8 ਵਾਰ ਜੇਲ੍ਹ ਜਾਣ ਤੋਂ ਬਾਅਦ ਵੀ ਨਾ ਸੁਧਰਿਆ, 56 ਗ੍ਰਾਮ ਹੈਰੋਇਨ ਸਣੇ ਸੀ. ਆਈ. ਏ.-1 ਨੇ ਕੀਤਾ ਕਾਬੂ
Wednesday, Mar 05, 2025 - 08:34 AM (IST)

ਲੁਧਿਆਣਾ (ਰਿਸ਼ੀ) : ਨਸ਼ਾ ਸਮੱਗਲਿੰਗ, ਕਤਲ ਦੇ ਮਾਮਲਿਆਂ ’ਚ 8 ਵਾਰ ਜੇਲ੍ਹ ਜਾਣ ਤੋਂ ਬਾਅਦ ਵੀ ਇਕ ਸਮੱਗਲਰ ਸੁਧਰਨ ਦਾ ਨਾਂ ਨਹੀਂ ਲੈ ਰਿਹਾ, ਜਿਸ ਨੂੰ ਸੀ. ਆਈ. ਏ.-1 ਦੀ ਪੁਲਸ ਨੇ 45 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮ ਖਿਲਾਫ਼ ਥਾਣਾ ਕੋਤਵਾਲੀ ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਹੈ। ਇੰਚਾਰਜ ਇੰਸਪੈਕਟਰ ਰਾਜੇਸ਼ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਦੀ ਪਛਾਣ ਪੰਕਜ ਕੁਮਾਰ ਦੇ ਰੂਪ ’ਚ ਹੋਈ ਹੈ।
ਪੁਲਸ ਨੇ ਲੋਕਲ ਬੱਸ ਸਟੈਂਡ ਕੋਲੋਂ ਉਸ ਨੂੰ ਉਸ ਵੇਲੇ ਦਬੋਚਿਆ, ਜਦੋਂ ਨਸ਼ੇ ਦੀ ਡਲਿਵਰੀ ਦੇਣ ਜਾ ਰਿਹਾ ਸੀ। ਪੁਲਸ ਅਨੁਸਾਰ ਮੁਲਜ਼ਮ ’ਤੇ 8 ਮਾਮਲੇ ਦਰਜ ਹਨ, ਜਿਸ ’ਚੋਂ 13 ਅਕਤੂਬਰ 2023 ਨੂੰ ਜ਼ਮਾਨਤ ’ਤੇ ਬਾਹਰ ਆਇਆ ਹੈ।
ਇਹ ਵੀ ਪੜ੍ਹੋ : ਸੋਨੇ ਦੀ ਸਮੱਗਲਿੰਗ 'ਚ ਫੜੀ ਗਈ ਇਹ ਮਸ਼ਹੂਰ ਅਦਾਕਾਰਾ, ਪਿਤਾ ਹੈ ਪੁਲਸ 'ਚ DG, ਕਰੋੜਾਂ ਦਾ ਸੋਨਾ ਬਰਾਮਦ
ਚੰਡੀਗੜ੍ਹ ਤੋਂ ਇੰਜੀਨੀਅਰ ਬਣ ਕੇ ਨਿਕਲਿਆ ਨੌਜਵਾਨ ਬਣਿਆ ਸਮੱਗਲਰ
ਚੰਡੀਗੜ੍ਹ ਦੇ ਆਰ. ਐੱਨ. ਡੀ. ਸੈਂਟਰ ਤੋਂ ਮਕੈਨੀਕਲ ਇੰਜੀਨੀਅਰ ਬਣਨ ਦਾ ਡਿਪਲੋਮਾ ਕਰ ਨਿਕਲਿਆ ਨੌਜਵਾਨ ਨਸ਼ਾ ਸਮੱਗਲਿੰਗ ਕਰਨ ਲੱਗ ਪਿਆ, ਜਿਸ ਨੂੰ ਸੀ. ਆਈ. ਏ.-1 ਦੀ ਪੁਲਸ ਨੇ 60 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰ ਕੇ ਥਾਣਾ ਮੋਤੀ ਨਗਰ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਅਨੁਸਾਰ ਮੁਲਜ਼ਮ ਦੀ ਪਛਾਣ ਆਕਾਸ਼ ਕੁਮਾਰ ਵਾਸੀ ਫੌਜੀ ਕਾਲੋਨੀ ਸ਼ੇਰਪੁਰ ਦੇ ਰੂਪ ’ਚ ਹੋਈ ਹੈ। ਪੁਲਸ ਨੇ ਸੂਚਨਾ ਦੇ ਆਧਾਰ ’ਤੇ ਉਸ ਨੂੰ ਉਦੋਂ ਦਬੋਚਿਆ, ਜਦੋਂ ਨਸ਼ੇ ਦੀ ਸਪਲਾਈ ਕਰਨ ਜਾ ਰਿਹਾ ਸੀ। ਪੁਲਸ ਨੇ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ 3 ਦਿਨ ਦੇ ਪੁਲਸ ਰਿਮਾਂਡ ’ਤੇ ਲੈ ਕੇ ਅਗਲੇਰੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8