਹੈ। ਇਸ ਤੋਂ ਪਤਾ ਲੱਗਦਾ ਕਿ ਦੋਵੇਂ ਜਦੋਂ ਇਕੱਠੇ ਚੰਗੀ ਗੇਂਦਬਾਜ਼ੀ ਨਹੀਂ ਕਰਦੇ ਤਦ ਭਾਰਤ ਦੀ ਸਥਿਤੀ ਮੁਸਕਿਲ ਹੋ ਜਾਵੇਗੀ।'' ਉਸ ਨੇ ਕਿਹਾ, ''ਭਾਰਤ ਨੂੰ ਚੰਗਾ ਕਰਨ ਲਈ ਇਹ ਜ਼ਰੂਰੀ ਹੈ ਕਿ ਦੋਵਾਂ ਵਿਚੋਂ ਘੱਟ ਤੋਂ ਘੱਟ ਇਕ ਸਪਿਨਰ ਚੰਗਾ ਪ੍ਰਦਰਸ਼ਨ ਕਰੇ। ਜੇਕਰ ਦੋਵੇਂ ਚੰਗਾ ਪ੍ਰਦਰਸਨ ਕਰਦੇ ਹਨ ਤਾਂ ਇਹ ਸ਼ਾਨਦਾਰ ਹੋਵੇਗਾ ਪਰ ਇਗੰਲੈਂਡ ਵਿਰੁੱਧ ਅਜਿਹਾ ਨਹੀਂ ਹੋ ਸਕਿਆ ਤੇ ਸ਼ੁਰੂ ਤੋਂ ਹੀ ਬੱਲੇਬਾਜ਼ ਉਨ੍ਹਾਂ 'ਤੇ ਹਾਵੀ ਹੋ ਗਏ।''