ਪਾਕਿ ਦੇ ਟੈਸਟ ''ਚ ਖਰਾਬ ਪ੍ਰਦਰਸ਼ਨ ਦੀ ਜਾਂਚ ਕਰਵਾਏਗਾ PCB : ਮਨੀ

Monday, Jan 21, 2019 - 03:31 AM (IST)

ਪਾਕਿ ਦੇ ਟੈਸਟ ''ਚ ਖਰਾਬ ਪ੍ਰਦਰਸ਼ਨ ਦੀ ਜਾਂਚ ਕਰਵਾਏਗਾ PCB : ਮਨੀ

ਕਰਾਚੀ— ਪਾਕਿਸਤਾਨ ਕ੍ਰਿਕਟ ਬੋਰਡ ਦੇ ਮੁਖੀ ਅਹਿਸਾਨ ਮਨੀ ਨੇ ਕਿਹਾ ਹੈ ਕਿ ਦੱਖਣੀ ਅਫਰੀਕਾ ਵਿਰੁੱਧ ਹਾਲ ਹੀ 'ਚ ਖਤਮ ਹੋਈ ਤਿੰਨ ਟੈਸਟ ਮੈਚਾਂ ਦੀ ਲੜੀ ਵਿਚ ਟੀਮ ਦੇ ਖਰਾਬ ਪ੍ਰਦਰਸ਼ਨ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ।  ਪਾਕਿਸਤਾਨ ਨੂੰ ਦੱਖਣੀ ਅਫਰੀਕਾ ਹੱਥੋਂ ਤਿੰਨੋਂ ਹੀ ਟੈਸਟ ਮੈਚ ਗੁਆਏ ਸਨ ਤੇ ਮਨੀ ਨੇ ਕਿਹਾ ਕਿ ਹਾਲ ਹੀ ਦੇ ਨਤੀਜੇ ਨਿਰਾਸ਼ਾਜਨਕ ਹਨ ਤੇ ਕ੍ਰਿਕਟ ਪ੍ਰਸ਼ੰਸਕ ਵੀ ਟੈਸਟ ਪ੍ਰਦਰਸ਼ਨ ਤੋਂ ਨਿਰਾਸ਼ ਹਨ।


Related News