ਮੋਮੋਤਾ ਅਤੇ ਮਾਰਿਨ ਨੇ ਜਿੱਤੇ ਜਾਪਾਨ ਓਪਨ ਦੇ ਖਿਤਾਬ

Sunday, Sep 16, 2018 - 03:55 PM (IST)

ਟੋਕਿਓ : ਤੀਜਾ ਦਰਜਾ ਪ੍ਰਾਪਤ ਜਾਪਾਨ ਦੇ ਕੇਂਤੋ ਮੋਮੋਤਾ ਅਤੇ 6ਵੀਂ ਸੀਡ ਸਪੇਨ ਦੀ ਕੈਰੋਲੀਨਾ ਮਾਰਿਨ ਨੇ ਐਤਵਾਰ ਨੂੰ ਜਾਪਾਨ ਓਪਨ ਬੈਡਮਿੰਟਨ ਟੂਰਨਾਮੈਂਟ ਵਿਚ ਕ੍ਰਮ : ਪੁਰਸ਼ ਅਤੇ ਮਹਿਲਾ ਵਰਗੇ ਦੇ ਸਿੰਗਲਜ਼ ਖਿਤਾਬ ਜਿੱਤ ਲਏ। ਮੋਮੋਤਾ ਨੇ ਥਾਈਲੈਂਡ ਦੇ ਖੋਸਿਤ ਫੇਤਪ੍ਰਾਦਬ ਨੂੰ 49 ਮਿੰਟ ਵਿਚ 21-14, 21-11 ਨਾਲ ਹਰਾ ਕੇ ਪੁਰਸ਼ ਖਿਤਾਬ ਜਿੱਤਿਆ।

PunjabKesari

ਮਾਰਿਨ ਨੇ 8ਵੀਂ ਸੀਡ ਜਾਪਾਨ ਦੀ ਨਾਓਮੀ ਓਕੁਹਾਰਾ ਨੂੰ 1 ਘੰਟੇ 14 ਮਿੰਟ ਦੇ ਸਖਤ ਸੰਘਰਸ਼ ਵਿਚ 21-19, 17-21, 21-11 ਨਾਲ ਹਰਾ ਕੇ ਮਹਿਲਾ ਖਿਤਾਬ ਜਿੱਤਿਆ ਅਤੇ ਜਾਪਾਨ ਦਾ ਡਬਲ ਬਣਾਉਣ ਦਾ ਸੁਪਨਾ ਤੋੜ ਦਿੱਤਾ। ਜਾਪਾਨ ਨੇ ਟੂਰਨਾਮੈਂਟ ਵਿਚ ਮਹਿਲਾ ਡਬਲਜ਼ ਖਿਤਾਬ, ਚੀਨ ਨੇ ਮਿਕਸਡ ਡਬਲਜ਼ ਖਿਤਾਬ ਅਤੇ ਇੰਡੋਨੇਸ਼ੀਆ ਨੇ ਪੁਰਸ਼ ਡਬਲਜ਼ ਖਿਤਾਬ ਆਪਣੇ ਨਾਂ ਕੀਤਾ। ਮਿਕਸਡ ਡਬਲਜ਼ ਦਾ ਫਾਈਨਲ ਤਾਂ 2 ਚੀਨੀ ਜੋੜੀਆਂ ਵਿਚਾਲੇ ਖੇਡਿਆ ਜਦਕਿ 2 ਚੀਨੀ ਜੋੜੀਆਂ ਨੂੰ ਮਹਿਲਾ ਅਤੇ ਪੁਰਸ਼ ਡਬਲਜ਼ ਦੇ ਫਾਈਨਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ।

PunjabKesari


Related News