ਰਾਜਸਥਾਨ ਪੁਲਸ ਨੇ ਗ੍ਰਿਫ਼ਤਾਰ ਕੀਤੇ ਪੰਜਾਬ ਦੇ ''ਸ਼ਿਕਾਰੀ''
Monday, Mar 03, 2025 - 05:51 AM (IST)

ਮਲੋਟ (ਜੁਨੇਜਾ)- ਰਾਜਸਥਾਨ ਪੁਲਸ ਨੇ ਪੰਜਾਬ ਨਾਲ ਸਬੰਧਤ ਹਿਰਨ ਦਾ ਸ਼ਿਕਾਰ ਕਰਨ ਪੁੱਜੇ 6 ਸ਼ਿਕਾਰੀਆਂ ਨੂੰ ਕਾਬੂ ਕੀਤਾ ਹੈ। ਪੁਲਸ ਨੇ ਉਕਤ ਵਿਅਕਤੀਆਂ ਕੋਲੋਂ 12 ਬੋਰ ਰਾਈਫ਼ਲ ਤੇ ਦੋ ਗੱਡੀਆਂ ਬਰਾਮਦ ਕੀਤੀਆਂ ਹਨ। ਫੜੇ ਗਏ ਵਿਅਕਤੀਆਂ ’ਚ 3 ਸ਼ਿਕਾਰੀ ਤੇ ਥਾਰ ਗੱਡੀ ਮਲੋਟ ਨੰਬਰ ਦੀ ਹੋਣ ਕਰ ਕੇ ਦੇਰ ਰਾਤ ਤੋਂ ਇਹ ਮਾਮਲਾ ਸ਼ੋਸ਼ਲ ਮੀਡੀਆ ’ਤੇ ਚਰਚਾ ’ਚ ਰਿਹਾ।
ਜਾਣਕਾਰੀ ਅਨੁਸਾਰ ਬੀਕਾਨੇਰ ਜ਼ਿਲ੍ਹੇ ਦੇ ਬੱਜੂ ਤੇ ਦੰਤੌਰ ਦੀ ਹੱਦ ’ਤੇ ਇਕ ਥਾਰ ਤੇ ਜੀਪ ’ਚ ਸਵਾਰ 6 ਵਿਅਕਤੀਆਂ ਨੇ ਇਕ ਚਿੰਕਾਰਾ ਹਿਰਨ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਗੋਲੀ ਦੀ ਆਵਾਜ਼ ਸੁਣ ਕੇ ਪਿੰਡ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ।
ਇਹ ਵੀ ਪੜ੍ਹੋ- ਨਸ਼ਾ ਤਸਕਰੀ ਦਾ ਅਨੋਖਾ ਮਾਮਲਾ ; ਇਕ ਪੈਕਟ ਸਪਲਾਈ ਕਰਨ ਬਦਲੇ ਸਮੱਗਲਰ ਲੈਂਦਾ 10,000 ਰੁਪਏ
ਲੋਕਾਂ ਨੇ ਮੌਕੇ ਤੋਂ ਮਰਿਆ ਹੋਇਆ ਹਿਰਨ ਵੀ ਬਰਾਮਦ ਕੀਤਾ। ਇਸ ਮਾਮਲੇ ’ਤੇ ਪਿੰਡ ਵਾਸੀਆਂ ਤੇ ਪੁਲਸ ਵਾਲਿਆਂ ਵੱਲੋਂ ਉਕਤ ਸ਼ਿਕਾਰੀਆਂ ਦਾ ਪਿੱਛਾ ਕੀਤਾ ਤਾਂ ਉਨ੍ਹਾਂ ਨੇ ਗੱਡੀਆਂ ਭਜਾ ਲਈਆਂ। ਪੁਲਸ ਤੇ ਲੋਕਾਂ ਨੇ ਇਨ੍ਹਾਂ ਨੂੰ ਕਾਬੂ ਕਰਨ ਲਈ ਜੇ.ਸੀ.ਬੀ. ਮਸ਼ੀਨ ਲਾ ਕੇ ਰਸਤਾ ਵੀ ਰੋਕਿਆ ਪਰ ਫਿਰ ਵੀ ਇਹ ਫਿਲਮੀ ਸਟਾਈਲ ’ਚੋਂ ਮਸ਼ੀਨ ਦੇ ਥੱਲਿਓਂ ਗੱਡੀ ਕੱਢ ਕੇ ਨਿਕਲ ਗਏ। ਸ਼ੋਸ਼ਲ ਮੀਡੀਆ ’ਤੇ ਆਈਆਂ ਵੀਡੀਓ ਅਨੁਸਾਰ ਪੁਲਸ ਤੇ ਪਿੰਡ ਵਾਲਿਆਂ ਨੇ 40 ਕਿਲੋਮੀਟਰ ਤੱਕ ਪਿੱਛਾ ਕਰ ਕੇ ਉਕਤ ਗੱਡੀਆਂ ਨੂੰ ਘੇਰਿਆ।
ਇਸ ਮਾਮਲੇ ’ਤੇ ਵੀਡੀਓ ਅਨੁਸਾਰ ਪੁਲਸ ਵੱਲੋਂ ਵਾਰ-ਵਾਰ ਉਕਤ ਜੀਪ ਤੇ ਸਵਾਰ ਵਿਅਕਤੀਆਂ ਨੂੰ ਰੁਕ ਜਾਣ ਲਈ ਕਿਹਾ ਜਾ ਰਿਹਾ ਸੀ ਪਰ ਪੁਲਸ ਨੇ ਆਖਿਰ ਘੇਰਾ ਪਾ ਕੇ ਉਕਤ ਸ਼ਿਕਾਰੀਆਂ ਨੂੰ ਕਾਬੂ ਕੀਤਾ। ਜਿਸ ਤੋਂ ਬਾਅਦ ਗੁੱਸੇ ’ਚ ਆਏ ਜੀਵ ਪ੍ਰੇਮੀਆਂ ਨੇ ਉਕਤ ਵਿਅਕਤੀਆਂ ਦੀ ਕੁੱਟਮਾਰ ਵੀ ਕੀਤੀ।
ਕਾਬੂ ਵਿਅਕਤੀਆਂ ’ਚੋਂ 3 ਮਲੋਟ ਦੇ ਨੇੜੇ ਇਕ ਪਿੰਡ ਤੇ 3 ਵਿਅਕਤੀ ਘੜਸਾਣਾ ਦੇ ਰਹਿਣ ਵਾਲੇ ਹਨ। ਪੁਲਸ ਨੇ ਉਕਤ ਵਿਅਕਤੀਆਂ ਕੋਲੋਂ ਪੰਜਾਬ ਨੰਬਰ ਦੀ ਥਾਰ ਗੱਡੀ, ਇਕ ਜੀਪ, ਇਕ 12 ਬੋਰ ਅਤੇ ਇਕ 32 ਬੋਰ ਦੀ ਰਾਈਫਲ ਵੀ ਬਰਾਮਦ ਕੀਤੀ ਹੈ। ਪੁਲਸ ਨੇ ਉਕਤ ਵਿਅਕਤੀਆਂ ਵਿਰੁੱਧ ਬੀਕਾਨੇਰ ਜ਼ਿਲੇ ਦੇ ਬੱਜੂ ਥਾਣੇ ’ਚ ਮੁਕੱਦਮਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਚੱਲ ਰਿਹਾ ਵੱਡਾ Fraud, ਕਿਤੇ ਤੁਸੀਂ ਤਾਂ ਨਹੀਂ ਲਵਾ ਲਿਆ 'ਚੂਨਾ' !
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e