ਮੋਹਸਿਨ ਨੇ ਏ. ਆਰ. ਆਰ. ਸੀ. ’ਚ ਹੌਂਡਾ ਰੇਸਿੰਗ ਲਈ ਦੋ ਅੰਕ ਹਾਸਲ ਕੀਤੇ

Sunday, Mar 17, 2024 - 12:00 PM (IST)

ਮੋਹਸਿਨ ਨੇ ਏ. ਆਰ. ਆਰ. ਸੀ. ’ਚ ਹੌਂਡਾ ਰੇਸਿੰਗ ਲਈ ਦੋ ਅੰਕ ਹਾਸਲ ਕੀਤੇ

ਨਵੀਂ ਦਿੱਲੀ, (ਭਾਸ਼ਾ)– ਕੇਰਲ ਦਾ ਪ੍ਰਤਿਭਾਸ਼ਾਲੀ ਰਾਈਡਰ ਮੋਹਸਿਨ ਪਰਮਬਨ ਸ਼ਨੀਵਾਰ ਨੂੰ ਥਾਈਲੈਂਡ ਦੇ ਚਾਂਗ ਇੰਟਰਨੈਸ਼ਨਲ ਸਰਕਟ ’ਚ ਏਸ਼ੀਆ ਰੋਡ ਰੇਸਿੰਗ ਚੈਂਪੀਅਨਸ਼ਿਪ-2024 ਦੀ ਪਹਿਲੀ ਰੇਸ ’ਚ 14ਵੇਂ ਸਥਾਨ ’ਤੇ ਰਿਹਾ ਪਰ ਹੌਂਡਾ ਰੇਸਿੰਗ ਇੰਡੀਆ ਲਈ ਦੋ ਅੰਕ ਹਾਸਲ ਕਰਨ ਵਿਚ ਸਫਲ ਰਿਹਾ।

21 ਸਾਲਾ ਮੋਹਸਿਨ ਨੇ 10 ਲੈਪ ਦੇ ਸਰਕਟ ਨੂੰ 19:25.971 ਸੈਕੰਡ ’ਚ ਪੂਰਾ ਕੀਤਾ। ਟੀਮ ਵਿਚ ਉਸਦਾ ਸਾਥੀ ਕਾਵਿਨ ਕਇੰਟਲ ਆਖਰੀ ਲੈਪ ਤਕ 14ਵੇਂ ਸਥਾਨ ’ਤੇ ਚੱਲ ਰਿਹਾ ਸੀ ਪਰ ਮੰਦਭਾਗੀ ਉਹ ਰੇਸ ਪੂਰੀ ਨਹੀਂ ਕਰ ਸਕਿਆ, ਜਿਸ ਨਾਲ ਉਸ ਨੂੰ ਡਿਸਕੁਆਲੀਫਾਈ ਕਰ ਦਿੱਤਾ ਗਿਆ।


author

Tarsem Singh

Content Editor

Related News