ਨਵੇਂ ਬਣੇ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਦੋ ਦਿਨ ਲਈ ਪੰਜਾਬ ਦੌਰੇ 'ਤੇ
Friday, Feb 28, 2025 - 01:14 PM (IST)

ਅੰਮ੍ਰਿਤਸਰ- ਅੱਜ ਪੰਜਾਬ ਦੀ ਗੁਰੂ ਨਗਰੀ (ਅੰਮ੍ਰਿਤਸਰ) ਦੇ ਹਵਾਈ ਅੱਡੇ 'ਤੇ ਪੰਜਾਬ ਦੇ ਨਵੇਂ ਬਣੇ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਪਹੁੰਚੇ ਹਨ। ਇਸ ਦੌਰਾਨ ਹਵਾਈ ਅੱਡੇ 'ਤੇ ਕਾਂਗਰਸ ਆਗੂਆਂ ਅਤੇ ਵਰਕਰਾਂ ਵੱਲੋਂ ਜ਼ੋਰਾਂ-ਛੋਰਾਂ ਨਾਲ ਸਵਾਗਤ ਕੀਤੀ ਗਿਆ। ਸਾਰਿਆਂ ਦੇ ਹੱਥਾਂ 'ਚ ਕਾਂਗਰਸ ਦਾ ਝੰਡੇ ਨਜ਼ਰ ਆਏ। ਕੁਝ ਸਮੇਂ ਬਾਅਦ ਭੂਪੇਸ਼ ਬਘੇਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਜਾਣਗੇ। ਦੱਸ ਦੇਈਏ ਪੰਜਾਬ ਕਾਂਗਰਸ ਇੰਚਾਰਜ ਬਣਨ ਤੋਂ ਬਾਅਦ ਭੂਪੇਸ਼ ਬਘੇਲ ਦਾ ਪੰਜਾਬ 'ਚ ਪਹਿਲਾਂ ਦੌਰਾ ਹੈ। ਜਾਣਕਾਰੀ ਮੁਤਾਬਕ ਭੂਪੇਸ਼ ਬਘੇਲ 2 ਦਿਨ ਤੱਕ ਪੰਜਾਬ ਦੇ ਦੌਰੇ 'ਤੇ ਹੋਣਗੇ ਅਤੇ ਕੱਲ੍ਹ ਚੰਡੀਗੜ੍ਹ ਵਿਚ ਬੈਠਕ ਕਰਨਗੇ। ਇਸ ਦੌਰਾਨ ਉਨ੍ਹਾਂ ਨਾਲ ਕਾਂਗਰਸ ਦੇ ਹੋਰ ਸੀਨੀਅਰ ਆਗੂ ਵੀ ਨਾਲ ਰਹਿਣਗੇ।
ਇਹ ਵੀ ਪੜ੍ਹੋ- ਪੰਜਾਬ 'ਚ ਪੁਲਸ ਤੇ ਨਸ਼ਾ ਤਸਕਰਾਂ ਵਿਚਾਲੇ ਜ਼ਬਰਦਸਤ ਮੁਠਭੇੜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8