ਗੁੱਟ ਦੀ ਸੱਟ ਕਾਰਨ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਤੋਂ ਹਟੇ ਗੇਲ ਮੋਨਫਿਲਜ਼
Thursday, Jun 01, 2023 - 12:24 PM (IST)
ਪੈਰਿਸ (ਭਾਸ਼ਾ) : ਪਹਿਲੇ ਦੌਰ ਦੇ ਮੁਕਾਬਲੇ ਵਿਚ ਪੰਜ ਸੈੱਟਾਂ ਵਿਚ ਮਿਲੀ ਜਿੱਤ ਦਾ ਅਸਰ ਗੇਲ ਮੋਨਫਿਲਸ 'ਤੇ ਪੈ ਰਿਹਾ ਹੈ ਅਤੇ ਉਹ ਖੱਬੇ ਗੁੱਟ ਦੀ ਸੱਟ ਕਾਰਨ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਮੋਨਫਿਲਸ ਦੇ ਹਟਣ ਨਾਲ ਛੇਵੇਂ ਨੰਬਰ ਦੇ ਖਿਡਾਰੀ ਹੋਲਗਰ ਰੂਨੇ ਨੇ ਤੀਜੇ ਦੌਰ ਵਿੱਚ ਪ੍ਰਵੇਸ਼ ਕੀਤਾ। ਫਰਾਂਸ ਦੇ 36 ਸਾਲਾ ਮੋਨਫਿਲਸ ਨੇ ਦੱਸਿਆ ਕਿ ਉਨ੍ਹਾਂ ਦੇ ਖੱਬੇ ਗੁੱਟ 'ਤੇ ਸੱਟ ਲੱਗੀ ਹੈ ਅਤੇ ਉਹ ਟੂਰਨਾਮੈਂਟ 'ਚ ਅੱਗੇ ਨਹੀਂ ਖੇਡ ਸਕਦੇ।
ਮੋਨਫਿਲਸ ਨੇ ਲਗਭਗ ਚਾਰ ਘੰਟੇ ਤੱਕ ਚੱਲੇ ਮੈਚ 'ਚ ਬੁੱਧਵਾਰ ਨੂੰ ਪਹਿਲੇ ਦੌਰ 'ਚ ਅਰਜਨਟੀਨਾ ਦੇ ਸੇਬੇਸਟਿਅਨ ਬੇਜ਼ ਨੂੰ 3-6, 6-3, 7-5, 1-6, 7-5 ਨਾਲ ਹਰਾਇਆ ਸੀ। ਅੱਡੀ ਦੀ ਸਰਜਰੀ ਤੋਂ ਬਾਅਦ ਵਾਪਸੀ ਕਰ ਰਹੇ ਮੋਨਫਿਲਸ ਦੀ ਟੂਰ ਪੱਧਰ 'ਤੇ ਇਹ ਪਹਿਲੀ ਜਿੱਤ ਸੀ। ਮੋਨਫਿਲਸ ਨੇ ਕਿਹਾ, ''ਅਸਲ 'ਚ ਸਰੀਰਕ ਤੌਰ 'ਤੇ ਮੈਂ ਕਾਫੀ ਬਿਹਤਰ ਹਾਂ। ਪਰ ਮੈਨੂੰ ਮੇਰੇ ਗੁੱਟ ਵਿੱਚ ਸਮੱਸਿਆ ਹੈ। ਡਾਕਟਰ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਸੱਟ ਨਾਲ ਖੇਡਣਾ ਠੀਕ ਨਹੀਂ ਹੈ। ਕੱਲ੍ਹ ਬਹੁਤ ਜੋਖ਼ਮ ਸੀ ਅਤੇ ਫਿਰ ਅੱਜ ਮੈਨੂੰ ਯਕੀਨਨ ਰੁਕਣਾ ਪਿਆ।'