ਫਗਵਾੜਾ ਦੇ ਬਹੁਚਰਚਿਤ ਕਿਡਨੈਪਿੰਗ ਕੇਸ ''ਚ ਪੁਲਸ ਨੇ ਕੀਤੇ ਵੱਡੇ ਖੁਲਾਸੇ
Wednesday, Mar 05, 2025 - 12:33 AM (IST)

ਫਗਵਾੜਾ (ਜਲੋਟਾ) : ਫਗਵਾੜਾ 'ਚ ਬੀਤੇ ਦਿਨੀਂ ਕਰੈਟਾ ਕਾਰ ਸਵਾਰ ਇੱਕ ਵਿਅਕਤੀ ਦੇ ਫਿਲਮੀ ਸਟਾਈਲ 'ਚ ਹੋਏ ਕਿਡਨੈਪਿੰਗ ਦੇ ਬਹੁਚਰਚਿਤ ਮਾਮਲੇ 'ਚ ਫਗਵਾੜਾ ਪੁਲਸ ਨੇ ਵੱਡੇ ਖੁਲਾਸੇ ਕੀਤੇ ਹਨ। ਅੱਜ ਫਗਵਾੜਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐੱਸਪੀ ਰੁਪਿੰਦਰ ਕੌਰ ਭੱਟੀ ਤੇ ਡੀਐੱਸਪੀ ਭਾਰਤ ਭੂਸ਼ਣ ਨੇ ਦੱਸਿਆ ਕਿ ਜ਼ਿਲ੍ਹਾ ਕਪੂਰਥਲਾ ਦੇ ਐੱਸਐੱਸਪੀ ਗੌਰਵ ਤੁਰਾ ਦੇ ਹੁਕਮਾਂ ਮੁਤਾਬਕ ਮਾਮਲੇ 'ਚ ਕੀਤੀ ਗਈ ਕਾਰਵਾਈ 'ਚ ਪੁਲਸ ਨੇ ਹੁਣ ਅਗਵਾਹ ਕਾਂਡ 'ਚ ਸ਼ਾਮਲ 2 ਹੋਰ ਮੁਲਜ਼ਮਾਂ ਦੀ ਪਹਿਚਾਣ ਕਰ ਇਨ੍ਹਾਂ ਨੂੰ ਰਜਿਸਟਰ ਕੀਤੀ ਗਈ ਪੁਲਸ ਐੱਫਆਈਆਰ 'ਚ ਨਾਮਜਦ ਕੀਤਾ ਹੈ।
ਪੰਜਾਬ ਸਰਕਾਰ ਵੱਲੋਂ ਹੁਣ ਤਰਨਤਾਰਨ ਦਾ ਤਹਿਸੀਲਦਾਰ ਵੀ ਸਸਪੈਂਡ
ਡੀਐੱਸਪੀ ਭਾਰਤ ਭੂਸ਼ਣ ਨੇ ਦੱਸਿਆ ਕਿ ਪੁਲਸ ਨੇ ਇਸ ਕਿਡਨੈਪਿੰਗ 'ਚ ਜਿੱਥੇ ਅਗਵਾਹ ਕੀਤੇ ਗਏ ਨੌਜਵਾਨ ਕਮਲ ਨੂੰ ਮੁਲਜ਼ਮਾਂ ਤੋਂ ਬਚਾਉਣ ਤੋਂ ਬਾਅਦ ਉਸਦੀ ਕਰੈਟਾ ਕਾਰ ਨੂੰ ਬਰਾਮਦ ਕਰ ਲਿਆ ਹੈ। ਇਸੇ ਦੌਰਾਨ ਪੁਲਸ ਵੱਲੋਂ ਇਸ ਕਿਡਨੈਪਿੰਗ 'ਚ ਇਕ ਹੋਰ ਕਾਰ ਵੀ ਬਰਾਮਦ ਕੀਤੀ ਗਈ ਹੈ। ਇਸ ਮਾਮਲੇ 'ਚ ਸ਼ਾਮਲ 5 ਮੁਲਜ਼ਮਾਂ ਦੇ 2 ਹੋਰ ਸਾਥੀਆਂ ਜਿਨ੍ਹਾਂ ਦੀ ਪਛਾਣ ਨਵਪ੍ਰੀਤ ਪੁੱਤਰ ਅੰਬੂ ਵਾਸੀ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਅਮਰੀਕ ਸਿੰਘ ਉਰਫ ਅਮਰਜੀਤ ਸਿੰਘ ਵਾਸੀ ਪਿੰਡ ਵਾਧਾ ਫਗਵਾੜਾ ਹੈ, ਨੂੰ ਪੁਲਸ ਕੇਸ 'ਚ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਨਾਂ ਮੁਲਜ਼ਮਾਂ ਦੀ ਤਲਾਸ਼ 'ਚ ਪੁਲਸ ਟੀਮਾਂ ਵੱਲੋਂ ਇਨ੍ਹਾਂ ਦੇ ਘਰਾਂ ਸਮੇਤ ਹੋਰ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਬਹੁਤ ਜਲਦ ਇਹ ਦੋਨੋਂ ਮੁਲਜ਼ਮ ਵੀ ਪੁਲਸ ਹਿਰਾਸਤ ਵਿੱਚ ਹੋਣਗੇ।
ਪੰਜਾਬ ਪੁਲਸ ਦੀ ਸਖਤੀ ਜਾਰੀ, ਦੋ ਨਸ਼ਾ ਤਸਕਰਾਂ ਦੇ ਘਰਾਂ 'ਤੇ ਚਲਾਏ ਬੁਲਡੋਜ਼ਰ
