ਮੌਂਟੀ ਕਾਰਲੋ : ਹਮਵਤਨ ਰਾਬਟਰੇ ਬਤਿਸਤਾ ਨੂੰ ਹਰਾ ਨਡਾਲ ਨੇ ਕੀਤਾ ਆਖਰੀ 16 ''ਚ ਪ੍ਰਵੇਸ਼

04/18/2019 2:55:18 PM

ਪੈਰਿਸ : 11 ਵਾਰ ਦੇ ਜੇਤੂ ਸਪੇਨ ਦੇ ਰਾਫੇਲ ਨਡਾਲ ਨੇ ਮੌਂਟੀ ਕਾਰਲੋ ਮਾਰਸਟਰਸ ਟੈਨਿਸ ਟੂਰਨਾਮੈਂਟ ਵਿਚ ਆਪਣਾ ਖਿਤਾਬ ਬਚਾਓ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਹਮਵਤਨ ਰਾਬਟਰੇ ਬਤਿਸਤਾ ਅਗੁਤ ਨੂੰ ਲਗਾਤਾਰ ਸੈੱਟਾਂ ਵਿਚ 6-1, 6-1 ਨਾਲ ਹਰਾ ਕੇ ਆਖਰੀ-16 ਵਿਚ ਪ੍ਰਵੇਸ਼ ਕਰ ਲਿਆ ਹੈ। ਨਡਾਲ ਦੀ ਇਹ 73 ਮੈਚਾਂ 'ਚ 69ਵੀਂ ਜਿੱਤ ਹੈ ਅਤੇ ਮੌਂਟੀ ਕਾਰਲੋ ਮਾਸਟਰਸ ਵਿਚ ਉਸ ਨੇ ਲਗਾਤਾਰ 16 ਮੈਚ ਜਿੱਤਣ ਦਾ ਰਿਕਾਰਡ ਬਣਾ ਲਿਆ ਹੈ। ਆਖਰੀ ਵਾਰ ਨਡਾਲ ਇੱਥੇ 2015 ਵਿਚ ਸੈਮੀਫਾਈਨਲ ਮੁਕਾਬਲੇ ਵਿਚ ਨੋਵਾਕ ਜੋਕੋਵਿਚ ਤੋਂ ਹਾਰੇ ਸੀ ਪਰ ਉਸ ਤੋਂ ਬਾਅਦ ਉਹ ਅਜੇਤੂ ਰਹੇ ਹਨ।

ਸਪੈਨਿਸ ਖਿਡਾਰੀ ਨੇ ਜਿੱਤ ਤੋਂ ਬਾਅਦ ਕਿਹਾ, ''ਵਿਅਕਤੀਗਤ ਤੌਰ 'ਤੇ ਮੇਰੇ ਲਈ ਇਹ ਟੂਰਨਾਮੈਂਟ ਬਹੁਤ ਖਾਸ ਹੈ। ਮੇਰੇ ਲਈ ਹਰ ਵਾਰ ਇੱਥੇ ਵਾਪਸੀ ਕਰਨ ਦਾ ਹਰ ਮੌਕਾ ਮਹੱਤਵਪੂਰਨ ਰਿਹਾ ਹੈ ਅਤੇ ਮੈਂ ਹਰ ਮੈਚ ਦਾ ਮਜ਼ਾ ਲੈ ਰਿਹਾ ਹਾਂ।'' ਇਕ ਹੋਰ ਮੈਚ ਵਿਚ ਵਿਸ਼ਵ ਦੇ ਤੀਜੇ ਨੰਬਰ ਦੇ ਖਿਡਾਰੀ ਜਰਮਨੀ ਦੇ ਅਲੈਗਜ਼ੈਂਡਰ ਜਵੇਰੇਵ ਨੇ ਫੇਲਿਕਸ ਆਗਰ ਆਲਿਆਸਿਮੇ ਨੂੰ 6-1, 6-4 ਨਾਲ ਹਰਾਇਆ। ਸਾਬਕਾ ਸਾਲ ਜਵੇਰੇਵ ਸੈਮੀਫਾਈਨਲ ਵਿਚ ਪਹੁੰਚੇ ਸੀ, ਉਸ ਨੇ ਫੇਲਿਕਸ ਖਿਲਾਫ ਮੈਚ ਵਿਚ 7 ਵਿਚੋਂ 6 ਬ੍ਰੇਕ ਅੰਕ ਜੁਟਾਉਂਦਿਆਂ ਤੀਜੇ ਦੌਰ ਵਿਚ ਜਗ੍ਹਾ ਪੱਕੀ ਕਰ ਲਈ। ਜਵੇਰੇਵ ਦਾ ਨਾਂ ਹੁਣ ਟੂਰਨਾਮੈਂਟ ਵਿਚ 10 ਵਿਚੋਂ 7 ਮੈਚ ਜਿੱਤਣ ਦਾ ਰਿਕਾਰਡ ਹੋ ਗਿਆ ਹੈ।


Related News