ਦੱਸਣ ਯੋਗ ਹੈ ਕਿ ਬੀਤੇ ਦਿਨੀ ਫਗਵਾੜਾ ਪੁਲਸ ਨੇ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ ਜੋ ਇਸ ਮਾਮਲੇ 'ਚ ਸ਼ਾਮਿਲ ਦੱਸੇ ਜਾਂਦੇ ਹਨ। ਇਨ੍ਹਾਂ ਦੀ ਪਹਿਛਾਣ ਰਵੀ ਕੁਮਾਰ ਪੁੱਤਰ ਮੁਲਖ ਰਾਜ ਵਾਸੀ ਫਗਵਾੜਾ, ਪਲਵਿੰਦਰ ਸਿੰਘ ਪੁੱਤਰ ਵੀਰ ਸਿੰਘ ਵਾਸੀ ਪਿੰਡ ਰਾਮਗੜ੍ਹ, ਰਾਜਕੁਮਾਰ ਪੁੱਤਰ ਪ੍ਰੇਮਪਾਲ ਵਾਸੀ ਪਦਰਾਣਾ ਥਾਣਾ ਗੜਸ਼ੰਕਰ, ਸ਼ਹਿਜ਼ਾਦ ਪੁੱਤਰ ਇਸ਼ਤਿਹਾਰ ਵਾਸੀ ਗੜਸ਼ੰਕਰ ਅਤੇ ਜੀਵਨ ਕੁਮਾਰ ਪੁੱਤਰ ਮਹਿੰਦਰ ਲਾਲ ਵਾਸੀ ਪਿੰਡ ਮਾਹਿਲਪੁਰ ਹੈ। ਇਹ ਵੀ ਦੱਸਣ ਯੋਗ ਹੈ ਕਿ ਫਗਵਾੜਾ ਪੁਲਸ ਨੂੰ ਅਗਵਾਹ ਕੀਤੇ ਗਏ ਨੌਜਵਾਨ ਕਮਲ ਦੇ ਭਰਾ ਸਾਲਿਮ ਨੇ ਸ਼ਿਕਾਇਤ ਕੀਤੀ ਸੀ ਕਿ ਉਸਦੇ ਭਰਾ ਕਮਲ ਦਾ ਕੁਝ ਲੋਕਾਂ ਵੱਲੋਂ ਅਪਹਰਣ ਕਰ ਲਿਆ ਗਿਆ ਹੈ। ਡੀਐੱਸਪੀ ਫਗਵਾੜਾ ਭਾਰਤ ਭੂਸ਼ਣ ਨੇ ਦੱਸਿਆ ਕਿ ਸਾਲਿਮ ਨੇ ਪੁਲਸ ਨੂੰ ਦਿੱਤੀ ਜਾਣਕਾਰੀ ਚ ਦੱਸਿਆ ਸੀ ਕਿ ਦੋਸ਼ੀ ਮੁਲਜ਼ਮਾਂ ਵੱਲੋਂ ਉਸਦੇ ਭਰਾ ਕਮਲ ਦੇ ਮੋਬਾਇਲ ਫੋਨ ਦੀ ਵਰਤੋਂ ਕਰ ਵੱਹਟਸ ਅਪ ਕਾਲ ਤੇ ਗੱਲਬਾਤ ਕਰ ਫਗਵਾੜਾ ਦੀ ਲੋਕੇਸ਼ਨ ਭੇਜ ਪੈਸਿਆਂ ਦੀ ਮੰਗ ਰੱਖਦੇ ਹੋਏ ਉਸ ਪਾਸੋਂ ਫਿਰੌਤੀ ਮੰਗੀ ਗਈ ਸੀ।
ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, 14 ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਕੀਤੇ ਸਸਪੈਂਡ
ਇਸੇ ਦੌਰਾਨ ਜਿੱਥੇ ਫਗਵਾੜਾ ਪੁਲਸ ਵੱਲੋਂ ਇਸ ਬਹੁ ਚਰਚਿਤ ਅਗਵਾਹ ਕਾਂਡ 'ਚ ਵੱਡੇ ਖੁਲਾਸੇ ਕੀਤੇ ਜਾ ਰਹੇ ਹਨ ਉਥੇ ਇਹ ਰਾਜ ਹਾਲੇ ਵੀ ਬਰਕਰਾਰ ਹੈ ਕਿ ਆਖਰ ਕਮਲ ਦਾ ਅਪਹਰਣ ਮੁਲਜ਼ਮਾਂ ਵੱਲੋਂ ਕਿਉਂ ਕੀਤਾ ਗਿਆ ਸੀ ਅਤੇ ਉਸ ਨੂੰ ਅਗਵਾਹ ਕਰਨ ਤੋਂ ਬਾਅਦ ਉਸਦੇ ਭਰਾ ਸਾਲਿਮ ਤੋਂ ਦੋਸ਼ੀਆਂ ਨੇ ਕਿੰਨੇ ਪੈਸੇ ਬਤੌਰ ਫਰੌਤੀ ਮੰਗੇ ਸਨ? ਖਬਰ ਲਿਖੇ ਜਾਣ ਤੱਕ ਪੁਲਸ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਮਾਮਲਾ ਲੋਕਾਂ 'ਚ ਭਾਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8